ਵਨਪਲੱਸ 8 ਤੇ ਵਨਪਲੱਸ 8 ਪ੍ਰੋ ਨੂੰ ਐਂਡਰਾਇਡ 11 ਦੀ ਅਪਡੇਟ ਮਿਲਣੀ ਸ਼ੁਰੂ
Saturday, Oct 10, 2020 - 05:59 PM (IST)
ਗੈਜੇਟ ਡੈਸਕ– ਵਨਪਲੱਸ ਨੇ ਆਪਣੇ ਵਨਪਲੱਸ 8 ਅਤੇ ਵਨਪਲੱਸ 8 ਪ੍ਰੋ ਸਮਾਰਟਫੋਨਾਂ ਲਈ ਐਂਡਰਾਇਡ 11 ਅਧਾਰਿਤ OxygenOS 11 ਦੀ ਅਪਡੇਟ ਜਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਵਨਪਲੱਸ 8 ਸੀਰੀਜ਼ ਤੋਂ ਇਲਾਵਾ ਐਂਡਰਾਇਡ 11 ਦੀ ਅਪਡੇਟ ਵਨਪਲੱਸ 6, ਵਨਪਲੱਸ 6ਟੀ, ਵਨਪਲੱਸ 7, ਵਨਪਲੱਸ 7 ਪ੍ਰੋ, ਵਨਪਲੱਸ 7ਟੀ, ਵਨਪਲੱਸ 7ਟੀ ਪ੍ਰੋ ਅਤੇ ਵਨਪਲੱਸ ਨੋਰਡ ਲਈ ਵੀ ਜਲਦੀ ਹੀ ਜਾਰੀ ਕੀਤੀ ਜਾਵੇਗੀ। ਵਨਪਲੱਸ 8 ਅਤੇ ਵਨਪਲੱਸ 8 ਪ੍ਰੋ ਲਈ ਐਂਡਰਾਇਡ 11 ਅਪਡੇਟ ਬਾਰੇ ਕੰਪਨੀ ਨੇ ਫਰਮ ’ਤੇ ਜਾਣਕਾਰੀ ਦਿੱਤੀ ਹੈ। ਵਨਪਲੱਸ ਨੇ ਕਿਹਾ ਹੈ ਕਿ ਅਪਡੇਟ ਕਰਨ ਤੋਂ ਪਹਿਲਾਂ ਫੋਨ ਦੀ ਸਟੋਰੇਜ ਨੂੰ ਜ਼ਰੂਰ ਚੈੱਕ ਕਰ ਲਓ ਕਿਉਂਕਿ ਅਪਡੇਟ ਲਈ ਫੋਨ ’ਚ ਘੱਟੋ-ਘੱਟ 3 ਜੀ.ਬੀ. ਸਟੋਰੇਜ ਦੀ ਲੋੜ ਹੋਵੇਗੀ। ਨਾਲ ਹੀ ਬੈਟਰੀ 30 ਫੀਸਦੀ ਤੋਂ ਘੱਟ ਹੋਣ ’ਤੇ ਅਡੇਟ ਕਰਨ ਦੀ ਗਲਤੀ ਨਾ ਕਰੋ।
ਦੱਸ ਦੇਈਏ ਕਿ ਗੂਗਲ ਨੇ ਪਿਛਲੇ ਮਹੀਨੇ ਹੀ ਪੁਸ਼ਟੀ ਕੀਤੀ ਸੀ ਕਿ ਵਨਪਲੱਸ 8 ਪ੍ਰੋ ਅਤੇ ਵਨਪਲੱਸ 8 ਯੂਜ਼ਰਸ ਨੂੰ ਜਲਦੀ ਹੀ ਐਂਡਰਾਇਡ 11 ਅਪਡੇਟ ਮਿਲੇਗੀ। ਜੇਕਰ ਤੁਹਾਡੇ ਕੋਲ ਵਨਪਲੱਸ 8 ਜਾਂ ਵਨਪਲੱਸ 8 ਪ੍ਰੋ ਫੋਨ ਹੈ ਅਤੇ ਅਜੇ ਤਕ ਅਪਡੇਟ ਦੀ ਨੋਟੀਫਿਕੇਸ਼ਨ ਨਹੀਂ ਮਿਲੀ ਤਾਂ ਫੋਨ ਦੀ ਸੈਟਿੰਗ ’ਚ ਜਾ ਕੇ ਅਪਡੇਟ ਚੈਕ ਕਰ ਸਕਦੇ ਹੋ। ਆਕਸੀਜਨ ਓ.ਐੱਸ. 11 ਦੀ ਅਪਡੇਟ ਤੋਂ ਬਾਅਦ ਨਵਾਂ ਗੇਮਿੰਗ ਟੂਲ ਬਾਕਸ ਮਿਲੇਗਾ। ਇਸ ਤੋਂ ਇਲਾਵਾ ਗੇਮਿੰਗ ਸਪੇਸ ’ਚ ਤੁਹਾਨੂੰ ਨੋਟੀਫਿਕੇਸ਼ਨ ਲਈ ਤਿੰਨ ਆਪਸ਼ਨ ਮਿਲਣਗੇ। ਨਵੇਂ ਓ.ਐੱਸ. ਨਾਲ ਐਪ ਆਪਟੀਮਾਈਜੇਸ਼ਨ ਦੀ ਵੀ ਸੁਵਿਧਾ ਮਿਲੇਗੀ। ਐਂਡਰਾਇਡ 11 ’ਚ ਇਨ-ਬਿਲਟ ਸਕਰੀਨ ਰਿਕਾਰਡਿੰਗ ਦੀ ਸੁਵਿਧਾ ਹੈ। ਅਜਿਹੇ ’ਚ ਤੁਹਾਨੂੰ ਅਲੱਗ ਤੋਂ ਕਿਸੇ ਥਰਡ ਪਾਰਟੀ ਸਕਰੀਨ ਰਿਕਰਡਿੰਗ ਨੂੰ ਡਾਊਨਲੋਡ ਕਰਨ ਦੀ ਲੋੜ ਨਹੀਂ ਹੋਵੇਗੀ।