Mercedes benz ਨੇ ਬਣਾਈ ਹਾਈ-ਟੈੱਕ ਗੋਲਫ ਕਾਰਟ
Monday, Jul 18, 2016 - 02:11 PM (IST)

ਜਲੰਧਰ - ਜਰਮਨ ਦੀ ਆਟੋਮੋਬਾਇਲ ਨਿਰਮਾਤਾ ਕੰਪਨੀ ਮਰਸਡੀਜ਼ ਨੇ ਗੋਲਫ ਕਾਰਟ ਮੇਕਰ Garia ਦੇ ਨਾਲ ਮਿਲ ਕੇ ਨਵੀਂ Garia Golf Car ਬਣਾਈ ਹੈ ਜੋ ਖਿਡਾਰੀਆਂ ਨੂੰ ਇਕ ਵੱਖ ਤਰ੍ਹਾਂ ਦਾ ਅਨੁਭਵ ਦੇਵੇਗੀ।
ਇਸ ਗੋਲਫ ਕਾਰਟ ਦੀਆਂ ਖਾਸਿਅਤਾਂ -
ਇਲੈਕਟ੍ਰੀਕ ਮੋਟਰ -
ਇਸ ਹਾਈ-ਟੈੱਕ ਗੋਲਫ ਕਾਰਟ ''ਚ ਇਲੈਕਟ੍ਰਿਕ ਮੋਟਰ ਲਗੀ ਹੈ ਜੋ ਲਿਥੀਅਮ-ਆਇਨ ਬੈਟਰੀ ਦੀ ਮਦਦ ਨਾਲ 14hp ਦੀ ਪਾਵਰ ਜਨਰੇਟ ਕਰਦੀ ਹੈ। ਇਸ ਨੂੰ ਇਕ ਵਾਰ ਪੂਰਾ ਚਾਰਜ ਕਰ ਕੇ 80 km ਤੱਕ ਚਲਾਇਆ ਜਾ ਸਕਦਾ ਹੈ ਅਤੇ ਇਸ ਦੀ ਟਾਪ ਸਪੀਡ 30km/h ਹੈ।
ਡਿਜ਼ਾਇਨ -
ਸਟਾਇਲ ਦੀ ਗੱਲ ਕਰੀਏ ਤਾਂ ਕਾਰ ਦਾ ਫ੍ਰੰਟ ਗਰਿੱਲ ਗੋਲਫ ਬਾਲ ਦੀ ਤਰ੍ਹਾਂ ਦਾ ਹੀ ਹੈ, ਨਾਲ ਹੀ ਇਸ ''ਚ L54 ਹੈੱਡਲੈਂਪ ਵੀ ਮੌਜੂਦ ਹੈ। ਇਸ ''ਚ ਕੰਪਨੀ ਨੇ ਕਰਵਡ ਵਿੰਡਸ਼ੀਲਡ, ਕਾਰਬਨ-ਫਾਇਬਰ ਰੂਫ ਅਤੇ ਫਾਇਵ-ਸਪੋਕ ਅਲੌਏ ਵ੍ਹੀਲਸ ਦਿੱਤੇ ਹਨ। ਆਲ ਅੰਗਲੇਡ ਗੋਲਫ ਬੈਗ ਹੋਲਡਰ ਦੇ ਨਾਲ ਇਸ ਕਾਰਟ ਨੂੰ ਅੰਦਰ ਤੋਂ ਲਗਜ਼ਰੀ ਬਣਾਇਆ ਹੈ।
ਇੰਟੀਰਿਅਰ -
ਇਸ ਦੇ ਇੰਟੀਰਿਅਰ ਨੂੰ ਲੈਦਰ, ਵੂਡ ਅਤੇ ਕਾਰਬਨ ਫਾਇਬਰ ਨਾਲ ਡਿਜ਼ਾਇਨ ਕੀਤਾ ਹੈ। ਇਸ ''ਚ ਲੱਗੀ 10.1- ਇੰਚ ਇੰਫੋਟੇਨਮੈਂਟ ਸਿਸਟਮ ਕ੍ਰੰਟ ਸਕੋਰ ਨੂੰ ਸ਼ੋ ਕਰਦੀ ਹੈ।
ਹੋਰ ਫੀਚਰ -
ਇਸ ''ਚ ਮਨੋਰੰਜਨ ਲਈ ਬਲੂਟੁੱਥ ਕੁਨੈੱਕਟੀਵਿਟੀ ਨਾਲ ਲੈਸ ਸਿਸਟਮ ਅਤੇ hi-fi ਸਪੀਕਰਸ ਮੌਜੂਦ ਹਨ।