ਵਨਪਲੱਸ 8 ਪ੍ਰੋ ਨੂੰ ਮਿਲਿਆ ਸ਼ਾਨਦਾਰ ਆਡੀਓ ਸਕੋਰ, ਜਾਣੋਂ ਰੈਂਕਿੰਗ

06/11/2020 2:08:22 AM

ਗੈਜੇਟ ਡੈਸਕ—ਵਨਪਲੱਸ ਦੇ ਨਵੇਂ ਸਮਾਰਟਫੋਨ ਵਨਪਲੱਸ 8 ਪ੍ਰੋ ਨੂੰ ਸ਼ਾਨਦਾਰ ਆਡੀਓ ਸਕੋਰ ਮਿਲਿਆ ਹੈ। ਵਨਪਲੱਸ 8 ਪ੍ਰੋ ਦਾ ਓਵਰਆਲ ਆਡੀਓ ਸਕੋਰ 67 ਪੁਆਇੰਟ ਰਿਹਾ ਹੈ। ਸਮਾਰਟਫੋਨ ਦੇ ਕੈਮਰਿਆਂ ਅਤੇ ਆਡੀਓ ਦੀ ਟੈਸਟਿੰਗ ਕਰਨ ਵਾਲੀ DxOMark ਨੇ ਇਹ ਸਕੋਰ ਦਿੱਤਾ ਹੈ। ਹਾਲਾਂਕਿ, ਆਡੀਓ ਸਕੋਰ 'ਚ ਇਹ ਟਾਪ ਪਰਫਾਰਮੈਂਸ ਨਹੀਂ ਹੈ, ਪਰ ਵਨਪਲੱਸ 8 ਪ੍ਰੋ ਦਾ ਸਕੋਰ ਵਧੀਆ ਰਿਹਾ ਹੈ। ਇਸ ਸਾਲ ਦੀ ਸ਼ੁਰੂਆਤ 'ਚ ਲਾਂਚ ਹੋਏ ਵਨਪਲੱਸ 8 ਪ੍ਰੋ ਸਮਾਰਟਫੋਨ ਡਾਲਬੀ ਏਟਮਾਸ ਨਾਲ ਪਾਵਰਡ ਹੈ, ਜੋ ਕਿ ਆਪਣੀ ਡਾਲਬੀ ਏਟਮਾਸ ਏਨਹੈਂਸਮੈਂਟ ਐਲਗੋਰਿਦਮ ਰਾਹੀਂ ਸ਼ਾਨਦਾਰ ਸਾਊਂਡ ਦੇਣ ਦਾ ਵਾਅਦਾ ਕਰਦੇ ਹਨ। ਇਸ ਏਨਹੈਂਸਮੈਂਟ ਦਾ ਦਾਇਰਾ ਹੈੱਡਫੋਨਸ ਦੇ ਨਾਲ ਜਾਂ ਇਸ ਦੇ ਬਿਨਾਂ ਵੀ ਹੈ।

ਪਲੇਅਬੈਕ 'ਚ 68 ਪੁਆਇੰਟ ਰਿਹਾ ਫੋਨ ਦਾ ਸਕੋਰ
ਵਨਪਲੱਸ 8 ਪ੍ਰੋ ਦਾ ਓਵਰਆਲ ਆਡੀਓ ਸਕੋਰ 67 ਰਿਹਾ। ਉੱਥੇ, ਪਲੇਅਬੈਕ 'ਚ ਇਸ ਦਾ ਸਕੋਰ 68 ਪੁਆਇੰਟ ਅਤੇ ਰਿਕਾਡਿੰਗ 'ਚ 63 ਪੁਆਇੰਟ ਰਿਹਾ। ਪਲੇਅਬੈਕ ਟੈਸਟ 'ਚ ਮੂਵੀਜ਼ ਅਤੇ ਮਿਊਜ਼ਿਕ ਲਈ ਵਨਪਲੱਸ 8 ਪ੍ਰੋ ਦਾ ਪ੍ਰਦਰਸ਼ਨ ਵਧੀਆ ਰਿਹਾ। ਹਾਲਾਂਕਿ, ਗੇਮਿੰਗ ਦੌਰਾਨ ਇਸ ਦੀ ਪਰਫਾਰਮੈਂਸ ਬਹੁਤ ਵਧੀਆ ਨਹੀਂ ਰਹੀ। ਇਸ ਦਾ ਓਵਰਆਲ ਵਾਲਿਊਮ ਥੋੜਾ ਕਮਜ਼ੋਰ ਰਿਹਾ। ਪਿਛਲੇ ਸਾਲ ਲਾਂਚ ਹੋਏ ਵਨਪਲੱਸ 7 ਪ੍ਰੋ ਦਾ ਸਕੋਰ 65 ਪੁਆਇੰਸ ਸੀ। ਰਿਕਾਡਿੰਗ ਲਈ ਸਮਾਰਟਫੋਨ 'ਚ ਟੈਸਟ ਦੌਰਾਨ ਵਧੀਆ ਟਿੰਬਰ ਪਰਫਾਰਮੈਂਸ ਨਾਲ ਕੁਝ ਆਰਟੀਫੈਕਟ ਦੇਖਣ ਨੂੰ ਮਿਲੇ।


Karan Kumar

Content Editor

Related News