ਸ਼ਾਓਮੀ ਨੇ ਭਾਰਤ ’ਚ ਲਾਂਚ ਕੀਤੀ ਸਮਾਰਟ ਟੀ.ਵੀ. ਦੀ ਨਵੀਂ ਸੀਰੀਜ਼

08/29/2021 12:46:01 PM

ਗੈਜੇਟ ਡੈਸਕ– ਸ਼ਾਓਮੀ ਨੇ ਆਪਣੇ ਸਮਾਰਟ ਲਿਵਿੰਗ ਈਵੈਂਟ ’ਚ ਸਮਾਰਟ ਟੀ.ਵੀ. ਦੀ ਨਵੀਂ Mi TV 5X ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਬਿਲਕੁਲ ਨਵੇਂ ਬੇਜ਼ਲਲੈੱਸ ਡਿਜ਼ਾਇਨ ਅਤੇ ਮੈਟਲ ਫਰੇਮ ਨਾਲ ਬਣਾਏ ਗਏ ਇਨ੍ਹਾਂ ਸਮਾਰਟ ਟੀ.ਵੀ. ਨੂੰ 43, 50 ਅਤੇ 55 ਇੰਚ ਸਕਰੀਨ ਸਾਈਜ਼ ਨਾਲ ਲਿਆਇਆ ਗਿਆ ਹੈ। ਇਨ੍ਹਾਂ ਤਿੰਨਾਂ ਮਾਡਲਾਂ ’ਚ ਐਂਡਰਾਇਡ 10 ਆਪਰੇਟਿੰਗ ਸਿਸਟਮ ਇਸਤੇਮਾਲ ਕਰਨ ਨੂੰ ਮਿਲਦਾ ਹੈ ਅਤੇ ਇਨ੍ਹਾਂ ’ਚ ਇਨਬਿਲਟ ਕ੍ਰੋਮਕਾਸਟ ਅਤੇ ਅਤੇ ਗੂਗਲ ਅਸਿਸਟੈਂਟ ਦੀ ਸਪੋਰਟ ਵੀ ਮੌਜੂਦ ਹੈ। 

Mi TV 5X ਸੀਰੀਜ਼ ਦੀ ਕੀਮਤ ਅਤੇ ਉਪਲੱਬਧਤਾ
Mi TV 5X ਸੀਰੀਜ਼ ਤਹਿਤ ਲਿਆਏ ਗਏ ਇਨ੍ਹਾਂ ਤਿੰਨਾਂ ਟੀ.ਵੀ. ਮਾਡਲਾਂ ਦੀ ਵਿਕਰੀ 7 ਸਤੰਬਰ ਤੋਂ Mi.com, ਫਲਿਪਕਾਰਟ, ਐੱਮ.ਆਈ. ਹੋਮ, ਐੱਮ.ਆਈ. ਸਟੂਡੀਓ ਅਤੇ ਕ੍ਰੋਮਾ ਰਾਹੀਂ ਸ਼ੁਰੂ ਹੋਵੇਗੀ। Mi TV 5X 43-ਇੰਚ ਮਾਡਲ ਦੀ ਕੀਮਤ 31,999 ਰੁਪਏ, Mi TV 5X 50-ਇੰਚ ਮਾਡਲ ਦੀ ਕੀਮਤ 41,999 ਰੁਪਏ ਅਤੇ Mi TV 5X 55-ਇੰਚ ਮਾਡਲ ਦੀ ਕੀਮਤ 47,999 ਰੁਪਏ ਹੈ। 

Mi TV 5X ਸੀਰੀਜ਼ ਦੇ ਫੀਚਰਜ਼
- ਇਸ ਨਵੀਂ ਸੀਰੀਜ਼ ’ਚ ਕਲੈਰਿਟੀ ਅਤੇ ਸ਼ਾਰਪਨੈੱਸ ਲਈ ਵਿਵਿਡ ਪਿਕਚਰ ਇੰਜਣ 2 ਦਿੱਤਾ ਗਿਆ ਹੈ। 
- ਇਨ੍ਹਾਂ ’ਚ ਨਵਾਂ ਫੋਟੋਇਲੈਕਟ੍ਰਿਕ ਸੈਂਸਰ ਮੌਜੂਦ ਹੈ ਜੋ ਕਿ ਅਡਾਪਟਿਵ ਬ੍ਰਾਈਟਨੈੱਸ ਨੂੰ ਕੰਟਰੋਲ ਕਰਦਾ ਹੈ, ਇਹ ਤੁਹਾਡੇ ਕਮਰੇ ਦੀ ਰੋਸ਼ਨੀ ਦੇ ਹਿਸਾਬ ਨਾਲ ਡਿਸਪਲੇਅ ਦੀ ਬ੍ਰਾਈਟਨੈੱਸ ਨੂੰ ਘੱਟ ਅਤੇ ਜ਼ਿਆਦਾ ਕਰ ਦਿੰਦਾ ਹੈ। 
- Mi TV 5X ਸੀਰੀਜ਼ ਨੂੰ 4k ਰੈਜ਼ੋਲਿਊਸ਼ਨ ਦੇ ਨਾਲ ਲਿਆਇਆ ਗਿਆ ਹੈ। 
- ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਟੀ.ਵੀ. ਮਾਡਲਾਂ ’ਚ ਡਾਲਬੀ ਵਿਜ਼ਨ, HDR 10 ਅਤੇ HDR 10 ਪਲੱਸ ਦੀ ਸਪੋਰਟ ਵੀ ਮਿਲਦੀ ਹੈ। 
- ਇਨ੍ਹਾਂ ਸਾਰੇ ਟੀ.ਵੀ. ਮਾਡਲਾਂ ’ਚ 40 ਵਾਟ ਦਾ ਸਟੀਰੀਓ ਸਪੀਕਰ ਦਿੱਤਾ ਗਿਆ ਹੈ ਜੋ ਡਾਲਬੀ ਐਟਮਾਸ ਨੂੰ ਸਪੋਰਟ ਕਰਦਾ ਹੈ। 
- ਆਪਰੇਟਿੰਗ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਨੂੰ ਨਵੇਂ PatchWall 4 OS ਨਾਲ ਲਿਆਇਆ ਗਿਆ ਹੈ ਜੋ ਕਿ ਐਂਡਰਾਇਡ 10 ’ਤੇ ਆਧਾਰਿਤ ਹੈ। PatchWall 4 ’ਚ ਤੁਹਾਨੂੰ 75 ਲਾਈਵ ਚੈਨਲ ਦੀ ਸਪੋਰਟ ਮਿਲਦੀ ਹੈ। 
- ਇਨ੍ਹਾਂ ’ਚ ਗੂਗਲ ਪਲੇਅ ਸਟੋਰ ਵੀ ਮਿਲਦਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਨ੍ਹਾਂ ਟੀ.ਵੀ. ਮਾਡਲਾਂ ’ਚ 2 ਜੀ.ਬੀ. ਰੈਮ ਅਤੇ 16 ਜੀ.ਬੀ. ਦੀ ਇੰਟਰਨਲ ਸਟੋਰੇਜ ਮਿਲਦੀ ਹੈ। 


Rakesh

Content Editor

Related News