ਨੋਕੀਆ ਦੇ ਇਸ ਧਾਂਸੂ ਫੋਨ ’ਤੇ ਮਿਲ ਰਹੀ ਹੈ ਭਾਰੀ ਛੋਟ

02/12/2020 4:27:57 PM

ਗੈਜੇਟ ਡੈਸਕ– ਜੇਕਰ ਤੁਸੀਂ ਇਕ ਬਜਟ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਸ਼ਾਨਦਾਰ ਮੌਕਾ ਹੈ। ਨੋਕੀਆ ਆਪਣੇ Nokia 4.2 ਸਮਾਰਟਫੋਨ ’ਤੇ 3,990 ਰੁਪਏ ਦਾ ਡਿਸਕਾਊਂਟ ਦੇ ਰਹੀ ਹੈ। ਆਫਰ ਤਹਿਤ ਫੋਨ ਦੇ 3 ਜੀ.ਬੀ. ਰੈਮ ਅਤੇ 32 ਜੀ.ਬੀ. ਸਟੋਰੇਜ ਮਾਡਲ ਨੂੰ 6,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਡਿਸਕਾਊਂਟ ’ਤੇ ਇਹ ਫੋਨ ਖਰੀਦਣ ਲਈ ਤੁਹਾਨੂੰ ਆਨਲਾਈਨ ਸ਼ਾਪਿੰਗ ਸਾਈਟ ਐਮਾਜ਼ੋਨ ’ਤੇ ਜਾਣਾ ਹੋਵੇਗਾ। ਇਸ ਤੋਂ ਇਲਾਵਾ ਫੋਨ ’ਤੇ ਆਈ.ਸੀ.ਆਈ.ਸੀ.ਆਈ. ਬੈਂਕ ਦੇ ਕ੍ਰੈਡਿਟ ਕਾਰਡ ਧਾਰਕਾਂ ਨੂੰ 1500 ਰੁਪਏ ਤਕ ਦਾ ਇੰਸਟੈਂਟ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਕੁਝ ਅਜਿਹੀ ਹੀ ਸੁਵਿਧਾ ਆਈ.ਸੀ.ਆਈ.ਸੀ.ਆਈ. ਦੇ ਡੈਬਿਟ ਕਾਰਡ ਧਾਰਕਾਂ ਨੂੰ ਵੀ ਦਿੱਤੀ ਜਾ ਰਹੀ ਹੈ। ਲਾਂਚਿੰਗ ਸਮੇਂ ਕੰਪਨੀ ਨੇ ਇਸ ਫੋਨ ਦੀ ਕੀਮਤ 10,990 ਰੁਪਏ ਰੱਖੀ ਸੀ, ਹਾਲਾਂਕਿ ਬਾਅਦ ’ਚ ਇਸ ਦੀ ਕੀਮਤ ਘੱਟ ਕਰ ਦਿੱਤੀ ਗਈ ਸੀ। 

Nokia 4.2 ਦੇ ਫੀਚਰਜ਼
ਇਸ ਫੋਨ ’ਚ 5.71 ਇੰਚ ਦੀ ਐੱਚ.ਡੀ. ਪਲੱਸ ਫੁਲ ਵਿਊ ਡਿਸਪਲੇਅ ਮਿਲਦੀ ਹੈ। ਡਿਸਪਲੇਅ ’ਚ ਵਾਟਰਡ੍ਰੋਪ ਨੌਚ ਵੀ ਦਿੱਤੀ ਗਈ ਹੈ। ਫੋਨ ’ਚ ਆਕਟਾ-ਕੋਰ ਸਨੈਪਡ੍ਰੈਗਨ 439 ਪ੍ਰੋਸੈਸਰ ਮਿਲਦਾ ਹੈ। ਇਹ ਫੋਨ 2 ਜੀ.ਬੀ./3 ਜੀ.ਬੀ. ਰੈਮ ਦੇ ਨਾਲ 16 ਜੀ.ਬੀ./32 ਜੀ.ਬੀ. ਸਟੋਰੇਜ ਦੇ ਨਾਲ ਆਉਂਦਾ ਹੈ। ਸਟੋਰੇਜ ਨੂੰ ਮੈਮਰੀ ਕਾਰਡ ਰਾਹੀਂ 400 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 

ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿਚ ਡਿਊਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਫੋਨ ਦੇ ਰੀਅਰ ’ਤੇ 13 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਅਤੇ 2 ਮੈਗਾਪਿਕਸਲ ਦਾ ਸੈਕੇਂਡਰੀ ਸੈਂਸਰ ਮਿਲਦਾ ਹੈ। ਸੈਲਪੀ ਲਈ ਫੋਨ ’ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ 4ਜੀ ਫੋਨ ’ਚ 3,000mAh ਦੀ ਬੈਟਰੀ ਮਿਲਦੀ ਹੈ। ਇਸ ਤੋਂ ਇਲਾਵਾ ਫੋਨ ’ਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। 


Related News