OnePlus ਜਲਦ ਲਾਂਚ ਕਰੇਗੀ ਆਪਣਾ ਕਿਫ਼ਾਇਤੀ ਸਮਾਰਟਫੋਨ

Thursday, Feb 03, 2022 - 12:58 PM (IST)

OnePlus ਜਲਦ ਲਾਂਚ ਕਰੇਗੀ ਆਪਣਾ ਕਿਫ਼ਾਇਤੀ ਸਮਾਰਟਫੋਨ

ਗੈਜੇਟ ਡੈਸਕ– ਵਨਪਲੱਸ ਇਸ ਸਾਲ ਦੀ ਸ਼ੁਰੂਆਤੀ ਤਿਮਾਹੀ ’ਚ ਆਪਣੇ ਤਿੰਨ ਨਵੇਂ ਸਮਾਰਟਫੋਨ ਲਾਂਚ ਕਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮਹੀਨੇ ਦੇ ਅਖੀਰ ਤਕ OnePlus Nord CE 2 5G ਲਾਂਚ ਕੀਤਾ ਜਾਵੇਗਾ। ਇਹ ਇਕ ਮਿਡ ਰੇਂਜ ਸਮਾਰਟਫੋਨ ਹੋਵੇਗਾ ਜਿਸਨੂੰ 5ਜੀ ਦੀ ਸਪੋਰਟ ਨਾਲ ਲਿਆਇਆ ਜਾਵੇਗਾ।

ਇਹ ਵੀ ਪੜ੍ਹੋ– ਸਾਵਧਾਨ! ਇਕ ਛੋਟੀ ਜਿਹੀ ਗਲਤੀ ਨਾਲ ਖਾਲ੍ਹੀ ਹੋ ਸਕਦੈ ਤੁਹਾਡਾ ਬੈਂਕ ਖਾਤਾ, ਇੰਝ ਕਰੋ ਬਚਾਅ

ਵਨਪਲੱਸ ਆਪਣੇ ਇਸ ਅਪਕਮਿੰਗ ਫੋਨ ਨੂੰ 6.59 ਇੰਚ ਦੀ Fluid ਸਕਰੀਨ ਦੇ ਨਾਲ ਲੈ  ਕੇ ਆਏਗੀ ਜੋ ਕਿ 90Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰੇਗੀ। ਇਸ ਸਮਾਰਟਫੋਨ ’ਚ ਕੁਆਲਕਾਮ ਸਨੈਪਡ੍ਰੈਗਨ 695 ਪ੍ਰੋਸੈਸਰ ਦਿੱਤਾ ਜਾਵੇਗਾ। ਇਸ ਫੋਨ ਨੂੰ 6 ਜੀ.ਬੀ. ਰੈਮ ਅਤੇ 8 ਜੀ.ਬੀ. ਰੈਮ ਦੇ ਆਪਸ਼ਨ ਨਾਲ ਲਿਆਇਆ ਜਾਵੇਗਾ। ਇਸਦੇ ਨਾਲ 128 ਜੀ.ਬੀ. ਸਟੋਰੇਜ ਅਤੇ 256 ਜੀ.ਬੀ. ਸਟੋਰੇਜ ਦਾ ਆਪਸ਼ਨ ਵੀ ਮਿਲੇਗਾ। 


author

Rakesh

Content Editor

Related News