CMF Headphone Pro ਭਾਰਤ ''ਚ ਲਾਂਚ, ਇਕ ਚਾਰਜ ''ਚ 100 ਘੰਟੇ ਤਕ ਮਿਲੇਗਾ ਨੌਨ-ਸਟਾਪ ਮਿਊਜ਼ਿਕ ਦਾ ਮਜ਼ਾ
Monday, Jan 26, 2026 - 05:02 PM (IST)
ਗੈਜੇਟ ਡੈਸਕ- ਤਕਨੀਕੀ ਖੇਤਰ ਦੀ ਦਿੱਗਜ ਕੰਪਨੀ Nothing ਦੇ ਸਬ-ਬ੍ਰਾਂਡ CMF ਨੇ ਭਾਰਤੀ ਬਾਜ਼ਾਰ ਵਿੱਚ ਆਪਣੇ ਪਹਿਲੇ ਓਵਰ-ਈਅਰ ਵਾਇਰਲੈੱਸ ਹੈੱਡਫੋਨ, CMF Headphone Pro ਨੂੰ ਲਾਂਚ ਕਰ ਦਿੱਤਾ ਹੈ। ਇਹ ਹੈੱਡਫੋਨ ਆਪਣੇ ਵਿਲੱਖਣ ਡਿਜ਼ਾਈਨ, ਦਮਦਾਰ ਬੈਟਰੀ ਬੈਕਅੱਪ ਅਤੇ ਸ਼ਾਨਦਾਰ ਆਡੀਓ ਕੁਆਲਿਟੀ ਕਾਰਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਕੀਮਤ ਅਤੇ ਆਫਰ
ਭਾਰਤ ਵਿੱਚ CMF Headphone Pro ਦੀ ਕੀਮਤ 7,999 ਰੁਪਏ ਰੱਖੀ ਗਈ ਹੈ। ਹਾਲਾਂਕਿ, ਕੰਪਨੀ ਵੱਲੋਂ ਇੱਕ ਵਿਸ਼ੇਸ਼ ਲਾਂਚ ਆਫਰ ਦਿੱਤਾ ਜਾ ਰਿਹਾ ਹੈ, ਜਿਸ ਤਹਿਤ 20 ਜਨਵਰੀ ਤੋਂ ਸੀਮਤ ਸਮੇਂ ਲਈ ਗਾਹਕ ਇਸ ਨੂੰ ਸਿਰਫ਼ 6,999 ਰੁਪਏ ਵਿੱਚ ਖਰੀਦ ਸਕਣਗੇ। ਇਹ ਹੈੱਡਫੋਨ ਫਲਿੱਪਕਾਰਟ ਅਤੇ ਚੋਣਵੇਂ ਆਫਲਾਈਨ ਸਟੋਰਾਂ 'ਤੇ ਡਾਰਕ ਗ੍ਰੇਅ, ਲਾਈਟ ਗ੍ਰੀਨ ਅਤੇ ਲਾਈਟ ਗ੍ਰੇਅ ਕਲਰ ਆਪਸ਼ਨ ਵਿੱਚ ਉਪਲਬਧ ਹੋਵੇਗਾ।
ਫੀਚਰਜ਼
ਇਹ ਕੰਪਨੀ ਦਾ ਪਹਿਲਾ ਹੈੱਡਫੋਨ ਹੈ ਜੋ ਐਕਟਿਵ ਨੌਇਜ਼ ਕੈਂਸਲੇਸ਼ਨ (ANC) ਸਪੋਰਟ ਦੇ ਨਾਲ ਆਉਂਦਾ ਹੈ,। ਇਸ ਦੀ ਹਾਈਬ੍ਰਿਡ ਐਡੈਪਟਿਵ ANC ਤਕਨੀਕ ਆਲੇ-ਦੁਆਲੇ ਦੇ ਸ਼ੋਰ ਨੂੰ 40dB ਤੱਕ ਘੱਟ ਕਰ ਸਕਦੀ ਹੈ। ਬਿਹਤਰ ਆਡੀਓ ਅਨੁਭਵ ਲਈ ਇਸ ਵਿੱਚ 40mm ਨਿਕਲ-ਪਲੇਟਿਡ ਡਰਾਈਵਰ ਦਿੱਤੇ ਗਏ ਹਨ। ਇਸ ਵਿੱਚ ਸਿਨੇਮਾ ਅਤੇ ਕੰਸਰਟ ਵਰਗੇ Spatial Audio ਮੋਡ ਮਿਲਦੇ ਹਨ। ਇਹ LDAC ਅਤੇ Hi-Res Audio ਨੂੰ ਵੀ ਸਪੋਰਟ ਕਰਦਾ ਹੈ।
CMF Headphone Pro ਵਿੱਚ ਕੰਪਨੀ ਨੇ ਟ੍ਰਾਂਸਪੇਰੈਂਟ ਅਤੇ ਮੌਡਿਊਲਰ ਡਿਜ਼ਾਈਨ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਇਸ ਵਿੱਚ ਟਚ ਕੰਟਰੋਲ ਦੀ ਜਗ੍ਹਾ ਫਿਜ਼ੀਕਲ ਕੰਟਰੋਲ ਸਿਸਟਮ ਹੈ, ਜਿਸ ਵਿੱਚ ਵਾਲੀਅਮ ਲਈ ਰੋਲਰ ਡਾਇਲ ਅਤੇ ਸਾਊਂਡ ਟਿਊਨਿੰਗ ਲਈ ਐਨਰਜੀ ਸਲਾਈਡਰ ਦਿੱਤਾ ਗਿਆ ਹੈ। ਇਸ ਦੇ ਈਅਰ ਕੁਸ਼ਨ ਨੂੰ ਬਦਲਿਆ ਵੀ ਜਾ ਸਕਦਾ ਹੈ। ਇਨ੍ਹਾਂ ਸਾਰੇ ਫੀਚਰਸ ਨੂੰ ਯੂਜ਼ਰ Nothing X ਐਪ ਰਾਹੀਂ ਕਸਟਮਾਈਜ਼ ਕਰ ਸਕਦੇ ਹਨ।
ਬੈਟਰੀ ਦੇ ਮਾਮਲੇ ਵਿੱਚ ਇਹ ਹੈੱਡਫੋਨ ਕਾਫ਼ੀ ਅੱਗੇ ਹੈ। ANC ਬੰਦ ਹੋਣ 'ਤੇ ਇਹ 100 ਘੰਟੇ ਤੱਕ ਅਤੇ ANC ਆਨ ਰਹਿਣ 'ਤੇ ਕਰੀਬ 50 ਘੰਟੇ ਦਾ ਬੈਕਅੱਪ ਦਿੰਦਾ ਹੈ। ਇਹ USB Type-C ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ ਅਤੇ ਸਿਰਫ਼ 5 ਮਿੰਟ ਦੀ ਚਾਰਜਿੰਗ ਨਾਲ 8 ਘੰਟੇ ਤੱਕ ਸੰਗੀਤ ਸੁਣਿਆ ਜਾ ਸਕਦਾ ਹੈ,। ਹੈਰਾਨੀਜਨਕ ਗੱਲ ਇਹ ਹੈ ਕਿ ਇਸ ਨੂੰ ਮੋਬਾਈਲ ਫੋਨ ਨਾਲ ਟਾਈਪ-ਸੀ ਕੇਬਲ ਰਾਹੀਂ ਵੀ ਚਾਰਜ ਕੀਤਾ ਜਾ ਸਕਦਾ ਹੈ।
