Nokia 8 ਸ਼ਾਨਦਾਰ ਫੀਚਰਜ਼ ਨਾਲ ਜੂਨ ''ਚ ਹੋ ਸਕਦਾ ਹੈ ਲਾਂਚ
Wednesday, May 03, 2017 - 01:22 PM (IST)

ਜਲੰਧਰ-Nokia ਇਸ ਸਾਲ ਕਈ ਸਮਾਰਟਫੋਨ ਨੂੰ ਲਾਂਚ ਕਰਨ ਵਾਲਾ ਹੈ ਜਿਸ ''ਚ ਕੁਝ ਫੋਨ ਮਾਰਕੀਟ ''ਚ ਆ ਵੀ ਗਏ ਹਨ। ਕੰਪਨੀ ਨੇ ਸਭ ਤੋਂ ਪਹਿਲਾਂ ਆਪਣੇ ਐਂਡਰਾਈਡ ਸਮਾਰਟਫੋਨ ਨੋਕੀਆ 6 ਨੂੰ ਚੀਨ ''ਚ ਪੇਸ਼ ਕੀਤਾ ਸੀ। ਜਿਸ ਨੇ ਬਾਅਦ ''ਚ ਹੁਣ ਨੋਕੀਆ 3, ਨੋਕੀਆ 5, ਨੋਕੀਆ 6 ਅਤੇ ਨੋਕੀਆ 3310 (2017) ਫੀਚਰ ਫੋਨ ਲਾਂਚ ਨੂੰ ਲੈ ਕੇ ਖਬਰਾਂ ਆ ਰਹੀਆਂ ਹੈ। ਰਿਪੋਰਟਸ ਦਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਨੋਕੀਆ ਇਸ ਸਮਾਰਟਫੋਨ ਨੂੰ ਜੂਨ ''ਚ ਪੇਸ਼ ਕਰ ਸਕਦੀ ਹੈ। ਇਸ ਦੇ ਬਾਅਦ ਹੁਣ ਇਕ ਹੋਰ ਖਬਰ ਸੁਣਨ ''ਚ ਆ ਰਹੀ ਹੈ ਕਿ ਨੋਕੀਆ ਇਨ੍ਹਾਂ ਸਮਾਰਟਫੋਨਸ ਦੇ ਨਾਲ ਨੋਕੀਆ 8 ਨੂੰ ਵੀ ਜੂਨ ''ਚ ਲਾਂਚ ਕਰਨ ਦੀ ਤਿਆਰੀ ਕਰ ਰਹੀਂ ਹੈ।
ਇਕ ਮੋਬਾਇਲ ਵੈੱਬਸਾਈਟ ਦਾ ਦਾਅਵਾ ਕੀਤਾ ਗਿਆ ਹੈ ਕਿ ਨੋਕੀਆ 8 ਸਮਾਰਟਫੋਨਸ 23 ਮੈਗਾਪਿਕਸਲ ਕੈਮਰੇ ਦੇ ਨਾਲ ਲਾਂਚ ਹੋ ਸਕਦਾ। ਹਾਲਾਂਕਿ ਰਿਪੋਰਟ ''ਚ ਨੋਕੀਆ ਨੇ ਕੈਮਰੇ ਨੂੰ ਦਾ ਘੱਟ ਤੋਂ ਘੱਟ ਜ਼ਿਕਰ ਕੀਤਾ ਹੈ। ਇਸ ਦਾ ਮਤਲਬ ਹੈ ਕਿ ਸਮਾਰਟਫੋਨਸ ਨੂੰ 23 ਮੈਗਾਪਿਕਸਲ ਰਿਅਰ ਕੈਮਰੇ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਦੇ ਇਲਾਵਾ ਸਮਾਰਟਫੋਨਸ ਦੇ ਕੈਮਰੇ ''ਚ Carl Zeiss ਫੀਚਰ ਵੀ ਮੌਜ਼ੂਦ ਹੈ।
ਨੋਕੀਆ 8 ਦੇ ਫੀਚਰਸ ਅਤੇ ਕੀਮਤ:
ਰਿਪੋਰਟ ''ਚ ਅੱਗੇ ਦੱਸਿਆ ਗਿਆ ਹੈ ਕਿ ਆਗਾਮੀ ਨੋਕੀਆ 8 ਕਵਾਲਕਾਮ ਦੇ ਨਵੇਂ ਪ੍ਰੋਸੈਸਰ ਸਨੈਪਡ੍ਰੈਗਨ 835 ਦੇ ਨਾਲ ਆਵੇਗਾ ਧਿਆਨ ਰਹੇ ਕਿ HTC ਦਾ ਅਗਲਾ ਫਲੈਗਸ਼ਿਪ ਸਮਾਰਟਫੋਨ HTC U11 ਵੀ ਇਸ ਪ੍ਰੋਸੈਸਰ ਦੇ ਨਾਲ ਲਾਂਚ ਹੋ ਸਕਦਾ ਹੈ ਜੋ ਕਿ 16 ਮਈ ਨੂੰ ਲਾਂਚ ਹੋਵੇਗਾ।
ਨੋਕੀਆ 8 ਨਾਲ ਜੁੜੀ ਇਸ ''ਚ ਪਹਿਲਾਂ ਵੀ ਕਈ ਖਬਰਾਂ ਲੀਕ ਹੋ ਚੁੱਕੀਆਂ ਹੈ। ਇਸ ''ਚ ਪਹਿਲਾਂ ਆਈ ਅਫਵਾਹਾਂ ਦੇ ਅਨੁਸਾਰ ਸਮਾਰਟਫੋਨ ਨੂੰ ਦੋ ਵੇਂਰੀਅੰਟ ''ਚ ਪੇਸ਼ ਕੀਤਾ ਜਾ ਸਕਦਾ ਹੈ। ਇਸ ''ਚ ਇਕ ਸਸਤਾ ਸੰਸਕਰਣ ਹੋਵੇਗਾ, ਜਦਕਿ ਦੂਜਾ ਵਾਲਾ ਪ੍ਰੀਮੀਅਮ ਮਾਡਲ ਹੋਵੇਗਾ। ਅਫਵਾਹਾਂ ਦੇ ਮੁਤਾਬਿਕ ਨੋਕੀਆ 8 ਦੇ ਲੋਅ-ਐਂਡ ਵੇਂਰੀਅੰਟ ਨੂੰ 5.2 ਇੰਚ ਦੇ QHD AMOLED ਡਿਸਪਲੇ ਦੇ ਨਾਲ ਲਾਂਚ ਕੀਤਾ ਜਾਵੇਗਾ। ਜਦਕਿ ਇਸਦੇ ਟਾਪ ਐਂਡ ਮਾਡਲ ਵੇਂਰੀਅੰਟ ''ਚ 5.5 ਇੰਚ ਦਾ ਡਿਸਪਲੇ ਹੋਵੇਗਾ।
ਇਸ ਦੇ ਇਲਾਵਾ ਉਮੀਦ ਕੀਤੀ ਜਾ ਰਹੀ ਹੈ ਕਿ ਨੋਕੀਆ 8 ਫੋਨ 4 GB. ਜਾਂ 6 GB ਰੈਮ ਦੇ ਨਾਲ ਪੇਸ਼ ਹੋ ਸਕਦਾ ਹੈ। ਇਸ ਦਾ ਛੋਟਾ ਵੇਂਰੀਅੰਟ ਜੋ ਕਿ 128GB ਸਟੋਰੇਜ਼ ਦੇ ਨਾਲ ਆਵੇਗਾ। ਇਹ ਇਸ ਦਾ ਟਾਪ ਐਂਡ ਵੇਂਰੀਅੰਟ 256 GB ਇੰਟਰਨਲ ਸਟੋਰੇਜ਼ ਦੇ ਨਾਲ ਆ ਸਕਦਾ ਹੈ। ਨੋਕੀਆ 8 ਦੇ ਕੀਮਤ ਦੀ ਗੱਲ ਕਰੀਏ ਤਾਂ ਇਸ ਦੇ 5.2 ਇੰਚ ਵੇਂਰੀਅੰਟ ਦੀ ਕੀਮਤ 4000 ਯੂਆਨ (ਲੱਗਭਗ 37,220 ਰੁਪਏ) ਅਤੇ ਇਸ ਦੇ 5.5 ਇੰਚ ਮਾਡਲ ਦੀ ਕੀਮਤ 4500 ਯੂਆਨ (ਲਗਭਗ 41,873) ਹੋ ਸਕਦੀ ਹੈ।