ਕ੍ਰੈਸ਼ ਟੈਸਟ ’ਚ ਫੇਲ ਹੋਈ ਮਾਰੂਤੀ ਦੀ ਇਹ ਪ੍ਰਸਿੱਧ ਕਾਰ, ਮਿਲੀ ਜ਼ੀਰੋ ਰੇਟਿੰਗ (ਵੀਡੀਓ)

11/12/2020 2:04:17 PM

ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ ਕੁਝ ਸਮਾਂ ਪਹਿਲਾਂ ਹੀ S-Presso ਕਾਰ ਨੂੰ ਭਾਰਤੀ ਬਾਜ਼ਾਰ ’ਚ ਉਤਾਰਿਆ ਹੈ। ਇਸ ਕਾਰ ਨੂੰ ਗਲੋਬਲ ਐੱਨ.ਸੀ.ਏ.ਪੀ. ਕ੍ਰੈਸ਼ ਟੈਸਟ ’ਚ ਅਡਲਟ ਪ੍ਰੋਟੈਕਸ਼ਨ ਦੇ ਲਿਹਾਜ ਨਾਲ ਜ਼ੀਰੋ ਰੇਟਿੰਗ ਮਿਲੀ ਹੈ। ਇਸ ਟੈਸਟ ’ਚ ਡਰਾਈਵਰ ਦੀ ਜੋ ਡਮੀ ਕਾਰ ’ਚ ਰੱਖੀ ਹੋਈ ਸੀ ਉਸ ਦੇ ਗਲੇ ਅਤੇ ਛਾਤੀ ਵਾਲੇ ਹਿੱਸੇ ’ਚ ਵੱਡੀ ਇੰਜਰੀ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਚਾਈਲਡ ਸੇਫਟੀ ਲਈ 2 ਸਟਾਰ ਰੇਟਿੰਗ ਦਿੱਤੀ ਗਈ ਹੈ। ਮਾਰੂਤੀ ਇਸ ਕਾਰ ’ਚ ਡਰਾਈਵਰ ਵਾਲੀ ਸਾਈਡ ’ਤੇ ਏਅਰਬੈਗ ਸਟੈਂਡਰਡ ਰੂਪ ਨਾਲ ਦੇ ਰਹੀ ਹੈ ਜਦਕਿ ਅੱਜ-ਕੱਲ੍ਹ ਜ਼ਿਆਦਾਤਰ ਕਾਰਾਂ ’ਚ ਡਿਊਲ ਏਅਰਬੈਗ ਸਟੈਂਡਰਡ ਰੂਪ ਨਾਲ ਦਿੱਤੇ ਜਾਂਦੇ ਹਨ। 

ਇਹ ਵੀ ਪੜ੍ਹੋ– ਸੈਮਸੰਗ ਨੇ ਭਾਰਤ ’ਚ ਲਾਂਚ ਕੀਤਾ ਅਨੋਖਾ ਰੋਟੇਟਿੰਗ ਟੀ.ਵੀ., ਕੀਮਤ ਜਾਣ ਹੋ ਜਾਓਗੇ ਹੈਰਾਨ

ਇਸ ’ਤੇ ਗਲੋਬਲ ਐੱਨ.ਸੀ.ਏ.ਪੀ. ਦੇ ਸੈਕਟਰੀ ਜਨਰਲ, ਅਲਜ਼ਾਂਦਰੋ ਫੁਰਸ ਨੇ ਕਿਹਾ ਕਿ ਇਹ ਬਹੁਤ ਦੀ ਦੁਖੀ ਕਰਨ ਵਾਲੀ ਗੱਲ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ, ਭਾਰਤੀ ਗਾਹਕਾਂ ਲਈ ਇੰਨੀ ਘੱਟ ਸੁਰੱਖਿਆ ਮੁਹੱਈਆ ਕਰਵਾਉਂਦੀ ਹੈ। ਉਥੇ ਹੀ ਮਹਿੰਦਰਾ ਅਤੇ ਟਾਟਾ ਆਪਣੇ ਗਾਹਕਾਂ ਲਈ ਉੱਚ ਪੱਧਰ ਦੀ ਸੁਰੱਖਿਆ ਮੁਹੱਈਆ ਕਰਵਾ ਰਹੀਆਂ ਹਨ। ਦੋਵਾਂ ਕੰਪਨੀਆਂ ਦੀਆਂ ਕਾਰਾਂ ਨੇ 5 ਸਟਾਰ ਪ੍ਰਦਰਸ਼ਨ ਕੀਤਾ ਹੈ। 

PunjabKesari

ਇਹ ਵੀ ਪੜ੍ਹ– WhatsApp ’ਚ ਜੁੜਿਆ ਸ਼ਾਪਿੰਗ ਬਟਨ, ਹੁਣ ਸਿੱਧਾ ਚੈਟ ਰਾਹੀਂ ਕਰ ਸਕੋਗੇ ਖ਼ਰੀਦਦਾਰੀ

ਦੱਸ ਦੇਈਏ ਕਿ ਲਾਂਚ ਦੇ ਇਕ ਸਾਲ ਦੇ ਅੰਦਰ ਮਾਰੂਤੀ ਨੇ ਆਪਣੀ ਐੱਸ-ਪ੍ਰੈਸੋ ਕਾਰ ਦੀਆਂ 75,000 ਇਕਾਈਆਂ ਦੀ ਵਿਕਰੀ ਕਰ ਦਿੱਤੀ ਹੈ। ਇਹ ਕਾਰ ਕੰਪਨੀ ਦੀ ਹੈਚਬੈਕ ਰੇਂਜ ’ਚ ਅਲਟੋ ਤੋਂ ਬਾਅਦ ਸਭ ਤੋਂ ਜ਼ਿਆਦਾ ਪ੍ਰਸਿੱਧ ਹੋ ਰਹੀ ਹੈ। ਐੱਸ-ਪ੍ਰੈਸੋ ਨੂੰ ਕੰਪਨੀ ਦੇ 5ਵੀਂ ਜਨਰੇਸ਼ਨ ਦੇ ਹਾਰਟੈਕਟ ਪਲੇਟਫਾਰਮ ’ਤੇ ਬਣਾਇਆ ਗਿਆ ਹੈ। 


Rakesh

Content Editor

Related News