ਵਨਪਲੱਸ ਨੇ ਮੰਨੀ ਗਲਤੀ, ਹੁਣ OnePlus 7 Pro ਯੂਜ਼ਰਸ ਨੂੰ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ
Tuesday, Jul 02, 2019 - 01:46 AM (IST)

ਗੈਜੇਟ ਡੈਸਕ-ਜੇਕਰ ਤੁਸੀਂ ਵਨਪਲੱਸ 7 ਪ੍ਰੋ ਯੂਜ਼ਰ ਹੋ ਤਾਂ ਸ਼ਾਇਦ ਤੁਹਾਨੂੰ ਵੀ ਕੰਪਨੀ ਵੱਲੋ ਭੇਜਿਆ ਪੁਸ਼ ਨੋਟੀਫਿਕੇਸ਼ਨ ਆਇਆ ਹੋਵੇਗਾ, ਜੋ ਕਿ ਇਕ ਡੀਕ੍ਰਿਪਟੇਡ ਮੈਸੇਜ ਦੀ ਤਰ੍ਹਾਂ ਹੈ। ਦਿਲਚਸਪ ਗੱਲ ਇਹ ਹੈ ਕਿ ਕੰਪਨੀ ਵੱਲੋਂ ਦੋ ਨੋਟੀਫਿਕੇਸ਼ਨ ਭੇਜੇ ਗਏ ਹਨ, ਇਕ ਇੰਗਲਿਸ਼ ਅਤੇ ਦੂਜਾ ਚਾਈਨੀਜ਼ ਭਾਸ਼ਾ 'ਚ। ਇਸ ਮੈਸੇਜ ਨੂੰ ਰਿਸੀਵ ਕਰਦੇ ਹੀ ਕਈ ਵਨਪਲੱਸ 7 ਪ੍ਰੋ ਯੂਜ਼ਰ ਨੇ ਇਸ ਦਾ ਸਕਰੀਨਸ਼ਾਟ ਲੈ ਕੇ ਟਵੀਟ ਕਰ ਸ਼ੇਅਰ ਕੀਤਾ ਅਤੇ ਦੇਖਦੇ ਹੀ ਦੇਖਦੇ ਤੇਜ਼ੀ ਨਾਲ ਵਾਇਰਲ ਹੋ ਗਿਆ ਕਿ ਕੰਪਨੀ ਯੂਜ਼ਰਸ ਦਾ ਡਾਟਾ ਚਾਈਨੀਜ਼ ਸਰਵਰ 'ਤੇ ਸ਼ੇਅਰ ਕਰ ਰਹੀ ਹੈ।
ਯੂਜ਼ਰਸ ਦੇ ਡਾਟਾ ਸ਼ੇਅਰਿੰਗ ਨੂੰ ਲੈ ਕੇ ਫੈਲੀਆਂ ਖਬਰਾਂ ਦੇ ਸਬੰਧ 'ਚ ਹੁਣ ਕੰਪਨੀ ਦਾ ਜਵਾਬ ਆਇਆ ਹੈ। ਵਨਪਲੱਸ ਨੇ ਇਨ੍ਹਾਂ ਸਾਰੀਆਂ ਖਬਰਾਂ ਨੂੰ ਸਿਰੇ ਤੋਂ ਖਾਰਿਜ ਕਰਦੇ ਹੋਏ ਟਵੀਟਰ 'ਤੇ ਇਕ ਆਰਟੀਫੀਸ਼ਲ ਪੋਸਟ ਰਾਹੀਂ ਉਨ੍ਹਾਂ ਨੋਟੀਫਿਕੇਸ਼ਨ ਦੇ ਲਈ ਮੁਆਫੀ ਮੰਗੀ ਹੈ। ਕੰਪਨੀ ਨੇ ਕਿਹਾ ਕਿ ਇਕ ਇੰਟਰਨਲ ਟੈਸਟਿੰਗ ਦੌਰਾਨ ਸਾਡੀ ਆਕਸੀਜਨ-ਓ.ਐੱਸ. ਟੀਮ ਨੇ ਗਲਤੀ ਨਾਲ ਕੁਝ ਵਨਪਲੱਸ 7 ਪ੍ਰੋ ਯੂਜ਼ਰਸ ਨੂੰ ਇਕ ਗਲੋਬਲ ਪੁਸ਼ ਨੋਟੀਫਿਕੇਸ਼ਨ ਭੇਜ ਦਿੱਤਾ। ਤੁਹਾਨੂੰ ਹੋਈ ਪ੍ਰੇਸ਼ਾਨੀ ਲਈ ਅਸੀਂ ਮੁਆਫੀ ਮੰਗਦੇ ਹਾਂ ਅਤੇ ਯਕੀਨਨ ਕਰਦੇ ਹਾਂ ਕਿ ਸਾਡੀ ਟੀਮ ਇਸ ਏਅਰ ਦੀ ਪੂਰੀ ਜਾਂਚ ਕਰ ਰਹੀ ਹੈ।
ਗੱਲ ਕੀਤੀ ਜਾਵੇ ਨੋਟੀਫਿਕੇਸ਼ਨ ਦੀ ਤਾਂ ਉਸ 'ਚ ਇੰਗਲਿਸ਼ ਅਤੇ ਚਾਈਨੀਜ਼, ਦੋਵਾਂ ਹੀ ਭਾਸ਼ਾਵਾਂ 'ਚ ਕੋਈ ਵੀ ਅਜਿਹਾ ਕਾਨਟੈਂਟ ਨਹੀਂ ਹੈ ਕਿ ਜਿਸ ਦਾ ਵਾਕਈ ਕੋਈ ਮਹਤੱਵ ਹੈ। ਹਾਲ ਹੀ 'ਚ ਸਾਹਮਣੇ ਆਈ ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਸੀ ਕਿ ਵਨਪਲੱਸ ਕਈ ਸਾਲਾਂ ਤੋਂ ਆਪਣੇ ਯੂਜ਼ਰਸ ਦਾ ਡਾਟਾ ਲੀਕ ਕਰ ਰਹੀ ਹੈ। ਇਕ ਰਿਪੋਰਟ ਮੁਤਾਬਕ ਸ਼ਾਟ ਆਨ ਵਨਪਲੱਸ ਐਪ 'ਚ ਇਕ ਬੱਗ ਆਇਆ ਸੀ ਜਿਸ ਦੇ ਕਾਰਨ ਸੈਕੜਾਂ ਯੂਜ਼ਰਸ ਦੀ ਈ-ਮੇਲ ਆਈ.ਡੀਜ਼. ਯੂਜ਼ਰਸ ਦੁਆਰਾ ਵਾਲਪੇਪਰ ਲਈ ਅਪਲੋਡ ਕੀਤੀਆਂ ਗਈਆਂ ਫੋਟੋਜ਼ ਨਾਲ ਲੀਕ ਹੋ ਗਈ ਸੀ। ਹਾਲਾਂਕਿ ਬਾਅਦ 'ਚ ਕੰਪਨੀ ਨੇ ਠੀਕ ਕਰ ਲਿਆ ਸੀ।