Meta ਦੀ ਵੱਡੀ ਕਾਰਵਾਈ, ਸਾਲ ''ਚ 2 ਲੱਖ ਤੋਂ ਜ਼ਿਆਦਾ ਫੇਸਬੁੱਕ ਅਕਾਊਂਟਸ ਕੀਤੇ ਬੈਨ, ਜਾਣੋ ਕੀ ਹੈ ਮਾਮਲਾ

Sunday, Nov 24, 2024 - 02:50 PM (IST)

Meta ਦੀ ਵੱਡੀ ਕਾਰਵਾਈ, ਸਾਲ ''ਚ 2 ਲੱਖ ਤੋਂ ਜ਼ਿਆਦਾ ਫੇਸਬੁੱਕ ਅਕਾਊਂਟਸ ਕੀਤੇ ਬੈਨ, ਜਾਣੋ ਕੀ ਹੈ ਮਾਮਲਾ

ਨਵੀਂ ਦਿੱਲੀ (ਬਿਊਰੋ) : ਮੈਟਾ ਨੇ ਵੱਡੀ ਕਾਰਵਾਈ ਕੀਤੀ ਹੈ, ਜਿਸ 'ਚ ਉਸ ਨੇ 2 ਲੱਖ ਤੋਂ ਜ਼ਿਆਦਾ ਫੇਸਬੁੱਕ ਅਕਾਊਂਟਸ ਨੂੰ ਬੈਨ ਕਰ ਦਿੱਤਾ ਹੈ। Pig Butchering ਗਿਰੋਹ ਮੈਸੇਜਿੰਗ ਐਪਾਂ, ਡੇਟਿੰਗ ਸਾਈਟਸ, ਸੋਸ਼ਲ ਮੀਡੀਆ ਅਤੇ ਕ੍ਰਿਪਟੋ ਐਪਾਂ ਦਾ ਇਸਤੇਮਾਲ ਕਰਕੇ ਲੋਕਾਂ ਨੂੰ ਠੱਗ ਰਹੇ ਸੀ। ਹੁਣ ਮੈਟਾ ਨੇ ਅਜਿਹੇ 2 ਲੱਖ ਅਕਾਊਂਟਸ ਨੂੰ ਬੈਨ ਕਰ ਦਿੱਤਾ ਹੈ। ਇਹ ਅਕਾਊਂਟ ਅਪਰਾਧਿਕ ਸੰਗਠਨਾਂ ਨਾਲ ਜੁੜੇ ਸੀ ਜੋ ਲੋਕਾਂ ਨੂੰ ਧੋਖਾ ਦੇ ਕੇ ਉਨ੍ਹਾਂ ਦੇ ਅਕਾਊਂਟਸ ਦੀ ਦੁਰਵਰਤੋਂ ਕਰ ਰਹੇ ਸੀ, ਜਿਵੇਂ ਕਿ Pig Butchering।

ਇਹ ਵੀ ਪੜ੍ਹੋੋ- ਮਸ਼ਹੂਰ Influencer ਦਾ ਪ੍ਰਾਈ. ਵੇਟ ਵੀਡੀਓ ਲੀਕ, ਅਜਿਹੀ ਹਾਲਤ 'ਚ ਵੇਖ ਉਡੇ ਲੋਕਾਂ ਦੇ ਹੋਸ਼

ਮੈਟਾ ਧੋਖਾਧੜੀ ਨੂੰ ਰੋਕਣ ਲਈ ਕਰ ਰਿਹੈ ਕੰਮ
ਧੋਖਾਧੜੀ ਨੂੰ ਰੋਕਣ ਲਈ ਮੈਟਾ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਹੋਰਨਾਂ ਕੰਪਨੀਆਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਫੇਸਬੁੱਕ ਦਾ ਕਰੋੜਾਂ ਲੋਕ ਇਸਤੇਮਾਲ ਕਰਦੇ ਹਨ ਪਰ ਸਾਈਬਰ ਧੋਖਾਧੜੀ ਇਸ ਐਪ ਦਾ ਇਸਤੇਮਾਲ ਕਰਕੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ ਅਤੇ ਉਨ੍ਹਾਂ ਨੂੰ ਠੱਗ ਰਹੇ ਹਨ।

ਇਹ ਵੀ ਪੜ੍ਹੋੋ-  'ਪਟਿਆਲਾ ਪੈੱਗ' ਵਿਵਾਦ 'ਤੇ ਦਿਲਜੀਤ ਦੋਸਾਂਝ ਨੇ ਘੇਰਿਆ ਬਾਲੀਵੁੱਡ, ਸ਼ਰੇਆਮ ਆਖੀਆਂ ਇਹ ਗੱਲਾਂ

ਕੀ ਹੈ Pig Butchering ਸਕੈਮ?
ਸਕੈਮਰਸ ਆਏ ਦਿਨ ਟੈਕਸਟ ਮੈਸੇਜ, ਡੇਟਿੰਗ ਐਪਾਂ, ਸੋਸ਼ਲ ਮੀਡੀਆ ਅਤੇ ਇਮੇਲ ਰਾਹੀ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਨ੍ਹਾਂ 'ਚੋ ਹੀ ਇੱਕ Pig Butchering ਸਕੈਮ ਹੈ। ਇਸ ਦੇ ਤਹਿਤ ਸਕੈਮਰਸ ਲੋਕਾਂ ਨਾਲ ਔਨਲਾਈਨ ਦੋਸਤੀ ਕਰਦੇ ਹਨ, ਉਨ੍ਹਾਂ ਨੂੰ ਕਿਸੇ ਸਕੀਮ 'ਚ ਪੈਸੇ ਲਗਾਉਣ ਲਈ ਮਨਾਉਦੇ ਹਨ। ਫਿਰ ਸਕੈਮਰਸ ਲੋਕਾਂ ਦਾ ਪੈਸਾ ਲੈ ਕੇ ਫਰਾਰ ਹੋ ਜਾਂਦੇ ਹਨ।

Dangerous Organizations and Individuals (DOI) policy ਦੇ ਤਹਿਤ ਸਕੈਮਰਸ ਦੇ ਅਕਾਊਂਟਸ ਨੂੰ ਬੈਨ ਕਰਕੇ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਂਦੀ ਹੈ। ਇਸ ਦਾ ਉਦੇਸ਼ ਸਕੈਮ ਐਕਟੀਵਿਟੀ ਨੂੰ ਰੋਕਣਾ ਅਤੇ ਅਕਾਊਂਟਸ ਨੂੰ ਹਟਾਉਣਾ ਹੈ। ਮੈਟਾ ਇਸ ਧੋਖਾਧੜੀ ਨੂੰ ਰੋਕਣ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਹੋਰਨਾਂ ਕੰਪਨੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News