ਮੋਟੋਰੋਲਾ ਨੇ ਪੇਸ਼ ਕੀਤੇ ਖਾਸ ਕ੍ਰਿਸਮਸ ਆਫਰਸ, ਸਸਤੇ ''ਚ ਖਰੀਦੋ ਇਹ ਸਾਰੇ ਸਮਾਰਟਫੋਨਜ਼

Friday, Dec 22, 2017 - 12:58 PM (IST)

ਮੋਟੋਰੋਲਾ ਨੇ ਪੇਸ਼ ਕੀਤੇ ਖਾਸ ਕ੍ਰਿਸਮਸ ਆਫਰਸ, ਸਸਤੇ ''ਚ ਖਰੀਦੋ ਇਹ ਸਾਰੇ ਸਮਾਰਟਫੋਨਜ਼

ਜਲੰਧਰ- ਮੋਟੋਰੋਲਾ ਨੇ ਕ੍ਰਿਸਮਸ ਦੇ ਖਾਸ ਮੌਕੇ 'ਤੇ ਆਪਣੇ ਕਸਟਰਸ ਲਈ ਆਪਣੇ ਸਾਰੇ ਸਮਾਰਟਫੋਨਸ ਦੇ ਨਾਲ ਖਾਸ ਡਿਸਕਾਊਂਟ ਆਫਰਸ ਪੇਸ਼ ਕੀਤੇ ਹਨ, ਜਿਨ੍ਹਾਂ ਦੇ ਨਾਲ ਇਹ ਦੇਸ਼ ਭਰ 'ਚ ਸਾਰੇ ਮੁਖ ਰਿਟੇਲ ਸਟੋਰਸ ਅਤੇ ਮੋਟੋਹਬ ਸਟੋਰਸ 'ਤੇ ਵਿਕਰੀ ਲਈ ਉਪਲੱਬਧ ਹਨ। ਦਸ ਦਈਏ ਕਿ ਇਸ ਸਾਰੇ ਆਫਰਸ ਅਤੇ ਡਿਸਕਾਉਂਟਸ ਦਾ ਫਾਇਦਾ ਕਸਟਮਰਸ ਕੇਵਲ 30 ਦਸੰਬਰ 2017 ਤੱਕ ਹੀ ਚੁੱਕ ਸਕਦੇ ਹਨ।

ਇਨ੍ਹਾਂ ਆਫਰਸ ਦੇ ਤਹਿਤ ਮੋਟੋ Z2 ਪਲੇਅ ਹੁਣ 24,999 ਰੁਪਏ ਦੀ ਕੀਮਤ ਦੇ ਨਾਲ ਵਿਕਰੀ ਲਈ ਉਪਲੱਬਧ ਹੈ। ਕੰਪਨੀ ਨੇ ਇਸ ਸਾਲ 27,999 ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤਾ ਸੀ। ਸਮਾਰਟਫੋਨ ਮੋਟੋ G5S ਹੁਣ 12,999 ਰੁਪਏ ਦੀ ਕੀਮਤ ਦੇ ਨਾਲ ਮਿਲੇਗਾ, ਜਦ ਕਿ ਇਹ 13,999 ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤਾ ਗਿਆ ਸੀ। ਮੋਟੋ G5 ਨੂੰ ਹੁਣ ਸਿਰਫ 8,999 ਰੁਪਏ ਦੀ ਕੀਮਤ ਦੇ ਨਾਲ ਖਰੀਦਿਆ ਜਾ ਸਕਦਾ ਹੈ, ਜਦ ਕਿ ਇਹ 11,999 ਰੁਪਏ ਦੀ ਕੀਮਤ ਦੇ ਨਾਲ ਭਾਰਤ 'ਚ ਲਾਂਚ ਕੀਤਾ ਗਿਆ ਸੀ।PunjabKesari

ਇੱਥੇ ਬਜਟ ਸਮਾਰਟਫੋਨਸ 'ਤੇ ਵੀ ਖਾਸ ਆਫਰਸ ਨਾਲ ਦਿੱਤੇ ਜਾ ਰਹੇ ਹਨ ਜਿਸ ਦੇ ਤਹਿਤ ਮੋਟੋ G4 ਨੂੰ 7,999 ਰੁਪਏ ਦੀ ਕੀਮਤ ਦੇ ਨਾਲ ਖਰੀਦਿਆ ਜਾ ਸਕਦਾ ਹੈ, ਉਥੇ ਹੀ ਇਸ ਦੀ ਅਸਲ 8499 ਕੀਮਤ ਰੁਪਏ ਹੈ। ਇਸ ਤੋਂ ਇਲਾਵਾ ਮੋਟੋ 3 ਸਿਰਫ 5499 ਰੁਪਏ 'ਚ ਖਰੀਦਿਆ ਜਾ ਸਕਦਾ ਹੈ, ਜਦ ਕਿ ਇਸ ਦੀ ਅਸਲ ਕੀਮਤ 5,999 ਰੁਪਏ ਹੈ। ਮੋਟੋ M 3G ਵਰਜ਼ਨ ਵੀ ਇਸ ਆਫਰ ਦੇ ਤਹਿਤ 11,999 ਰੁਪਏ ਦੀ ਕੀਮਤ ਦੇ ਨਾਲ ਖਰੀਦਿਆ ਜਾ ਸਕਦਾ ਹੈ ਜਦ ਕਿ ਇਸ ਦੀ ਅਸਲੀ ਕੀਮਤ 13,999 ਰੁਪਏ ਹੈ ।


Related News