ਮੋਟੋਰੋਲਾ ਦੇ ਇਨ੍ਹਾਂ ਸਮਾਰਟਫੋਨਜ਼ ਲਈ ਜਾਰੀ ਕੀਤੀ ਗਈ Android Oreo ਅਪਡੇਟ

Friday, Sep 07, 2018 - 02:32 PM (IST)

ਮੋਟੋਰੋਲਾ ਦੇ ਇਨ੍ਹਾਂ ਸਮਾਰਟਫੋਨਜ਼ ਲਈ ਜਾਰੀ ਕੀਤੀ ਗਈ Android Oreo ਅਪਡੇਟ

ਜਲੰਧਰ- ਮੋਟੋ G5 ਪਲਸ ਤੇ G5 ਯੂਜ਼ਰਸ ਲਈ ਇਕ ਚੰਗੀ ਖਬਰ ਹੈ ਕਿ ਕੰਪਨੀ ਨੇ ਆਖ਼ਿਰਕਾਰ ਆਪਣੇ ਇਨ੍ਹਾਂ ਦੋਨਾਂ ਸਮਾਰਟਫੋਨਸ ਲਈ ਐਂਡ੍ਰਾਇਡ ਓਰੀਓ ਅਪਡੇਟ ਜਾਰੀ ਕਰ ਦਿੱਤੀ ਹੈ। ਦੱਸ ਦੇਈਏ ਕਿ ਮੋਟੋਰੋਲਾ ਨੇ ਮੋਟੋ G5 ਪਲੱਸ ਲਈ ਭਾਰਤ 'ਚ ਕੁਝ ਸਮਾਂ ਪਹਿਲਾਂ ਐਂਡ੍ਰਾਇਡ ਓਰੀਓ ਬੀਟਾ ਅਪਡੇਟ ਨੂੰ ਜਾਰੀ ਕੀਤਾ ਸੀ ਜਿਸ ਤੋਂ ਬਾਅਦ ਹੁਣ ਇਸ ਦਾ ਸਟੇਬਲ ਵਰਜਨ ਵੀ ਜਾਰੀ ਕਰ ਦਿੱਤਾ ਗਿਆ ਹੈ।

ਹਾਲਾਂਕਿ ਇੱਥੇ ਇਹ ਦੱਸਣਾ ਜਰੂਰੀ ਹੈ ਕਿ ਕੰਪਨੀ ਨੇ ਭਲੇ ਇਨ੍ਹਾਂ ਦੋਨਾਂ ਸਮਾਰਟਫੋਨਸ ਲਈ ਇਹ ਨਵਾਂ ਅਪਡੇਟ ਜਾਰੀ ਕਰ ਦਿੱਤਾ ਹੈ, ਮਗਰ ਮੋਟੋ G5 ਲਈ ਇਹ ਅਪਡੇਟ ਫਿਲਹਾਲ ਸਿਰਫ ਮੈਕਸੀਕੋ 'ਚ ਜਾਰੀ ਕੀਤਾ ਗਿਆ ਹੈ। ਜਦੋਂ ਕਿ ਮੋਟੋ G5 ਪਲਸ ਲਈ ਓਰੀਓ ਅਪਡੇਟ ਇੰਡੀਆ ਤੇ ਬ੍ਰਾਜ਼ੀਲ 'ਚ ਜਾਰੀ ਕੀਤਾ ਗਿਆ ਹੈ।PunjabKesari

ਦੱਸ ਦੇਈਏ ਕਿ ਕੰਪਨੀ ਨੇ ਇਸ ਨਵੀਂ ਅਪਡੇਟ ਦੀ ਐਲਾਨ ਕੰਪਨੀ ਦੇ ਆਫਿਸ਼ੀਅਲ ਫੋਰਮ ਦੇ ਰਾਹੀਂ ਕੀਤੀ ਹੈ। ਉਥੇ ਹੀ ਕੰਪਨੀ  ਮੁਤਾਬਕ ਇਹ ਅਪਡੇਟ OTA ਮਤਲਬ ਓਵਰ ਦ ਏਅਰ ਰਾਹੀਂ ਵੱਖ-ਵੱਖ ਫੇਜ 'ਚ ਜਾਰੀ ਕੀਤਾ ਗਿਆ ਹੈ। ਜਿਸ ਦਾ ਮਤਲੱਬ ਹੈ ਕਿ ਸਾਰੇ ਯੂਜ਼ਰਸ ਤੱਕ ਪੁੱਜਣ 'ਚ ਅਜੇ ਇਸ ਨੂੰ ਥੋੜ੍ਹਾ ਸਮਾਂ ਲੱਗੇਗਾ। ਉਥੇ ਹੀ ਇਸ ਤੋਂ ਬਾਅਦ ਇਨ੍ਹਾਂ ਦੋਵਾਂ ਸਮਾਰਟਫੋਨ ਨੂੰ ਐਂਡ੍ਰਾਇਡ 8.0 ਓਰੀਓ ਦੀ ਥਾਂ ਸਿੱਧੀ ਐਂਡ੍ਰਾਇਡ 8.1 ਓਰੀਓ ਅਪਡੇਟ ਮਿਲ ਜਾਵੇਗੀ।

ਇਸ ਤੋਂ ਇਲਾਵਾ ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਇਸ ਨਵੀਂ ਅਪਡੇਟ ਨੂੰ ਇਸ ਸਮਾਰਟਫੋਨਸ ਲਈ ਬਾਕੀ ਖੇਤਰਾਂ 'ਚ ਵੀ ਜਲਦੀ ਹੀ ਆਉਣ ਵਾਲੇ ਸਮੇਂ 'ਚ ਜਾਰੀ ਕਰੇਗੀ। ਦੱਸ ਦੇਈਏ ਕਿ ਮੋਟੋ 75 ਲਈ ਕੰਪਨੀ ਨੇ ਪਿਛਲੇ ਮਹੀਨੇ ਹੀ ਓਰੀਓ ਅਪਡੇਟ ਲਈ ਸੋਕ ਟੈਸਟਿੰਗ ਦੀ ਸ਼ੁਰੂਆਤ ਕੀਤੀ ਸੀ, ਹਾਲਾਂਕਿ ਇਹ ਚੁਨਿੰਦਾ ਖੇਤਰਾਂ 'ਚ ਹੀ ਉਪਲੱਬਧ ਸੀ। ਮਗਰ ਹੁਣ ਬ੍ਰਾਜ਼ੀਲ 'ਚ ਇਸ ਦੇ ਸਟੇਬਲ ਵਰਜ਼ਨ ਅਪਡੇਟ ਤੋਂ ਬਾਅਦ ਉਮੀਦ ਕੀਤੀ ਜਾ ਸਕਦੀ ਹੈ ਕਿ ਕੰਪਨੀ ਜਲਦੀ ਹੀ ਇਸ ਨੂੰ ਭਾਰਤ ਤੇ ਬਾਕੀ ਦੇ ਖੇਤਰਾਂ ਲਈ ਜਲਦੀ ਹੀ ਪੇਸ਼ ਕਰ ਦੇਵੇਗੀ।


Related News