OLX ਨੇ ਆਪਣੀ ਐਪ ''ਚ ਕੀਤੇ ਜ਼ਰੂਰੀ ਸੁਧਾਰ

Friday, Oct 28, 2016 - 03:07 PM (IST)

OLX ਨੇ ਆਪਣੀ ਐਪ ''ਚ ਕੀਤੇ ਜ਼ਰੂਰੀ ਸੁਧਾਰ

ਜਲੰਧਰ : ਓ. ਐੱਲ. ਐਕਸ. ਨੇ ਹਾਲਹੀ ''ਚ ਆਪ ਮੋਬਾਇਲ ਐਪ ਨੂੰ ਰੀਡਿਜ਼ਾਈਨ ਕਰਨ ਦੇ ਨਾਲ ਨਾਲ ਹੋਰ ਕਈ ਫੀਚਰ ਐਡ ਕਰਨ ਦੀ ਗੱਲ ਕਹੀ ਹੈ। ਇਸ ਨਵੀਂ ਅਪਡੇਟ ''ਚ ਆਨਲਾਈਨ ਪ੍ਰਾਡਕਟਸ ਦੀ ਕਲਾਸੀਫਿਕੇਸ਼ਨ ਤੇ ਕੈਟਾਗਿਰੀਆਂ ''ਚ ਸੁਧਾਰ ਕੀਤਾ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ ਇਸ ਨਵੀਂ ਅਪਡੇਟ ਨਾਲ ਅਜਿਹੇ ਅਪਗ੍ਰੇਡਜ਼ ਐਡ ਕੀਤੇ ਜਾਣਗੇ ਜਿਨ੍ਹਾਂ ਨੂੰ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ''ਚ ਰੱਖ ਕੇ ਬਣਾਇਆ ਗਿਆ ਹੈ। ਉਦਾਹਰਣ ਲਈ ਹਰ ਯੂਜ਼ਰ ਚਾਹੇ ਉਹ ਖਰੀਦਾਦਰ ਹੋਵੇ ਜਾਂ ਕੋਈ ਵੇਚਣ ਵਾਲਾ, ਹਰ ਇਕ ਲਈ ਰਜਿਸਟਰ ਹੋਣਾ ਜ਼ਰੂਰੀ ਹੋਵੇਗਾ। ਇੰਝ ਕਰਨ ਨਾਲ ਹਰ ਕੋਈ ਓ. ਐੱਲ. ਐਕਸ. ''ਤੇ ਸੁਰੱਖਿਅਤ ਮਹਿਸੂਸ ਕਰੇਗਾ।

 

ਇਸ ਦੇ ਨਾਲ ਓ. ਐੱਲ. ਐਕਸ. ਐਪ ''ਚ ਇਮੇਜ ਰਿਕੋਗਨਾਈਜ਼ੇਸ਼ਨ ਫੀਚਰ ਐਡ ਕੀਤਾ ਜਾਵੇਗਾ ਜਿਸ ਨਾਲ ਐਡ ਪੋਸਟ ਕਰਨ ਦਾ ਸਮਾਂ 50 ਫੀਸਦੀ ਤੱਕ ਘੱਟ ਜਾਵੇਗਾ। ਇਮੇਜ ਰਿਕੋਗਨਾਈਜ਼ੇਸ਼ਨ ਫੀਚਰ ਨਾਲ ਤੁਸੀਂ ਕੋਈ ਵੀ ਪ੍ਰਾਡਕਟ ਪੋਸਟ ਕਰੋਗੇ ਤਾਂ ਸਿਸਟਮ ਆਪਣੇ-ਆਪ ਆਈਟਮ ਨੂੰ ਕੈਟੇਗਰਾਈਜ਼ ਕਰ ਲਵੇਗਾ। ਯੂਜ਼ਰ ਦੀ ਪ੍ਰਾਈਵੇਸੀ ਨੂੰ ਧਿਆਨ ''ਚ ਰੱਖਦੇ ਹੋਏ ਯੂਜ਼ਰ ਦਾ ਫੋਨ ਨੰਬਰ ਰਿਵੀਲ ਨਹÎੀਂ ਕੀਤਾ ਜਾਵੇਗਾ, ਬਲਕਿ ਓ. ਐੱਲ. ਐਕਸ. ਚੈਟ ਦੀ ਮਦਦ ਨਾਲ ਹੀ ਬਾਇਰ, ਸੇਲਰ ਇਕ ਦੂਜੇ ਨਾਲ ਗੱਲਬਾਤ ਕਰ ਸਕਨਗੇ। ਐਂਡ੍ਰਾਇਡ ਯੂਜ਼ਰਜ਼ ਲਈ ਇਹ ਸੁਵਿਧਾ 27 ਸਿਤੰਬਰ ਤੋਂ ਮੁਹੱਈਆ ਕਰਵਾ ਦਿੱਤੀ ਗਈ ਹੈ ਤੇ ਅਗਲੇ ਕੁਝ ਹਫਤੇਆਂ ''ਚ ਇਸ ਨੂੰ ਬਾਕੀ ਮੋਬਾਇਲ ਪਲੈਟਫਾਰਮਾਂ ''ਤੇ ਵੀ ਲਿਆਇਆ ਜਾਵੇਗਾ।


Related News