OnePlus ਦਾ ਧਮਾਕਾ, ਖਾਸ ਸੇਲ ਦਾ ਕੀਤਾ ਐਲਾਨ, 20 ਹਜ਼ਾਰ ਰੁਪਏ ਤਕ ਦਾ ਮਿਲ ਰਿਹਾ ਡਿਸਕਾਊਂਟ
Friday, Dec 06, 2024 - 10:13 PM (IST)
ਗੈਜੇਟ ਡੈਸਕ- OnePlus ਦਾ ਕੋਈ ਡਿਵਾਈਸ ਖਰੀਦਣ ਦੀ ਪਲਾਨਿੰਗ ਕਰ ਰਹੇ ਹੋ ਤਾਂ ਤੁਸੀਂ OnePlus ਦੀ ਖਾਸ ਸੇਲ ਦਾ ਪਾਇਦਾ ਚੁੱਕ ਸਕਦੇ ਹੋ। ਬ੍ਰਾਂਡ ਨੇ ਭਾਰਤ 'ਚ OnePlus Community Sale 2024 ਦਾ ਐਲਾਨ ਕਰ ਦਿੱਤਾ ਹੈ। ਇਸ ਸੇਲ 'ਚ ਕਈ ਹੈਂਡਸੈੱਟ 'ਤੇ ਆਕਰਸ਼ਕ ਡਿਸਕਾਊਂਟ ਆਫਰਜ਼ ਮਿਲਣਗੇ।
ਸੇਲ ਦਾ ਫਾਇਦਾ ਚੁੱਕ ਕੇ ਤੁਸੀਂ OnePlus 12 ਸੀਰੀਜ਼, Nord 4, Nord 4 CE ਅਤੇ ਦੂਜੇ ਸਮਾਰਟਫੋਨਾਂ ਨੂੰ ਕਈ ਹਜ਼ਾਰ ਰੁਪਏ ਦੇ ਡਿਸਕਾਊਂਟ ਨਾਲ ਖਰੀਦ ਸਕਦੇ ਹੋ। ਸਮਾਰਟਫੋਨਾਂ ਤੋਂ ਇਲਾਵਾ OnePlus Buds Pro 3, OnePlus Watch 2 ਅਤੇ OnePlus Pad 'ਤੇ ਵੀ ਆਫਰ ਮਿਲ ਰਿਹਾ ਹੈ।
ਇਸ ਸੇਲ 'ਚ OnePlus 12 ਨੂੰ ਤੁਸੀਂ 55,999 ਰੁਪਏ 'ਚ ਖਰੀਦ ਸਕੋਗੇ। ਇਸ 'ਤੇ 7000 ਰੁਪਏ ਦਾ ਇੰਸਟੈਂਟ ਡਿਸਕਾਊਂਟ ਅਤੇ 7 ਹਜ਼ਾਰ ਰੁਪਏ ਦਾ ਬੈਂਕ ਆਫਰ ਮਿਲ ਰਿਹਾ ਹੈ। ਕੰਪਨੀ ਨੇ ਇਸ ਫੋਨ ਨੂੰ 69,99 9 ਰੁਪਏ 'ਚ ਲਾਂਚ ਕੀਤਾ ਸੀ। ਉਥੇ ਹੀ OnePlus 12R ਨੂੰ ਤੁਸੀਂ 30,999 ਰੁਪਏ 'ਚ ਖਰੀਦ ਸਕੋਗੇ, ਜਿਸ 'ਤੇ 6000 ਰੁਪਏ ਦਾ ਇੰਸਟੈਂਟ ਡਿਸਕਾਊਂਟ ਅਤੇ 3000ਰੁਪਏ ਦਾ ਬੈਂਕ ਆਫਰ ਮਿਲ ਰਿਹਾ ਹੈ।
OnePlus Open Apex Edition ਨੂੰ ਤੁਸੀਂ 1,29,999 ਰੁਪਏ 'ਚ ਖਰੀਦ ਸਕਦੇ ਹੋ। ਇਸ ਫੋਨ 'ਤੇ 20 ਹਜ਼ਾਰ ਰੁਪਏ ਦਾ ਇੰਸਟੈਂਟ ਡਿਸਕਾਊਂਟ ਮਿਲ ਰਿਹਾ ਹੈ। ਇਸ 'ਤੇ ਕੋਈ ਬੈਂਕ ਆਫਰ ਨਹੀਂ ਹੈ। ਉਥੇ ਹੀ OnePlus Nord 4 ਨੂੰ ਤੁਸੀਂ 24,999 ਰੁਪਏ 'ਚ ਖਰੀਦ ਸਕਦੇ ਹੋ। ਇਸ ਫੋਨ 'ਤੇ 3000 ਰੁਪਏ ਦਾ ਇੰਸਟੈਂਟ ਡਿਸਕਾਊਂਟ ਅਤੇ 2000 ਰੁਪਏ ਦਾ ਬੈਂਕ ਆਫਰ ਮਿਲ ਰਿਹਾ ਹੈ।
OnePlus Nord CE4 ਨੂੰ 21,999 ਰੁਪਏ ਵਿੱਚ ਖਰੀਦ ਸਕਦੇ ਹੋ। ਇਸ 'ਤੇ 2000 ਰੁਪਏ ਦਾ ਇੰਸਟੈਂਟ ਡਿਸਕਾਊਂਟ ਅਤੇ 1000 ਰੁਪਏ ਦਾ ਬੈਂਕ ਆਫਰ ਮਿਲ ਰਿਹਾ ਹੈ। Nord Buds 2r ਈਅਰਬਡ ਫ਼ੋਨ ਦੇ ਨਾਲ ਮੁਫ਼ਤ ਵਿੱਚ ਮਿਲ ਰਿਹੇ ਹਨ। ਜਦੋਂ ਕਿ ਤੁਸੀਂ Nord CE4 Lite ਨੂੰ 16,999 ਰੁਪਏ ਵਿੱਚ ਖਰੀਦ ਸਕਦੇ ਹੋ। ਇਸ 'ਤੇ 2000 ਰੁਪਏ ਦੀ ਤੁਰੰਤ ਛੂਟ ਅਤੇ 1000 ਰੁਪਏ ਦਾ ਬੈਂਕ ਆਫਰ ਵੀ ਹੈ। ਨਾਲ ਹੀ OnePlus Bullets Wireless Z2 ਮੁਫ਼ਤ ਮਿਲੇਗਾ।
ਇਸ ਤੋਂ ਇਲਾਵਾ ਤੁਸੀਂ OnePlus Pad 2 ਨੂੰ 34,999 ਰੁਪਏ 'ਚ ਖਰੀਦ ਸਕੋਗੇ। ਇਸ 'ਤੇ 5000 ਰੁਪਏ ਦਾ ਆਫਰ ਹੈ। ਜਦੋਂ ਕਿ ਤੁਸੀਂ OnePlus Pad Go ਨੂੰ 14,999 ਰੁਪਏ ਵਿੱਚ ਖਰੀਦ ਸਕੋਗੇ। ਇਸ 'ਤੇ 5000 ਰੁਪਏ ਦਾ ਬੈਂਕ ਡਿਸਕਾਊਂਟ ਵੀ ਮਿਲ ਰਿਹਾ ਹੈ।