ਮਾਈਕ੍ਰੋਸਾਫਟ ਨੇ ਲਾਂਚ ਕੀਤੀ ਫ੍ਰੀ Skype Meetings Service
Wednesday, Jul 06, 2016 - 01:35 PM (IST)

ਜਲੰਧਰ : ਮਾਈਕ੍ਰੋਸਾਫਟ ਨੇ ਇਕ ਫ੍ਰੀ ਆਨਲਾਈਨ ਮੀਟਿੰਗ ਟੂਲ ਅਨਾਊਂਸ ਕੀਤਾ ਹੈ। ਇਸ ਟੂਲ ਦਾ ਨਾਂ ਸਕਾਈਪ ਮੀਟਿੰਗਜ਼ ਹੈ ਜੋ ਛੋਟੇ ਬਿਜ਼ਨੈੱਸਿਜ਼ ਨੂੰ ਰਿਅਲ ਟਾਈਮ ਆਡੀਓ ਤੇ ਐੱਚ. ਡੀ. ਵੀਡੀਓ ਕਾਨਫ੍ਰੈਂਸਿੰਗ ਦੀ ਸੁਵਿਧਾ ਪ੍ਰਦਾਨ ਕਰੇਗਾ। ਇਸ ''ਚ ਕੰਟੈਂਟ ਸ਼ੇਅਰਿੰਗ ਤੇ ਸਕ੍ਰੀਨ ਸ਼ੇਅਰਿੰਗ ਦੀ ਕਾਬਿਲੀਅਤ ਵੀ ਐਡ ਕੀਤੀ ਗਈ ਹੈ। ਮਾਈਕ੍ਰੋਸਾਫਟ ਦਾ ਕਹਿਣਾ ਹੈ ਕਿ ਅਜਿਹੇ ਛੋਟੇ ਬਿਜ਼ਨੈੱਸ ਜਿਨ੍ਹਾਂ ਨੇ ਆਫਿਸ 365 ਨੂੰ ਨਹੀਂ ਅਪਣਾਇਆ, ਸਕਾਈਪ ਮੀਟਿੰਗਜ਼ ਉਨ੍ਹਾਂ ਨੂੰ ਕਈ ਬੈਨੀਫਿਟਸ ਪ੍ਰੋਵਾਈਡ ਕਰਵਾਏਗਾ।
ਸਕਾਈਪ ਮੀਟਿੰਗਜ਼ ਦੇ ਖਾਸ ਫੀਚਰ :
1. ਇਸ ''ਚ ਤੁਸੀਂ ਇਕ ਸਮੇਂ ''ਚ 3 ਲੋਕਾਂ ਨਾਲ ਸਕਾਈਪ ਕਾਲਿੰਗ ਕਰ ਸਕਦੇ ਹੋ ਪਰ ਪਹਿਲੇ 60 ਦਿਨਾਂ ਲਈ ਤੁਸੀਂ 10 ਲੋਕਾਂ ਨਾਲ ਇਕੋ ਸਮੇਂ ''ਚ ਮੀਟਿੰਗ ਕਰ ਸਕੋਗੇ।
2. ਸਕਾਈਪ ਮੀਟਿੰਗਜ਼ ਤੁਹਾਨੂੰ ਕੁਲੈਬੋਰੇਸ਼ਨ ਟੂਲਜ਼ ਵੀ ਪ੍ਰੋਵਾਈਡ ਕਰਵਾਉਂਦਾ ਹੈ ਜਿਵੇਂ ਕਿ ਸਕ੍ਰੀਨ ਸ਼ੇਅਰ, ਪਾਵਰ ਪੁਆਇੰਟ ਸ਼ੇਅਰ, ਲੇਜ਼ਰ ਪੁਆਇੰਟਰ ਤੇ ਵ੍ਹਾਈਟ ਬੋਰਡ ਫੰਕਸ਼ਨੈਲਿਟੀ।
3. ਤੁਹਾਡੇ ਕੋਲ ਪੀ. ਸੀ. ਇੰਟਰਨੈੱਸ ਬ੍ਰਾਊਜ਼ਰ, ਮਾਈਕ੍ਰੋਫੋਨ, ਸਪੀਕਰ ਤੇ ਕੈਮਰਾ ਹੈ ਤਾਂ ਤੁਸੀਂ ਵੀ ਸਕਾਈਪ ਮੀਟਿੰਗਜ਼ ਦੀ ਵਰਤੋਂ ਕਰ ਸਕਦੇ ਹੋ।