ਮਾਰੂਤੀ ਸੁਜ਼ੂਕੀ ਨੇ ਬਣਾਇਆ ਨਵਾਂ ਰਿਕਾਰਡ, ਨਰਾਤਿਆਂ ਦੇ ਦਿਨਾਂ 'ਚ ਵੇਚ ਦਿੱਤੀਆਂ 1.65 ਲੱਖ ਕਾਰਾਂ

Saturday, Oct 04, 2025 - 11:04 AM (IST)

ਮਾਰੂਤੀ ਸੁਜ਼ੂਕੀ ਨੇ ਬਣਾਇਆ ਨਵਾਂ ਰਿਕਾਰਡ, ਨਰਾਤਿਆਂ ਦੇ ਦਿਨਾਂ 'ਚ ਵੇਚ ਦਿੱਤੀਆਂ 1.65 ਲੱਖ ਕਾਰਾਂ

ਗੈਜੇਟ ਡੈਸਕ- ਦੇਸ਼ 'ਚ ਇਸ ਸਾਲ ਨਰਾਤਿਆਂ ਦੌਰਾਨ ਵਿਕਰੀ ਨੇ ਪਿਛਲੇ 10 ਸਾਲਾਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਉਦਯੋਗ ਜਗਤ ਦੇ ਸਰੋਤਾਂ ਦੇ ਅਨੁਸਾਰ, ਵਸਤੂ ਅਤੇ ਸੇਵਾ ਕਰ (GST) ਦੀਆਂ ਦਰਾਂ 'ਚ ਕੀਤੀ ਗਈ ਕਟੌਤੀ ਅਤੇ ਰੁਕੀ ਹੋਈ ਮੰਗ ਵਧਣ ਕਾਰਨ ਨਰਾਤਿਆਂ ਦੇ ਸਮੇਂ ਰਿਕਾਰਡ ਤੋੜ ਵਿਕਰੀ ਦਰਜ ਕੀਤੀ ਗਈ।

ਇਹ ਵੀ ਪੜ੍ਹੋ : ਸਸਤੀਆਂ ਹੋਈਆਂ Yamaha ਦੀਆਂ ਪ੍ਰੀਮੀਅਰ ਬਾਈਕਸ, ਮਿਲ ਰਿਹੈ ਬੰਪਰ Discount

ਵਾਹਨ ਉਦਯੋਗ 'ਚ ਸਭ ਤੋਂ ਵੱਧ ਚਮਕ

GST 'ਚ ਕਟੌਤੀ ਤੋਂ ਸਭ ਤੋਂ ਵੱਡਾ ਫਾਇਦਾ ਵਾਹਨ ਕੰਪਨੀਆਂ ਨੂੰ ਮਿਲਿਆ। ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੁਤੀ ਸੁਜ਼ੂਕੀ ਨੇ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੀ ਵਿਕਰੀ ਦਰਜ ਕੀਤੀ। ਪਿਛਲੇ ਨਰਾਤਿਆਂ 'ਚ ਜਿੱਥੇ 85 ਹਜ਼ਾਰ ਕਾਰਾਂ ਵਿਕੀਆਂ ਸਨ, ਉੱਥੇ ਇਸ ਸਾਲ 1 ਅਕਤੂਬਰ ਤੱਕ ਸਿਰਫ਼ 10 ਦਿਨਾਂ 'ਚ 1.5 ਲੱਖ ਬੁਕਿੰਗ ਹੋ ਗਈ। ਪਹਿਲੇ 8 ਦਿਨਾਂ 'ਚ 1.65 ਲੱਖ ਕਾਰਾਂ ਦੀ ਡਿਲਿਵਰੀ ਕੀਤੀ ਗਈ, ਜਿਸ 'ਚ ਪਹਿਲੇ ਹੀ ਦਿਨ 30 ਹਜ਼ਾਰ ਕਾਰਾਂ ਦੀ ਡਿਲਿਵਰੀ ਨਾਲ ਪਿਛਲੇ 35 ਸਾਲਾਂ ਦਾ ਰਿਕਾਰਡ ਟੁੱਟ ਗਿਆ।

ਮਹਿੰਦਰਾ ਐਂਡ ਮਹਿੰਦਰਾ ਦੇ ਪ੍ਰਸਿੱਧ ਮਾਡਲ ਜਿਵੇਂ XUV700 ਅਤੇ Scorpio N ਦੀ ਵਿਕਰੀ 'ਚ ਸਾਲਾਨਾ 60 ਫੀਸਦੀ ਦਾ ਵਾਧਾ ਹੋਇਆ। ਦੋਪਹੀਆ ਨਿਰਮਾਤਾ ਹੀਰੋ ਮੋਟੋਕਾਰਪ ਨੇ ਵੀ ਦੱਸਿਆ ਕਿ ਉਸ ਦੇ ਸ਼ੋਅਰੂਮਾਂ 'ਚ ਆਉਣ ਵਾਲੇ ਗਾਹਕਾਂ ਦੀ ਗਿਣਤੀ ਦੁੱਗਣੀ ਹੋ ਗਈ। ਟਾਟਾ ਮੋਟਰਜ਼ ਨੇ ਵੀ ਨਰਾਤਿਆਂ ਦੌਰਾਨ 50 ਹਜ਼ਾਰ ਤੋਂ ਵੱਧ ਵਾਹਨ ਵੇਚੇ, ਜਿਨ੍ਹਾਂ 'ਚ ਅਲਟ੍ਰੋਜ਼, ਪੰਚ, ਨੇਕਸਨ ਅਤੇ ਟਿਆਗੋ ਸਭ ਤੋਂ ਵੱਧ ਮੰਗ ਵਾਲੇ ਮਾਡਲ ਰਹੇ।

ਇਹ ਵੀ ਪੜ੍ਹੋ : ਦੀਵਾਲੀ 'ਤੇ ਕਾਰ ਖਰੀਦਣ ਦਾ ਵਧੀਆ ਮੌਕਾ, 5 ਲੱਖ ਤੋਂ ਘੱਟ 'ਚ ਮਿਲਣਗੀਆਂ ਇਹ ਸ਼ਾਨਦਾਰ ਕਾਰਾਂ

ਇਲੈਕਟ੍ਰਾਨਿਕ ਮਾਰਕੀਟ 'ਚ ਵੀ ਉਛਾਲ

ਇਲੈਕਟ੍ਰਾਨਿਕ ਉਤਪਾਦਾਂ ਦੀ ਵਿਕਰੀ 'ਚ ਵੀ ਇਸ ਵਾਰ ਜ਼ਬਰਦਸਤ ਵਾਧਾ ਦਰਜ ਕੀਤਾ ਗਿਆ। LG, Haier ਅਤੇ Godrej ਦੀ ਵਿਕਰੀ 'ਚ ਦਹਾਈ ਅੰਕਾਂ ਦੀ ਵਾਧਾ ਹੋਇਆ। Haier ਦੀ ਵਿਕਰੀ 85 ਫੀਸਦੀ ਵਧੀ ਅਤੇ 85 ਇੰਚ ਤੇ 100 ਇੰਚ ਵਾਲੇ ਟੀਵੀ ਮਾਡਲਾਂ ਦਾ ਸਾਰਾ ਸਟਾਕ ਖਤਮ ਹੋ ਗਿਆ। ਰਿਲਾਇੰਸ ਰਿਟੇਲ ਦੀ ਵਿਕਰੀ 'ਚ 20-25 ਫੀਸਦੀ ਦਾ ਵਾਧਾ ਹੋਇਆ ਜਿਸ 'ਚ ਵੱਡੇ ਸਕ੍ਰੀਨ ਵਾਲੇ ਟੀਵੀ, ਸਮਾਰਟਫੋਨ ਅਤੇ ਫੈਸ਼ਨ ਸੈਗਮੈਂਟ ਦੀ ਮੰਗ ਸਭ ਤੋਂ ਵੱਧ ਰਹੀ। ਵਿਜੇ ਸੇਲਜ਼ ਦੀ ਵਿਕਰੀ ਵੀ 20 ਫੀਸਦੀ ਵਧ ਗਈ।

GST ਕਟੌਤੀ ਦਾ ਅਸਰ

ਯਾਦ ਰਹੇ ਕਿ GST ਦਰਾਂ 'ਚ ਕਟੌਤੀ ਦੀ ਐਲਾਨ 3 ਸਤੰਬਰ ਨੂੰ ਕੀਤਾ ਗਿਆ ਸੀ ਜੋ ਕਿ 22 ਸਤੰਬਰ ਤੋਂ ਲਾਗੂ ਹੋਈ ਯਾਨੀ ਨਵਰਾਤਰ ਦੇ ਪਹਿਲੇ ਦਿਨ ਤੋਂ। ਇਸ ਕਰਕੇ ਕਈ ਖਰੀਦਦਾਰਾਂ ਨੇ ਆਪਣੇ ਖਰੀਦਣ ਦੇ ਫ਼ੈਸਲੇ ਨੂੰ ਇਸ ਸਮੇਂ ਤੱਕ ਟਾਲਿਆ ਸੀ, ਜਿਸ ਕਾਰਨ ਵਿਕਰੀ 'ਚ ਇਹ ਵੱਡਾ ਉਛਾਲ ਦਰਜ ਕੀਤਾ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News