2.4 ਇੰਚ ਦੀ QV71 ਸਕ੍ਰੀਨ ਨਾਲ Nokia 3310 ਦਾ 4ਜੀ ਵੇਰੀਐਂਟ ਹੋਇਆ ਲਾਂਚ
Tuesday, Jan 30, 2018 - 01:16 PM (IST)

ਜਲੰਧਰ- ਨੋਕੀਆ ਬਰਾਂਡ ਦੇ ਸਮਾਰਟਫੋਨਸ ਬਣਾਉਣ ਵਾਲੀ ਕੰਪਨੀ HMD ਗਲੋਬਲ ਨੇ ਚੁੱਪਚਾਪ ਤਰੀਕੇ ਤੋਂ ਨੋਕੀਆ 3310 ਫੀਚਰ ਫੋਨ ਦਾ ਇਕ ਨਵਾਂ ਵੇਰੀਐਂਟ ਪੇਸ਼ ਕਰ ਦਿੱਤਾ ਹੈ। ਇਹ ਨਵਾਂ ਵੇਰੀਐਂਟ 4G ਸਪੋਰਟ ਦੇ ਨਾਲ ਆਉਂਦਾ ਹੈ ਅਤੇ ਇਸਨੂੰ ਚੀਨ 'ਚ ਲਾਂਚ ਕੀਤਾ ਗਿਆ ਹੈ। ਇਹ ਫੀਚਰ ਫੋਨ ਬਲੂ ਅਤੇ ਡਾਰਕ ਬਲੈਕ ਕਲਰ ਆਪਸ਼ਨਸ ਦੇ ਨਾਲ ਆਉਂਦਾ ਹੈ।
ਨੋਕੀਆ 3310 4G ਵੇਰੀਐਂਟ ਸਮਾਰਟਫੋਨ ਨੂੰ ਨੋਕੀਆ ਮੋਬਾਇਲ ਦੀ ਆਧਿਕਾਰਤ ਵੈੱਬਸਾਈਟ 'ਤੇ ਲਿਸਟ ਕੀਤਾ ਗਿਆ ਹੈ। ਹਾਲਾਂਕਿ ਕੰਪਨੀ ਨੇ ਨੋਕੀਆ 3310 4G ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ। ਉਂਮੀਦ ਹੈ ਕਿ ਗਲੋਬਲ ਪੱਧਰ 'ਤੇ ਇਸ ਫੀਚਰ ਫੋਨ ਨੂੰ ਅਗਲੀ ਮੋਬਾਇਲ ਵਰਲਡ ਕਾਂਗਰਸ ਈਵੈਂਟ 'ਚ ਪੇਸ਼ ਕੀਤਾ ਜਾਵੇਗਾ।
ਸਪੈਸੀਫਿਕੇਸ਼ਨਸ
4G, VoLTE ਅਤੇ ਵਾਈਫਾਈ ਹਾਟਸਪਾਟ ਸਪੋਰਟ ਨੂੰ ਛੱਡ ਕੇ ਇਸ ਨਵੇਂ ਵੇਰੀਐਂਟ 'ਚ ਇੱਕੋ ਜਿਹੇ ਵੇਰੀਐਂਟ ਜਿਵੇਂ ਹੀ ਜ਼ਿਆਦਾਤਰ ਸਪੈਸੀਫਿਕੇਸ਼ਨਸ ਹਨ। ਜਿਸ ਮੁਤਾਬਕ ਇਸ ਫੋਨ 'ਚ 2.4 ਇੰਚ ਦੀ QV71 ਸਕ੍ਰੀਨ ਹੈ। ਇਸ ਫੋਨ 'ਚ 256MB ਰੈਮ ਅਤੇ 512MB ਇੰਟਰਨਲ ਸਟੋਰੇਜ ਦੀ ਸਹੂਲਤ ਹੈ ਜਿਸ ਨੂੰ ਮਾਈਕ੍ਰੋ ਐੱਸ. ਡੀ ਕਾਰਡ ਦੀ ਮਦਦ ਨਾਲ 64GB ਤੱਕ ਵਧਾਈ ਜਾ ਸਕਦਾ ਹੈ। 2 ਮੈਗਾਪਿਕਸਲ ਦਾ ਰਿਅਰ ਕੈਮਰਾ LED ਫਲੈਸ਼ ਦੇ ਨਾਲ ਹੈ ਅਤੇ ਇਹ ਨੋਕੀਆ ਫੋਨ Yun ਆਪਰੇਟਿੰਗ ਸਿਸਟਮ 'ਤੇ ਅਧਾਰਿਤ ਹੈ। ਇਸ ਦੀ ਬੈਟਰੀ 1200mAh ਬੈਟਰੀ ਦੇ ਨਾਲ ਹੈ, ਜਿਸ ਦੇ ਲਈ ਕੰਪਨੀ ਦਾ ਦਾਅਵਾ ਹੈ ਕਿ ਇਸ 'ਚ 15 ਘੰਟੇ ਦੀ ਟਾਕਟਾਈਮ ਸਮਰੱਥਾ, 12 ਦਿਨ ਸਟੈਂਡਬਾਏ, 16 ਘੰਟੇ ਦਾ MP3 ਪਲੇਬੈਕ ਅਤੇ 31 ਘੰਟੇ ਦਾ FM ਰੇਡੀਓ ਪਲੇਅਬੈਕ ਹੈ।
ਕੁਨੈਕਟੀਵਿਟੀ ਲਈ ਮਾਇਕਰੋ USB (2.0), ਬਲੂਟੁੱਥ 3.0,3.5 ਮਿ. ਮੀ ਹੈੱਡਫੋਨ ਜੈੱਕ ਅਤੇ 4G ਨੈੱਟਵਰਕ ਕੁਨੈੱਕਟੀਵਿਟੀ ਦੀ ਸਹੂਲਤ ਹੈ। ਇਸ ਦਾ ਡਾਈਮੇਂਸ਼ਨ 117x52.4x13.55 ਮਿ. ਮੀ ਅਤੇ ਭਾਰ ਲਗਭਗ 88.1 ਗਰਾਮ ਹੈ।