ਤਹਿਲਕਾ ਮਚਾਉਣ ਆਇਆ ਮਹਿੰਦਰਾ ਦਾ ''BE 6 Batman'', 300 ਲੋਕ ਹੀ ਖਰੀਦ ਸਕਣਗੇ ਇਹ ਗੱਡੀ, ਜਾਣੋ ਕੀਮਤ

Friday, Aug 15, 2025 - 05:48 PM (IST)

ਤਹਿਲਕਾ ਮਚਾਉਣ ਆਇਆ ਮਹਿੰਦਰਾ ਦਾ ''BE 6 Batman'', 300 ਲੋਕ ਹੀ ਖਰੀਦ ਸਕਣਗੇ ਇਹ ਗੱਡੀ, ਜਾਣੋ ਕੀਮਤ

ਗੈਜੇਟ ਡੈਸਕ- ਮਹਿੰਦਰਾ ਨੇ ਵਾਰਨਰ ਬਰਦਰਜ਼ ਨਾਲ ਮਿਲ ਕੇ ਆਟੋਮੋਬਾਇਲ ਦੀ ਦੁਨੀਆ 'ਚ ਇਕ ਨਵਾਂ ਤੋਹਫ਼ਾ ਪੇਸ਼ ਕੀਤਾ ਹੈ- BE.6 ਬੈਟਮੈਨ ਐਡੀਸ਼ਨ। ਇਹ ਕਾਰ ਮੈਟ ਬਲੈਕ ਰੰਗ, ਕਸਟਮ ਡਿਕਲਜ਼ ਅਤੇ ਪ੍ਰੀਮੀਅਮ ਇੰਟੀਰੀਅਰ ਥੀਮ ਨਾਲ ਖਾਸ ਲੁੱਕ 'ਚ ਤਿਆਰ ਕੀਤੀ ਗਈ ਹੈ। ਇਹ ਸਿਰਫ਼ ਲਿਮਿਟਡ ਐਡੀਸ਼ਨ ਹੈ ਅਤੇ ਸਿਰਫ਼ 300 ਖੁਸ਼ਕਿਸਮਤ ਲੋਕਾਂ ਨੂੰ ਹੀ ਮਿਲੇਗੀ।

ਕਿੰਨੀ ਹੋਵੇਗੀ ਕੀਮਤ

  • ਬੁਕਿੰਗ ਦੀ ਸ਼ੁਰੂਆਤ: 23 ਅਗਸਤ 2025 ਨੂੰ ਹੋਵੇਗੀ
  • ਡਿਲਿਵਰੀ ਦੀ ਤਾਰੀਖ: 20 ਸਤੰਬਰ (ਇੰਟਰਨੈਸ਼ਨਲ ਬੈਟਮੈਨ ਡੇ) 
  • ਕੀਮਤ (ਐਕਸ-ਸ਼ੋਰੂਮ): 27.79 ਲੱਖ ਰੁਪਏ

ਖਾਸ ਫੀਚਰ:

  • ਸਾਟਿਨ ਬਲੈਕ ਰੰਗ
  • ਫਰੰਟ ਦਰਵਾਜ਼ਿਆਂ 'ਤੇ ਕਸਟਮ ਬੈਟਮੈਨ ਡਿਕਲ ਅਤੇ ਪਿੱਛੇ ਵੱਲ "ਦ ਡਾਰਕ ਨਾਈਟ" ਦੀ ਬੈਜਿੰਗ
  • ਫਰੰਟ ਫੈਂਡਰਜ਼, ਹੱਬ ਕੈਪਸ ਅਤੇ ਰਿਅਰ ਬੰਪਰ 'ਤੇ ਬੈਟਮੈਨ ਲੋਗੋ
  • 20 ਇੰਚ ਦੇ ਅਲੋਏ ਵ੍ਹੀਲਜ਼

ਇੰਟੀਰੀਅਰ ਦੀ ਖੂਬਸੂਰਤੀ:

  • ਸਟੀਅਰਿੰਗ, ਟਚ ਕੰਟਰੋਲਰ ਅਤੇ ਇਲੈਕਟ੍ਰਾਨਿਕ ਪਾਰਕਿੰਗ ਬ੍ਰੇਕ 'ਤੇ ਗੋਲਡਨ ਰੰਗ ਦੇ ਐਕਸੈਂਟ
  • ਗੋਲਡਨ ਸੇਪੀਆ ਸਟਿਚਿੰਗ ਨਾਲ ਸਾਬਰ ਅਤੇ ਲੈਦਰ ਦੀ ਪ੍ਰੀਮੀਅਮ ਅਪਹੋਲਸਟਰੀ
  • ਡੈਸ਼ਬੋਰਡ 'ਤੇ ਪਿਨਸਟ੍ਰਿਪ ਗ੍ਰਾਫਿਕ ਅਤੇ ਬੈਟਮੈਨ ਬ੍ਰਾਂਡਿੰਗ
  • ਡਰਾਈਵਰ ਕਾਕਪਿਟ ਦੇ ਚਾਰੇ ਪਾਸੇ ਗੋਲਡਨ ਹੇਲੋ ਦਿੱਤਾ ਗਿਆ ਹੈ
  • ਇਸ ਦੇ ਡੈਸ਼ਬੋਰਡ 'ਤੇ ਨੰਬਰਿੰਗ ਨਾਲ ਗੋਲਡਨ ਰੰਗ 'ਚ ਬੈਟਮੈਨ ਐਡਿਸ਼ਨ ਪਲੇਟ ਲਗਾਈ ਗਈ ਹੈ
  • ਸੁਰੱਖਿਆ ਲਈ 7 ਏਅਰਬੈਗ

ਇਹ ਕਾਰ ਬੈਟਮੈਨ ਫੈਨਜ਼ ਅਤੇ ਲਗਜ਼ਰੀ ਕਾਰ ਪ੍ਰੇਮੀਆਂ ਲਈ ਇਕ ਸੁਪਨਾ ਸਾਬਿਤ ਹੋ ਸਕਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News