Jio, Airtel, Vi ਤੇ BSNL ਗਾਹਕਾਂ ਲਈ ਵੱਡੀ ਖਬਰ, 1 ਜਨਵਰੀ ਤੋਂ ਲਾਗੂ ਹੋਵੇਗਾ ਨਵਾਂ ਟੈਲੀਕਾਮ ਨਿਯਮ
Friday, Nov 22, 2024 - 06:20 PM (IST)
ਨਵੀਂ ਦਿੱਲੀ- ਮੋਬਾਇਲ ਗਾਹਕਾਂ ਲਈ ਇਕ ਅਹਿਮ ਖਬਰ ਹੈ। 1 ਜਨਵਰੀ 2025 ਤੋਂ ਸਰਕਾਰ ਇਕ ਨਵਾਂ ਟੈਲੀਕਾਮ ਨਿਯਮ ਲਾਗੂ ਕਰਨ ਜਾ ਰਹੀ ਹੈ, ਜਿਸ ਦਾ ਅਸਰ ਜੀਓ, ਏਅਰਟੈੱਲ, ਵੀਆਈ ਅਤੇ ਬੀ.ਐੱਸ.ਐੱਨ.ਐੱਲ. ਦੇ ਗਾਹਕਾਂ 'ਤੇ ਪਵੇਗਾ।
ਕੀ ਹੈ ਨਵਾਂ ਨਿਯਮ
ਹਾਲ ਹੀ 'ਚ ਟੈਲੀਕਾਮ ਐਕਟ 'ਚ ਕੁਝ ਨਵੇਂ ਬਦਲਾਅ ਕੀਤੇ ਗਏ ਹਨ। ਇਨ੍ਹਾਂ 'ਚੋਂ ਇਕ ਮਹੱਤਵਪੂਰਨ ਬਦਲਾਅ 'ਰਾਈਟ ਆਫ ਵੇ' (RoW) ਨਿਯਮ ਹੈ। ਇਸ ਨਿਯਮ ਤਹਿਤ, ਟੈਲੀਕਾਮ ਕੰਪਨੀਆਂ ਨੂੰ ਆਪਣੇ ਟਾਵਰ ਅਤੇ ਆਪਟੀਕਲ ਫਾਈਬਰ ਸਿਰਫ ਵਿਛਾਉਣ ਲਈ ਆਸਾਨੀ ਨਾਲ ਜ਼ਮੀਨ ਮਿਲ ਸਕੇਗੀ। ਇਸ ਨਾਲ ਨੈੱਟਵਰਕ ਕੁਨੈਕਟੀਵਿਟੀ 'ਚ ਸੁਧਾਰ ਹੋਵੇਗਾ ਅਤੇ ਮੋਬਾਇਲ ਯੂਜ਼ਰਜ਼ ਨੂੰ ਬਿਹਤਰ ਸੇਵਾ ਮਿਲੇਗੀ।
RoW ਦਾ ਅਸਰ
1 ਜਨਵਰੀ 2025 ਤੋਂ ਲਾਗੂ ਹੋਣ ਵਾਲੇ ਇਸ ਨਵੇਂ ਨਿਯਮ ਦਾ ਮਕਸਦ ਆਪਟੀਕਲ ਫਾਈਬਰ ਲਾਈਨਾਂ ਅਤੇ ਟਾਵਰਾਂ ਦੀ ਗਿਣਤੀ ਵਧਾਉਣਾ ਹੈ। ਇਸ ਨਾਲ ਟੈਲੀਕਾਮ ਕੰਪਨੀਆਂ ਅਤੇ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਵਾਲਿਆਂ ਨੂੰ ਬਹੁਤ ਮਦਦ ਮਿਲੇਗੀ। ਦੂਰਸੰਚਾਰ ਵਿਭਾਗ ਦੇ ਸਕੱਤਰ ਨੀਰਜ ਮਿੱਤਲ ਨੇ ਸਾਰੇ ਰਾਜਾਂ ਨੂੰ ਇਸ ਨਿਯਮ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ।
5G ਟਾਵਰਾਂ ਦੇ ਕੰਮ 'ਚ ਤੇਜ਼ੀ ਆਏਗੀ
ਇਸ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਟੈਲੀਕਾਮ ਕੰਪਨੀਆਂ ਖਾਸ ਤੌਰ 'ਤੇ 5ਜੀ ਟਾਵਰਾਂ 'ਤੇ ਧਿਆਨ ਦੇਣਗੀਆਂ। ਇਸ ਨਾਲ Vi ਅਤੇ BSNL ਵਰਗੀਆਂ ਕੰਪਨੀਆਂ ਨੂੰ ਫਾਇਦਾ ਹੋਵੇਗਾ, ਜਿਨ੍ਹਾਂ ਨੇ ਅਜੇ ਤੱਕ 5G ਨੈੱਟਵਰਕ ਸਥਾਪਤ ਨਹੀਂ ਕੀਤਾ ਹੈ। ਨਵਾਂ ਨਿਯਮ ਉਨ੍ਹਾਂ ਨੂੰ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕਰਨ ਵਿੱਚ ਮਦਦ ਕਰੇਗਾ ਤਾਂ ਜੋ ਉਪਭੋਗਤਾਵਾਂ ਨੂੰ ਬਿਹਤਰ ਅਤੇ ਤੇਜ਼ ਨੈੱਟਵਰਕ ਸੇਵਾ ਮਿਲ ਸਕੇ।