ਭੂਚਾਲ ਬਾਰੇ ਚਿਤਾਵਨੀ ਦੇਵੇਗੀ ਵਿਗਿਆਨੀਆ ਦੁਆਰਾ ਬਣਾਈ ਗਈ ਇਹ ਐਪ
Monday, May 23, 2016 - 01:07 PM (IST)
ਜਲੰਧਰ— ਵਿਗਿਆਨੀਆਂ ਨੇ ਨਵੀਂ ਐਪ ਬਣਾਈ ਹੈ ਜੋ ਸਮਾਰਟਫੋਨ ਤੋਂ ਸੂਚਨਾਵਾਂ ਇਕੱਠੀਆਂ ਕਰਕੇ ਸੰਭਾਵਿਤ ਭੂਚਾਲ ਦਾ ਪਤਾ ਲਗਾਉਂਦੀ ਹੈ ਅਤੇ ਭੂਚਾਲ ਬਾਰੇ ਚਿਤਾਵਨੀ ਦਿੰਦੀ ਹੈ। ''ਮਾਈਸ਼ੇਕ'' (MyShake) ਨਾਂ ਦੀ ਇਸ ਐਪ ਨੂੰ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਖੋਜਕਾਰਾਂ ਨੇ ਬਣਾਇਆ ਹੈ ਜੋ ਬੈਕਗ੍ਰਾਊਂਡ ''ਚ ਕੰਮ ਕਰਦੀ ਹੈ ਅਤੇ ਬੇਹੱਦ ਘੱਟ ਬੈਟਰੀ ਪਾਵਰ ਦੀ ਵਰਤੋਂ ਕਰਦੇ ਹੋਏ ਦਿਨ ਅਤੇ ਰਾਤ ''ਚ ਫੋਨ ਦੇ ਅਕਸਲੈਰੋਮੀਟਰ ਨਾਲ ਬਾਈਬ੍ਰੇਸ਼ਨ ਨੂੰ ਰਿਕਾਰਡ ਕਰਦੀ ਹੈ।
ਮਾਈਸ਼ੇਕ 12 ਫਰਵਰੀ ਨੂੰ ਲਾਂਚ ਹੋਈ ਸੀ ਅਤੇ ਹੁਣ ਤੱਕ 1,70,000 ਲੋਕਾਂ ਨੇ ਇਸ ਐਪ ਨੂੰ ਡਾਊਨਲੋਡ ਕੀਤਾ ਹੈ। ਇਹ ਐਪ ਗੂਗਲ ਪਲੇਅ ਸਟੋਰ ''ਤੇ ਉਪਲੱਬਧ ਹੈ। ਬਰਕਲੇ ਸਿਸਮੋਲਾਜਿਕਲ ਲੈਬਰੇਟਰੀ ਦੇ ਨਿਰਦੇਸ਼ਕ ਅਤੇ ਯੂਨੀਵਰਸਿਟੀ ਦੇ ਧਰਤੀ ਅਤੇ ਗ੍ਰਹਿ ਵਿਗਿਆਨ ਵਿਭਾਗ ''ਚ ਪ੍ਰੋਫੈਸਰ ਅਤੇ ਪ੍ਰਧਾਨ ਰਿਚਰਡ ਏਲਨ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਮਾਈਸ਼ੇਕ ਨਾਲ ਭੂਚਾਲ ਦੀ ਚਿਤਾਵਨੀ ਹੋਰ ਜ਼ਿਆਦਾ ਸਹੀ ਹੋ ਸਕਦੀ ਹੈ।
