ਮਾਈਕ੍ਰੋਸਾਫਟ ਨੇ ਕੋਰਟਾਨਾ ਦੇ ਹੋਮ ਆਟੋਮੇਸ਼ਨ ਸਕਿੱਲਜ਼ ਦਾ ਕੀਤਾ ਵਿਸਥਾਰ

Monday, Feb 19, 2018 - 12:58 PM (IST)

ਜਲੰਧਰ-ਤੇਜ਼ੀ ਨਾਲ ਵੱਧਦੇ ਹੋਮ ਆਟੋਮੇਸ਼ਨ ਦੇ ਬਾਜ਼ਾਰ 'ਚ ਆਪਣਾ ਵਿਸਥਾਰ ਕਰਨ ਲਈ ਮਾਈਕ੍ਰੋਸਾਫਟ ਦਾ ਡਿਜੀਟਲ ਕੋਰਟਾਨਾ ਅਸਿਸਟੈਂਟ ਹੁਣ ਹੋਰ ਵੀ ਜਿਆਦਾ ਸਮਾਰਟ ਹੋਮ ਡਿਵਾਈਸਿਜ਼ ਦਾ ਸਮਰੱਥਨ ਕਰੇਗਾ। ਇਸ ਦਾ ਮਤਲਬ IFTTT ਤੋਂ ਵੀ ਇੰਟੀਗਰੇਟਿਡ ਹੋਵੇਗਾ। IFTTT ਇਕ ਫਰੀ ਵੈੱਬ ਆਧਾਰਿਤ ਪਲੇਟਫਾਰਮ ਹੈ, ਜੋ ਯੂਜ਼ਰਸ ਨੂੰ ਆਪਣੇ ਐਪਸ ਅਤੇ ਸਰਵਿਸਜ਼ ਤੋਂ ਇਕੱਠੇ ਜੁੜਨ 'ਚ ਮਦਦ ਕਰਦਾ ਹੈ। ਮਾਈਕ੍ਰੋਸਾਫਟ ਨੇ ਕਿਹਾ ਹੈ ਕਿ ਕੋਰਟਾਨਾ ਹੁਣ ਈਕੋਬੀ , ਹਨੀਵੈਲ ਟੋਟਲ ਕੁਨੈਕਟ ਕੰਫਰਟ, LIFX, TP ਲਿੰਕ, ਕਾਸਾ ਅਤੇ ਜੀਨੀ ਦਾ ਸਮਰੱਥਨ ਕਰੇਗਾ।

 

ਵਿੰਡੋਜ਼ 10 ਆਪਰੇਟਿੰਗ ਸਿਸਟਮ (OS) ਆਈਫੋਨ , ਐਂਡਰਾਇਡ ਅਤੇ ਹਾਰਮਨ ਕਾਰਡਨ ਵਰਗੇ ਡਿਵਾਈਸਿਜ਼ 'ਤੇ ਚੱਲਣ ਵਾਲੇ ਕੋਰਟਾਨਾ ਤੋਂ ਇਨ੍ਹਾਂ ਡਿਵਾਈਸਿਜ਼ ਨੂੰ ਕੰਟੋਰਲ ਵੀ ਕੀਤਾ ਜਾ ਸਕਦਾ ਹੈ।

 

ਮਾਈਕ੍ਰੋਸਾਫਟ ਨੇ ਇਕ ਬਲਾਗ ਪੋਸਟ 'ਚ ਕਿਹਾ ਹੈ, ''ਆਪਣੇ ਈਕੋਬੀ , ਹਨੀਵੈਲ ਲਿਰਿਕ ਜਾਂ ਹਨੀਵੈਲ ਟੋਟਲ ਕੁਨੈਕਟ ਨੂੰ ਕੰਟਰੋਲ ਕਰਨ ਲਈ ਕਿਹਾ, ' ਹੇ ਕੋਰਟਾਨਾ, ਲਿਵਿੰਗ ਰੂਮ ਦਾ ਥਰਮੋਸਟੇਟ 72 ਡਿਗਰੀ 'ਤੇ ਸੈੱਟ ਕਰ ਦਿਉ '। ਕੋਰਟਾਨਾ ਨੂੰ ਤੁਸੀਂ ਆਪਣੇ ਵਾਈ-ਫਾਈ ਨਾਲ ਜੁੜੇ LIFX ਬਲਕ ਨੂੰ ਆਪਣੇ ਮੂਡ ਦੇ ਹਿਸਾਬ ਨਾਲ ਪਸੰਦੀਦਾ ਰੰਗ ਦੇ ਪ੍ਰਕਾਸ਼ ਬਿਖੇਰਨ ਲਈ ਨਿਰਦੇਸ਼ ਦੇ ਸਕਦੇ ਹਨ।''

 

ਆਪਣੇ ਕੁਨੈਕਟਿਡ ਹੋਮ ਨੂੰ ਡਿਜੀਟਲ ਅਸਿਸਟੈਂਟ ਨਾਲ ਸੈੱਟਅਪ ਕਰਨ ਲਈ ਯੂਜ਼ਰਸ ਨੂੰ ਵਿੰਡੋਜ਼ 10 ਜਾਂ ਆਪਣੇ ਫੋਨ 'ਚ ਕੋਰਟਾਨਾ ਐਪ ਨੂੰ ਖੋਲ ਕੇ ਉਸ 'ਚ ਨੋਟਬੁੱਕ 'ਤੇ ਕਲਿੱਕ ਕਰਨਾ ਹੋਵੇਗਾ, ਮਤਲਬ ਉਸ ਤੋਂ ਬਾਅਦ ਕੁਨੈਕਟਿਡ ਹੋਮ 'ਤੇ ਕਲਿੱਕ ਕਰਨਾ ਹੋਵੇਗਾ।


Related News