ਮੋਟੋ Z2 ਫੋਰਸ vs ਮੋਟੋ Zਫੋਰਸ ਸਮਾਰਟਫੋਨਜ਼ : compare
Saturday, Aug 05, 2017 - 07:09 PM (IST)

ਜਲੰਧਰ-ਪਿਛਲੇ ਸਾਲ ਮੋਟੋ ਜ਼ੈੱਡ ਫੋਰਸ ਦਾ ਪ੍ਰਸਾਰ Bifiyr ਬੈਟਰੀ ਅਤੇ ਬਿਹਤਰ ਕੈਮਰੇ ਨਾਲ ਲੈਨੋਵੋ ਦੇ ਫਲੈਗਸ਼ਿਪ ਸਮਾਰਟਫੋਨ 'ਚ ਕੀਤਾ ਗਿਆ ਹੈ । ਪਿਛਲੇ ਸਾਲ ਮੋਟੋ ਜ਼ੈੱਡ ਫੋਰਸ ਲੈਨੋਵੋ ਦੇ ਟਾਪ ਆਫ ਦਾ ਲਾਈਨ ਮੋਡੀਊਲਰ ਸਮਾਰਟਫੋਨ 'ਚ ਵੱਡੀ ਬੈਟਰੀ ਦਿੱਤੀ ਗਈ ਹੈ, ਹਾਲਾਂਕਿ ਇਸਦੀ ਵਜ੍ਹਾ ਤੋਂ ਇਹ ਡਿਵਾਈਸ ਨੂੰ ਥੋੜ੍ਹਾਂ ਵੱਡਾ ਬਣਾ ਦਿੱਤਾ ਸੀ, ਅਤੇ ਇਕ ਵਾਰ ਚਾਰਜ ਕਰਨ 'ਤੇ ਇਸ ਨੂੰ ਲੰਮੇ ਸਮੇਂ ਤੱਕ ਚਲਾ ਸਕਦੇ ਹੈ। ਕੰਪਨੀ ਦੇ ਇਨ੍ਹਾਂ ਨਵਾਂ ਮੋਟੋ ਜ਼ੈੱਡ 2 ਫੋਰਸ ਅਤੇ ਮੋਟੋ ਜ਼ੈੱਡ ਫੋਰਸ ਸਮਾਰਟਫੋਨਜ਼ ਦੀ ਤੁਲਨਾਂ ਕਰਕੇ ਪਤਾ ਲੱਗੇਗਾ ਕਿਸ ਸਮਾਰਟਫੋਨ ਦੇ ਫੀਚਰਸ ਵਧੀਆ ਹਨ।
ਪ੍ਰੋਸੈਸਰ-
ਜ਼ੈੱਡ ਫੋਰਸ 'ਚ ਫੀਚਰਸ ਦੇ ਤੌਰ 'ਤੇ ਕਵਾਲਕਾਮ ਦਾ ਸਨੈਪਡੈਗਨ 820 ਪ੍ਰੋਸੈਸਰ ਲੱਗਾ ਹੈ ਜੋ ਇਸ ਦੀ ਸਭ ਤੋਂ ਮਜਬੂਤ ਚਿਪ ਹੈ। ਪਰ ਮੋਟੋ ਜ਼ੈੱਡ 2 ਫੋਰਸ 'ਚ ਸਨੈਪਡ੍ਰੈਗਨ 835 ਪ੍ਰੋਸੈਸਰ ਦਿੱਤਾ ਗਿਆ ਹੈ, ਜੋ ਕਿ ਪੁਰਾਣੇ ਵਰਜਨ ਦੇ ਮੁਕਾਬਲੇ ਥੋੜ੍ਹਾ ਤੇਜ਼ ਹੈ। ਜ਼ੈੱਡ ਫੋਰਸ ਅਤੇ ਜ਼ੈੱਡ 2 ਫੋਰਸ ਦੋਵਾਂ 'ਚ 4 ਜੀ. ਬੀ. ਰੈਮ ਦਿੱਤੀ ਗਈ ਹੈ। ਇੱਥੇ ਜ਼ੈੱਡ ਫੋਰਸ 32 ਜੀ. ਬੀ. /64 ਜੀ. ਬੀ. ਇੰਟਰਨਲ ਮੈਮਰੀ ਦੇ ਨਾਲ ਆਉਦਾ ਹੈ ਅਤੇ ਜ਼ੈੱਡ 2 ਫੋਰਸ 'ਚ 64 ਜੀ. ਬੀ. /128 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ।
ਡਿਜ਼ਾਇਨ ਅਤੇ ਡਿਸਪਲੇਅ-
ਡਿਜ਼ਾਇੰਨ ਦੋਵੇ ਸਮਾਰਟਫੋਨਜ ਦਾ ਲਗਭਗ ਇਕ ਵਰਗਾ ਹੈ, ਦੋਵੇ ਡਿਵਾਈਸ ਫੁੱਲ ਰੇਂਜ ਅਟੈਚਮੈਂਟ ਦੇ ਤੌਰ 'ਤੇ Hesselblood True Zoom Camera Mod, JBL ਸਾਊਂਡ ਬੂਸਟ ਸਪੀਕਰ ਨਾਲ ਮੋਟੋ ਟਰਬੋਪਾਵਰ ਪੈਕ ਦਿੱਤਾ ਗਿਆ ਹੈ। ਇਸ ਦੇ ਨਾਲ ਦੋਵੇ 'ਚ 5.5 ਇੰਚ ਡਾਈਮੇਸ਼ਨ ਅਮੋਲਡ ਪੈਨਲ ਡਿਸਪਲੇਅ ਦਿੱਤਾ ਗਿਆ ਹੈ ਇਹ ਡਿਸਪਲੇਅ 2560x1440 ਪਿਕਸਲ ਨਾਲ ਲੈਸ ਹੈ।
ਬੈਟਰੀ-
ਮੋਟੋ ਜ਼ੈੱਡ 'ਚ ਵੱਡੀ ਬੈਟਰੀ 3500 ਐੱਮ. ਏ. ਐੱਚ. ਦਿੱਤੀ ਗਈ ਹੈ ਹਾਲਾਂਕਿ ਜ਼ੈੱਡ 2 ਫੋਰਸ 'ਚ 2730 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ। ਕੰਪਨੀ ਨੇ ਜ਼ੈੱਡ 2 ਫੋਰਸ ਨੂੰ ਜਿਆਦਾ ਸਿਲਮ ਕਰਨ ਲਈ ਘੱਟ ਬੈਟਰੀ ਪਾਵਰ ਦਿੱਤੀ ਗਈ ਹੈ।
ਕੈਮਰਾ-
ਬਿਹਤਰ ਫੋਟੋਗ੍ਰਾਫੀ ਲਈ ਜ਼ੈੱਡ 2 ਫੋਰਸ ਦੇ ਰਿਅਰ 'ਚ 12 ਐੱਮ.ਪੀ. ਦਾ ਡਿਊਲ ਕੈਮਰਾ ਦਿੱਤਾ ਗਿਆ ਹੈ , ਹਰ ਇਕ ਐੱਫ / 2.0 ਅਪਚਰ ਨਾਲ ਲੈਸ ਹੈ। ਚੰਗੀ ਸੈਲਫੀ ਲਈ 5 ਮੈਗਾਪਿਕਸਲ ਫ੍ਰੰਟ ਕੈਮਰਾ ਦਿੱਤਾ ਗਿਆ ਹੈ ਜ਼ੈੱਡ ਫੋਰਸ ਦੇ ਰਿਅਰ ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ois ਨਾਲ 21 ਐੱਮ.ਪੀ ਦਾ ਕੈਮਰਾ ਅਤੇ ਫ੍ਰੰਟ 5 ਐੱਮ. ਪੀ. ਕੈਮਰਾ ਦਿੱਤਾ ਗਿਆ ਹੈ। ਜੇਕਰ ਸਮਾਰਟਫੋਨ 'ਚ ਬਿਹਤਰ ਫੋਟੋਗ੍ਰਾਫਈ ਲਈ ਮੋਟੋ ਜ਼ੈੱਡ 2 ਫੋਰਸ ਥੋੜਾ DSLR ਫੋਟੋਗ੍ਰਾਫੀ ਵਰਗਾ ਫੀਲ ਦਿੰਦਾ ਹੈ।
ਸਾਫਟਵੇਅਰ -
ਜ਼ੈੱਡ 2 ਫੋਰਸ 'ਚ 7.1.1 ਨੂਗਟ ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ ਜ਼ੈੱਡ ਫੋਰਸ 'ਚ 7.0 ਨਾਗਟ os ਦਿੱਤਾ ਗਿਆ ਹੈ। ਮੋਟੋ ਬ੍ਰਾਂਡ ਹਮੇਸ਼ਾ ਸਾਫਟਵੇਅਰ ਨੂੰ ਜਲਦੀ ਤੋਂ ਜਲਦੀ ਅਪਡੇਟ ਕਰਦਾ ਹੈ।
ਕੀਮਤ-
ਮੋਟੋ ਜੈੱਡ 2 ਫੋਰਸ ਦੀ ਕੀਮਤ 48 ਹਜ਼ਾਰ ਰੁਪਏ ਹੈ, ਤਾਂ ਜ਼ੈੱਡ ਫੋਰਸ ਦੀ ਕੀਮਤ 46 ਹਜ਼ਾਰ ਰੁਪਏ ਰੱਖੀ ਗਈ ਹੈ ਫੀਚਰਸ ਅਤੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਮੋਟੋ ਜੈੱਡ 2 ਫੋਰਸ ਸਮਾਰਟਫੋਨ ਅੱਗੇ ਹੈ। ਦੋਵੇ ਸਮਾਰਟਫੋਨਜ਼ 'ਚ ਲੇਟੈਸਟ ਆਪਰੇਟਿੰਗ ਸਿਸਟਮ ਦਿੱਤੇ ਗਏ ਹੈ।