ਅੰਬਾਨੀ ਨੇ ਦਿੱਤਾ ਤੋਹਫਾ, ਲਾਂਚ ਕੀਤਾ ਸਭ ਤੋਂ ਸਸਤਾ ਫੋਨ

07/21/2017 2:16:28 PM

ਜਲੰਧਰ- ਮੁਕੇਸ਼ ਅੰਬਾਨੀ ਨੇ ਅੱਜ 40ਵੀਂ ਸਾਲਾਨਾਂ ਜਨਰਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ, ਜਿਓ ਦੇ ਗਾਹਕਾਂ ਲਈ ਕੁਝ ਵੱਡੇ ਐਲਾਨ ਕੀਤੇ ਹਨ। ਇਸ ਦੌਰਾਨ ਮੁਕੇਸ ਅੰਬਾਨੀ ਨੇ ਸਭ ਤੋਂ ਸਸਤਾ 4ਜੀ ਫੀਚਰ ਫੋਨ ਵੀ ਲਾਂਚ ਕਰ ਦਿੱਤਾ ਹੈ। ਸਭ ਤੋਂ ਖਾਸ ਗੱਲ ਹੈ ਕਿ ਇਸ ਫੀਚਰ ਫੋਨ ਦੀ ਇਫੈਕਟਿਵ ਕੀਮਤ 0 ਹੈ ਮਤਲਬ ਕਿ ਤੁਹਾਨੂੰ 1500 ਰੁਪਏ ਜਮ੍ਹਾ ਕਰਵਾਉਣੇ ਹੋਣਗੇ ਜੋ ਰਿਫੰਡੇਬਲ ਹੋਣਗੇ ਅਤੇ 3 ਸਾਲ ਬਾਅਦ ਵਾਪਸ ਮਿਲ ਜਾਣਗੇ। ਇਸ ਹਿਸਾਬ ਨਾਲ ਇਹ ਫੋਨ ਬਿਲਕੁਲ ਹੀ ਫਰੀ ਹੋਵੇਗਾ। ਜਿਓ ਦੇ ਫੋਨ 'ਚ ਵਾਇਸ ਕਾਲ ਹਮੇਸ਼ਾ ਲਈ ਫਰੀ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਜਿਓ ਦੇ ਪ੍ਰਾਈਮ ਯੂਜ਼ਰ ਨੂੰ ਧਨ ਧਨਾ ਧਨ ਆਫਰ ਮਿਲਦਾ ਰਹੇਗਾ। 

ਜਿਓ 4ਜੀ ਫੀਚਰ ਫੋਨ 'ਚ ਹੋਣਗੀਆਂ ਇਹ ਖੂਬੀਆਂ
- ਬਿਨਾਂ ਟੱਚਸਕਰੀਨ ਵਾਲੇ ਇਸ ਫੋਨ 'ਚ ਅਲਟਰਾ-ਅਪੋਰਡੇਬਲ ਵੋਲਟ ਹੋਵੇਗਾ।
- ਰਿਲਾਇੰਸ ਦਾ ਇਹ ਫੀਚਰ ਫੋਨ ਜਿਓ ਦੇ ਨੈੱਟਵਰਕ 'ਤੇ ਉਪਲੱਬਧ ਹੋਵੇਗਾ। 
- ਇਸ ਵਿਚ ਇੰਟਰਨੈੱਟ ਟਿਥਰਿੰਗ, ਵੀਡੀਓ ਕਾਲਿੰਗ ਅਤੇ ਜਿਓ ਕੰਟੈਂਟ ਵਰਗੀਆਂ ਫਿਲਮਾਂ ਨੂੰ ਦੇਖਣ ਦੀ ਸੁਵਿਧਾ ਹੋ ਸਕਦੀ ਹੈ।
- ਇਸ ਹੈਂਡਸੈੱਟ 'ਚ ਸਬਸਿਡੀ ਵੀ ਦਿੱਤੀ ਜਾਵੇਗੀ ਅਤੇ ਕਸਟਮ ਓ.ਐੱਸ. )ਕੇ.ਆਈ.ਈ. ਓ.ਐੱਸ.) ਅਤੇ ਐਪ ਮਾਰਕੀਟਪਲੇਸ ਦੀ ਸੁਵਿਧਾ ਮਿਲੇਗੀ। 
- 4ਜੀ ਫੀਚਰ ਫੋਨ ਨੂੰ ਭਾਰਤੀ ਭਾਸ਼ਾਵਾਂ ਦੇ ਸਮਰਥਨ ਲਈ ਡਿਜੀਟਲ ਵਾਇਸ ਫੀਚਰ ਨਾਲ ਲੈਸ ਕੀਤਾ ਗਿਆ ਹੈ। 
- ਇਸ ਫੋਨ 'ਚ 2.4-ਇੰਚ ਦੀ ਕਲਰ ਡਿਸਪਲੇ ਲੱਗੀ ਹੈ। 
- ਇਸ ਵਿਚ 512 ਐੱਮ.ਬੀ. ਰੈਮ ਅਤੇ 4ਜੀ.ਬੀ. ਇੰਟਰਨਲ ਸਟੋਰੇਜ ਹੋਵੇਗੀ ਜਿਸ ਨੂੰ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। 
- ਰਿਲਾਇੰਸ ਦੇ ਇਸ ਫੀਚਰ ਫੋਨ 'ਚ ਡਿਊਲ ਨੈਨੋ ਸਿਮ (ਨੈਨੋ-ਸਟੈਂਡਰਡ ਸਿਮ) ਦਾ ਸਲਾਟ ਹੋਵੇਗਾ। 
- 2 ਮੈਗਾਪਿਕਸਲ ਰਿਅਰ ਕੈਮਰਾ ਅਤੇ VGA ਫੰਰਟ ਕੈਮਰਾ ਦਿੱਤਾ ਜਾਵੇਗਾ। 
- ਇਸ ਵਿਚ 2000 ਐੱਮ.ਏ.ਐੱਚ. ਦੀ ਬੈਟਰੀ ਦੇ ਨਾਲ ਐੱਫ.ਐੱਮ. ਰੇਡੀਓ ਅਤੇ ਬਲੂਟੂਥ 4.1 ਵਰਗੇ ਫੀਚਰਜ਼ ਵੀ ਦਿੱਤੇ ਜਾਣਗੇ।


Related News