ਨੋਟਬੰਦੀ ਦਾ ਅਸਰ : ਐਪਲ ਦੇ ਆਏ ਚੰਗੇ ਦਿਨ

Tuesday, Nov 29, 2016 - 04:18 PM (IST)

ਨੋਟਬੰਦੀ ਦਾ ਅਸਰ : ਐਪਲ ਦੇ ਆਏ ਚੰਗੇ ਦਿਨ
ਜਲੰਧਰ- 8 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੁਰਾਣੇ ਨੋਟ ਬੰਦ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਜਿਥੇ ਸੋਨੇ ਦੀ ਵਿਕਰੀ ''ਚ ਵਾਧਾ ਹੋਇਆ ਉਥੇ ਹੀ ਆਈਫੋਨ ਦੀ ਵਿਕਰੀ ''ਚ ਅਚਾਨਕ ਤੇਜ਼ੀ ਦੇਖਣ ਨੂੰ ਮਿਲੀ ਹੈ। 
ਜਾਣਕਾਰੀ ਮੁਤਾਬਕ ਨੋਟਬੰਦੀ ਦੇ ਤੁਰੰਤ ਬਾਅਦ ਹੀ ਬਲੈਕ ਮਨੀ ਨੂੰ ਵਾਈਟ ਕਰਨ ਲਈ ਲੋਕਾਂ ਨੇ ਸੋਨੇ ਅਤੇ ਆਈਫੋਨ ਦੀ ਖਰੀਦਾਰੀ ਕੀਤੀ। ਉਥੇ ਹੀ ਆਈਫੋਨ ਵਿਕਰੇਤਾ ਪੁਰਾਣੀ ਤਰੀਕ ਦਾ ਬਿੱਲ ਬਣਆ ਕੇ ਗਾਹਕਾਂ ਨੂੰ ਫੋਨ ਦੇ ਰਹੇ ਹਨ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪਿਛਲੇ ਤਿੰਨ ਦਿਨਾਂ ''ਚ ਕਰੀਬ ਇਕ ਲੱਖ ਆਈਫੋਨਜ਼ ਦੀ ਵਿਕਰੀ ਹੋਈ ਹੈ। ਲੋਕ ਬੈਨ ਕਰਾਰ ਦਿੱਤੇ ਗਏ ਨੋਟਾਂ ਨੂੰ ਖਰਚ ਕਰਨ ਲਈ ਮਹਿੰਗੇ ਫੋਨ ਖਰੀਦਣ ਲੱਗੇ ਹਨ ਜਿਸ ਦਾ ਨਤੀਜਾ ਇਹ ਹੋਇਆ ਕਿ ਐਪਲ ਇਕ ਮਾਰਤ ਅਜਿਹੀ ਕੰਪਨੀ ਰਹੀ ਜਿਸ ਨੇ ਨਵੰਬਰ ਮਹੀਨੇ ''ਚ ਆਪਣੇ ਫੋਨ ਵੇਜਣ ਦੇ ਟਾਰਗੇਟ ਨੂੰ ਹਾਸਿਲ ਕੀਤਾ। 
ਦਿੱਲੀ ਦੇ ਇਕ ਮੋਬਾਇਲ ਸਟੋਰ ਦੇ ਮਾਲਕ ਨੇ ਦੱਸਿਆ ਕਿ ਜ਼ਿਆਦਾਤਰ ਦੁਕਾਨਾਂ ''ਚ ਆਈਫੋਨ ਦਾ ਸਟਾਕ ਨਹੀਂ ਹੈ। ਨੋਟਬੰਦੀ ਦੇ ਐਲਾਨ ਵਾਲੇ ਦਿਨ ਹੀ ਬਹੁਤ ਸਾਰੇ ਸਟੋਰਾਂ ''ਚ ਅੱਧੀ ਰਾਤ ਤਕ ਆਈਫੋਨ ਵਿਕੇ ਸਨ। ਕੁਝ ਸਟੋਰਾਂ ''ਚ ਇਨ੍ਹਾਂ ਨੂੰ ਪ੍ਰੀਮੀਅਮ ''ਤੇ ਵੇਚਿਆ ਗਿਆ। ਇਸ ਦੇ ਨਤੀਜੇ ''ਚ ਐਪਲ ਨਵੰਬਰ ''ਚ ਆਪਣਾ ਵਿਕਰੀ ਦਾ ਟੀਚਾ ਪੂਰਾ ਕਰਨ ਵਾਲੀ ਇਕ ਸਮਰਾਟਫੋਨ ਕੰਪਨੀ ਰਹੀ। ਐਪਲ ਦੀ ਵਿਕਰੀ 20 ਤੋਂ 30 ਫੀਸਦੀ ਵਧੀ ਹੈ। ਦੂਜੇ ਪਾਸੇ ਨੋਟ ਬੰਦ ਹੋਣ ਕਾਰਨ ਮੋਬਾਇਲ ਬਾਜ਼ਾਰ ''ਤੇ ਬੁਰਾ ਅਸਰ ਪਿਆ ਹੈ ਅਤੇ ਵਿਕਰੀ ''ਚ ਪਿਛਲੇ ਸਾਲ ਦੇ ਮੁਕਾਬਲੇ 35 ਤੋਂ 50 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

Related News