ਮਾਰੂਤੀ ਸੁਜ਼ੂਕੀ ਕਰ ਰਹੀ ਸਟਾਕ ਕਲੀਅਰ, ਦੇ ਰਹੀ 95000 ਤੱਕ ਦਾ ਡਿਸਕਾਊਂਟ
Saturday, Dec 28, 2024 - 02:06 AM (IST)
ਆਟੋ ਡੈਸਕ - ਹੁਣ ਸਾਲ ਦਾ ਆਖ਼ਰੀ ਮਹੀਨਾ ਖ਼ਤਮ ਹੋਣ ਵਿਚ ਕੁਝ ਹੀ ਦਿਨ ਬਾਕੀ ਹਨ। ਅਜਿਹੇ 'ਚ ਤੁਹਾਨੂੰ ਇਸ ਸਮੇਂ ਨਵੀਂ ਕਾਰ ਖਰੀਦਣ 'ਤੇ ਚੰਗਾ ਡਿਸਕਾਊਂਟ ਮਿਲ ਸਕਦਾ ਹੈ। ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਆਪਣੇ ਪੁਰਾਣੇ ਸਟਾਕ ਨੂੰ ਤੇਜ਼ੀ ਨਾਲ ਕਲੀਅਰ ਕਰ ਰਹੀ ਹੈ। ਦਸੰਬਰ ਦੇ ਆਖ਼ਰੀ ਹਫ਼ਤੇ ਵਿੱਚ, ਕੰਪਨੀ ਨੇ ਵਿਸ਼ੇਸ਼ ਛੋਟਾਂ ਦੀ ਪੇਸ਼ਕਸ਼ ਕੀਤੀ ਹੈ, ਤਾਂ ਜੋ ਵਿਕਰੀ ਨੂੰ ਹੁਲਾਰਾ ਮਿਲੇ ਅਤੇ ਪੁਰਾਣੀਆਂ ਚੀਜ਼ਾਂ ਜਲਦੀ ਵਿਕਣ। ਜੇਕਰ ਤੁਸੀਂ ਇਨ੍ਹੀਂ ਦਿਨੀਂ ਮਾਰੂਤੀ ਸਵਿਫਟ, ਬ੍ਰੇਜ਼ਾ ਜਾਂ ਵੈਗਨ-ਆਰ ਵਿਚੋਂ ਕੋਈ ਕਾਰ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਇਨ੍ਹਾਂ ਕਾਰਾਂ 'ਤੇ 95,000 ਰੁਪਏ ਤੱਕ ਦੀ ਬਚਤ ਕਰ ਸਕਦੇ ਹੋ। ਆਓ ਜਾਣਦੇ ਹਾਂ…
ਮਾਰੂਤੀ ਸਵਿਫਟ, ਬ੍ਰੇਜ਼ਾ ਅਤੇ ਵੈਗਨਆਰ 'ਤੇ 95000 ਰੁਪਏ ਦੀ ਛੋਟ
ਮਾਰੂਤੀ ਸੁਜ਼ੂਕੀ ਸਵਿਫਟ ਖਰੀਦਣ ਦਾ ਇਹ ਸਭ ਤੋਂ ਵਧੀਆ ਮੌਕਾ ਹੈ। ਇਸ ਕਾਰ 'ਤੇ ਤੁਹਾਨੂੰ 95,000 ਰੁਪਏ ਤੱਕ ਦੀ ਬਚਤ ਕਰਨ ਦਾ ਮੌਕਾ ਮਿਲ ਸਕਦਾ ਹੈ। ਇਸ ਕਾਰ ਦੀ ਕੀਮਤ 6.49 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਕਾਰ 'ਚ 1.2 ਲੀਟਰ ਪੈਟਰੋਲ ਇੰਜਣ ਹੈ। ਇਸ ਤੋਂ ਇਲਾਵਾ ਤੁਸੀਂ ਇਸ ਮਹੀਨੇ ਬ੍ਰੇਜ਼ਾ 'ਤੇ 50,000 ਰੁਪਏ ਤੱਕ ਦਾ ਡਿਸਕਾਊਂਟ ਲੈ ਸਕਦੇ ਹੋ। ਇਸ SUV ਵਿੱਚ 1.5L ਪੈਟਰੋਲ ਇੰਜਣ ਹੈ। ਇਸ ਦੀ ਕੀਮਤ 8.49 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਤੁਸੀਂ ਇਸ ਮਹੀਨੇ ਵੈਗਨ ਆਰ ਕਾਰ ਖਰੀਦ ਕੇ 67100 ਰੁਪਏ ਬਚਾ ਸਕਦੇ ਹੋ।
ਮਹਿੰਦਰਾ ਨੇ ਦਿੱਤੀ ਵੱਡੀ ਛੋਟ
ਜੇਕਰ ਤੁਸੀਂ ਇਸ ਮਹੀਨੇ ਨਵੀਂ ਮਹਿੰਦਰਾ SUV ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਸੀਂ 3 ਲੱਖ ਰੁਪਏ ਤੱਕ ਦੀ ਬਚਤ ਕਰ ਸਕਦੇ ਹੋ। ਜੇਕਰ ਤੁਸੀਂ ਇਸ ਮਹੀਨੇ ਮਹਿੰਦਰਾ XUV400 ਨੂੰ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਇਸ ਗੱਡੀ 'ਤੇ 3.1 ਲੱਖ ਰੁਪਏ ਤੱਕ ਦਾ ਡਿਸਕਾਊਂਟ ਲੈ ਸਕਦੇ ਹੋ। ਇਹ ਛੋਟ XUV400 ਦੇ ਟਾਪ-ਸਪੈਕ EL Pro ਵੇਰੀਐਂਟ 'ਤੇ ਹੀ ਦਿੱਤੀ ਜਾ ਰਹੀ ਹੈ। ਮਹਿੰਦਰਾ XUV400 ਦੀ ਭਾਰਤ 'ਚ ਐਕਸ-ਸ਼ੋਰੂਮ ਕੀਮਤ 16.74 ਲੱਖ ਰੁਪਏ ਤੋਂ 17.69 ਲੱਖ ਰੁਪਏ ਤੱਕ ਹੈ। ਇਸ ਵਿੱਚ 39.4kWh ਅਤੇ 34.5kWh ਦਾ ਬੈਟਰੀ ਪੈਕ ਹੈ।
ਜੇਕਰ ਤੁਸੀਂ ਦਸੰਬਰ 'ਚ ਮਹਿੰਦਰਾ ਬੋਲੇਰੋ ਖਰੀਦਦੇ ਹੋ, ਤਾਂ ਤੁਹਾਨੂੰ ਇਸ ਵਾਹਨ 'ਤੇ 1.50 ਲੱਖ ਰੁਪਏ ਤੱਕ ਦੀ ਬਚਤ ਮਿਲੇਗੀ, ਇਹ ਬੱਚਤ ਇਸਦੇ ਟਾਪ-ਸਪੈਸਿਕ B6 ਆਪਟ ਵੇਰੀਐਂਟ 'ਤੇ ਹੋਵੇਗੀ। ਇਸ ਤੋਂ ਇਲਾਵਾ ਤੁਸੀਂ ਸਕਾਰਪੀਓ ਕਲਾਸਿਕ 'ਤੇ 1.45 ਲੱਖ ਰੁਪਏ ਤੱਕ ਦੀ ਬਚਤ ਕਰ ਸਕਦੇ ਹੋ। ਜੇਕਰ ਤੁਸੀਂ ਇਸ ਮਹੀਨੇ XUV700 ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਜਲਦੀ ਕਰੋ ਕਿਉਂਕਿ ਇਸ 'ਤੇ 80,000 ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਹ ਛੋਟ ਐਂਟਰੀ-ਲੇਵਲ MX ਅਤੇ ਮਿਡ-ਸਪੈਕ AX3 ਅਤੇ AX5 ਵੇਰੀਐਂਟ 'ਤੇ ਦਿੱਤੀ ਜਾ ਰਹੀ ਹੈ। Bolero Neo ਦੇ ਟਾਪ ਵੇਰੀਐਂਟ N10 ਅਤੇ N10 Opt 'ਤੇ 1.50 ਲੱਖ ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ।