ਅਨੋਖਾ ਬਲੂਟੁੱਥ ਸਪੀਕਰ, ਨਾਲ ਮਿਲਦਾ ਹੈ ਖ਼ਾਸ ਮਾਈਕ, ਬਦਲ ਸਕੋਗੇ ਆਵਾਜ਼
Friday, Nov 22, 2024 - 12:23 AM (IST)
ਗੈਜੇਟ ਡੈਸਕ- Unix ਨੇ ਭਾਰਤੀ ਬਾਜ਼ਾਰ 'ਚ ਇਕ ਨਵਾਂ ਡਿਵਾਈਸ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਵਾਇਰਲੈੱਸ ਬਲੂਟੁੱਥ ਸਪੀਕਰ ਲਾਂਚ ਕੀਤਾ ਹੈ ਜੋ ਬਿਲਟ-ਇਨ ਕੈਰੋਕੇ ਮਾਈਕ ਦੇ ਨਾਲ ਆਉਂਦਾ ਹੈ। ਇਹ ਦੋਵੇਂ ਹੀ ਪ੍ਰੋਡਕਟਸ ਤੁਹਾਨੂੰ ਸਿੰਗਲ ਯੂਨਿਟ 'ਚ ਮਿਲਣਗੇ, ਜੋ ਬੇਹੱਦ ਆਕਰਸ਼ਕ ਕੀਮਤ 'ਤੇ ਆਉਂਦੇ ਹਨ। ਕੰਪਨੀ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਹੀ ਆਪਣਾ ਨੈੱਕਬੈਂਡ ਵੀ ਲਾਂਚ ਕੀਤਾ ਸੀ।
ਬ੍ਰਾਂਡ ਦਾ Mystic Wireless ਬਲੂਟੁੱਥ ਸਪੀਕਰ ਕੰਪੈਕਟ ਅਤੇ ਲਾਈਟਵੇਟ ਡਿਜ਼ਾਈਨ ਦੇ ਨਾਲ ਆਉਂਦਾ ਹੈ। ਬ੍ਰਾਂਡ ਦਾ ਕਹਿਣਾ ਹੈ ਕਿ ਇਸ ਨੂੰ ਪ੍ਰੀਮੀਅਮ ਫੈਬ੍ਰਿਕ ਮਟੀਰੀਅਰ ਨਾਲ ਤਿਆਰ ਕੀਤਾ ਗਿਆ ਹੈ, ਜਿਸ ਨਾਲ ਚੰਗੀ ਡਿਊਰੇਬਿਲਿਟੀ ਮਿਲੇ।
ਸਪੀਕਰ ਦੀਆਂ ਖੂਬੀਆਂ
ਇਹ ਡਿਵਾਈਸ ਇਕ ਪੋਰਟੇਬਲ ਸਪੀਕਰ ਹੈ, ਜਿਸ ਨੂੰ ਤੁਸੀਂ ਕਿਤੇ ਵੀ ਇਸਤੇਮਾਲ ਕਰ ਸਕਦੇ ਹੋ। ਡਿਵਾਈਸ ਨੂੰ ਪਾਵਰ ਦੇਣ ਲਈ 1200mAh ਦੀ ਬੈਟਰੀ ਦਿੱਤੀ ਗਈ ਹੈ, ਜੋ 6 ਘੰਟਿਆਂ ਤਕ ਦਾ ਬੈਟਰੀ ਬੈਕਅਪ ਦਿੰਦੀ ਹੈ। ਤੁਸੀਂ ਇਸ ਨੂੰ ਸਿੰਗਲ ਚਾਰਜ 'ਚ ਲੰਬੇ ਸਮੇਂ ਤਕ ਇਸਤੇਮਾਲ ਕਰ ਸਕੋਗੇ। ਡਿਵਾਈਸ ਟਾਈਪ-ਸੀ ਚਾਰਜਿੰਗ ਪੋਰਟ ਦੇ ਨਾਲ ਆਉਂਦਾ ਹੈ।
ਡਿਵਾਈਸ ਨੂੰ ਫੁਲ ਚਾਰਜ ਕਰਨ 'ਤੇ 1 ਘੰਟੇ ਤੋਂ ਜ਼ਿਆਦਾ ਦਾ ਸਮਾਂ ਲਗਦਾ ਹੈ। Mystic ਸਪੀਕਰ ਦੇ ਨਾਲ ਤੁਹਾਨੂੰ ਬਿਲਟ-ਇਨ ਕੈਰੋਕੇ ਮਾਈਕ ਮਿਲਦਾ ਹੈ। ਇਸ ਵਿਚ ਤੁਹਾਨੂੰ ਵੌਇਸ ਚੇਜਿੰਗ ਫੀਚਰ ਮਿਲਦਾ ਹੈ। ਇਸ ਦੀ ਮਦਦ ਨਾਲ ਤੁਸੀਂ ਆਪਣੀ ਆਵਾਜ਼ ਬਦਲ ਸਕੋਗੇ। ਇਹ ਡਿਵਾਈਸ Bluetooth V5.3 ਕੁਨੈਕਟੀਵਿਟੀ ਦੇ ਨਾਲ ਆਉਂਦਾ ਹੈ ਅਤੇ ਇਸ ਵਿਚ 10 ਮੀਟਰ ਦੀ ਰੇਂਜ ਮਿਲਦੀ ਹੈ।
ਇਸ ਮਾਈਕ ਦਾ ਇਸਤੇਮਾਲ ਤੁਸੀਂ ਹੈਂਡ ਫ੍ਰੀ ਕਾਲਿੰਗ ਲਈ ਵੀ ਕਰ ਸਕਦੇ ਹੋ। ਸਪੀਕਰ 'ਚ USB, TF ਕਾਰਡ ਅਤੇ ਮਾਈਕ੍ਰੋਫੋਨ ਇਨਪੁਟ ਦਾ ਆਪਸ਼ਨ ਮਿਲਦਾ ਹੈ। ਡਿਵਾਈਸ 5W ਦਾ ਸਾਊਂਡ ਆਊਟਪੁਟ ਦਿੰਦਾ ਹੈ। ਨਾਲ ਹੀ ਇਸ ਵਿਚ ਤੁਹਾਨੂੰ ਵੌਇਸ ਅਸਿਸਟੈਂਟ ਦਾ ਸਪੋਰਟ ਵੀ ਮਿਲੇਗਾ।
ਕੀਮਤ
Mystic ਵਾਇਰਲੈੱਸ ਬਲੂਟੁੱਥ ਸਪੀਕਰ ਦੀ ਕੀਮਤ 899 ਰੁਪਏ ਹੈ। ਇਸ ਕੀਮਤ 'ਚ ਹੀ ਤੁਹਾਨੂੰ ਮਾਈਕ ਵੀ ਮਿਲਦਾ ਹੈ। ਇਸ ਨੂੰ ਤੁਸੀਂ ਤਿੰਨ ਰੰਗਾਂ- ਕਾਲੇ, ਚਿੱਟੇ ਅਤੇ ਗੁਲਾਬੀ 'ਚ ਖਰੀਦ ਸਕਦੇ ਹੋ। ਇਸ ਨੂੰ ਤੁਸੀਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ ਦੂਜੇ ਪ੍ਰਮੁੱਖ ਰਿਟੇਲ ਸਟੋਰ ਤੋਂ ਖਰੀਦ ਸਕੋਗੇ।