Google Chrome ਯੂਜ਼ਰਸ ਲਈ ਵੱਡੀ ਚਿਤਾਵਨੀ! ਤੁਰੰਤ ਡਿਲੀਟ ਕਰੋ ਇਹ Extensions

Tuesday, Jan 27, 2026 - 07:31 PM (IST)

Google Chrome ਯੂਜ਼ਰਸ ਲਈ ਵੱਡੀ ਚਿਤਾਵਨੀ! ਤੁਰੰਤ ਡਿਲੀਟ ਕਰੋ ਇਹ Extensions

ਵੈੱਬ ਡੈਸਕ : ਗੂਗਲ ਨੇ ਆਪਣੇ ਕਰੋਮ ਬ੍ਰਾਊਜ਼ਰ ਦੀ ਵਰਤੋਂ ਕਰਨ ਵਾਲੇ ਕਰੋੜਾਂ ਯੂਜ਼ਰਸ ਲਈ ਇੱਕ ਗੰਭੀਰ ਚਿਤਾਵਨੀ ਜਾਰੀ ਕੀਤੀ ਹੈ। ਕੰਪਨੀ ਮੁਤਾਬਕ ਵੈੱਬ ਸਟੋਰ 'ਤੇ ਮੌਜੂਦ ਕੁਝ ਮਲੀਸ਼ੀਅਸ (ਵਾਇਰਸ ਪ੍ਰਭਾਵਿਤ) ਐਕਸਟੈਂਸ਼ਨ ਯੂਜ਼ਰਸ ਦੇ ਨਿੱਜੀ ਡਾਟਾ ਲਈ ਵੱਡਾ ਖ਼ਤਰਾ ਬਣ ਸਕਦੇ ਹਨ। ਇਨ੍ਹਾਂ ਵਿੱਚੋਂ ਕੁਝ ਐਕਸਟੈਂਸ਼ਨਾਂ ਨੂੰ 1 ਲੱਖ ਤੋਂ ਵੱਧ ਲੋਕਾਂ ਵੱਲੋਂ ਵਰਤਿਆ ਜਾ ਰਿਹਾ ਹੈ, ਜਿਸ ਕਾਰਨ ਗੂਗਲ ਨੇ ਇਨ੍ਹਾਂ ਨੂੰ ਤੁਰੰਤ ਹਟਾਉਣ ਦੀ ਸਲਾਹ ਦਿੱਤੀ ਹੈ।

ਇਨ੍ਹਾਂ ਐਕਸਟੈਂਸ਼ਨਾਂ ਤੋਂ ਹੈ ਵੱਡਾ ਖ਼ਤਰਾ
ਗੂਗਲ ਦੇ ਸੁਰੱਖਿਆ ਨਿਰੀਖਣ (Security Check) ਵਿੱਚ ਫੇਲ ਹੋਈਆਂ ਪ੍ਰਮੁੱਖ ਐਕਸਟੈਂਸ਼ਨਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ...
• Good Tab: ਇਹ ਸਭ ਤੋਂ ਵੱਧ ਖ਼ਤਰਨਾਕ ਮੰਨੀ ਗਈ ਹੈ ਕਿਉਂਕਿ ਇਹ ਬਿਨਾਂ ਕਿਸੇ ਚਿਤਾਵਨੀ ਦੇ HTTP iframe ਲਿੰਕ ਖੋਲ੍ਹ ਸਕਦੀ ਹੈ। ਇਸ ਰਾਹੀਂ ਹੈਕਰਸ ਤੁਹਾਡੇ ਪਾਸਵਰਡ, ਪ੍ਰਾਈਵੇਟ ਨੋਟਸ ਅਤੇ ਕ੍ਰਿਪਟੋ ਵਾਲਿਟ ਤੱਕ ਪਹੁੰਚ ਕਰ ਸਕਦੇ ਹਨ।
• Child Protection: ਇਹ ਐਕਸਟੈਂਸ਼ਨ ਵੈੱਬਸਾਈਟ ਕੂਕੀਜ਼ ਅਤੇ ਲੌਗ-ਇਨ ਆਈਡੀ ਚੋਰੀ ਕਰ ਸਕਦੀ ਹੈ।
• DPS Wensafe ਅਤੇ Stock Informer: ਇਹ ਤੁਹਾਡੇ ਬ੍ਰਾਊਜ਼ਰ ਦੇ ਸਰਚ ਰਿਜ਼ਲਟ ਅਤੇ ਡਾਟਾ ਵਿੱਚ ਸੰਨ੍ਹ ਲਗਾ ਸਕਦੇ ਹਨ।

ਹੈਕਰਸ ਦੇ ਨਿਸ਼ਾਨੇ 'ਤੇ ਤੁਹਾਡਾ ਡਿਵਾਈਸ
ਮਾਹਿਰਾਂ ਦਾ ਕਹਿਣਾ ਹੈ ਕਿ ਇਹ ਖ਼ਤਰਨਾਕ ਐਕਸਟੈਂਸ਼ਨ ਨਾ ਸਿਰਫ਼ ਤੁਹਾਡਾ ਡਾਟਾ ਚੋਰੀ ਕਰਦੇ ਹਨ, ਸਗੋਂ ਹੈਕਰਾਂ ਨੂੰ ਤੁਹਾਡੇ ਡਿਵਾਈਸ ਨੂੰ ਰਿਮੋਟਲੀ ਕੰਟਰੋਲ ਕਰਨ ਦਾ ਮੌਕਾ ਵੀ ਦਿੰਦੇ ਹਨ। ਇਸ ਨਾਲ ਤੁਹਾਡੀ ਸੰਵੇਦਨਸ਼ੀਲ ਜਾਣਕਾਰੀ ਗਲਤ ਹੱਥਾਂ ਵਿੱਚ ਜਾ ਸਕਦੀ ਹੈ।

ਬਚਾਅ ਲਈ ਯੂਜ਼ਰਸ ਕੀ ਕਰਨ?
ਗੂਗਲ ਨੇ ਯੂਜ਼ਰਸ ਨੂੰ ਸੁਰੱਖਿਅਤ ਰਹਿਣ ਲਈ ਅਹਿਮ ਕਦਮ ਚੁੱਕਣ ਲਈ ਕਿਹਾ ਹੈ। ਜੇਕਰ ਤੁਹਾਡੇ ਬ੍ਰਾਊਜ਼ਰ ਵਿੱਚ ਉਪਰੋਕਤ ਵਿੱਚੋਂ ਕੋਈ ਵੀ ਐਕਸਟੈਂਸ਼ਨ ਹੈ, ਤਾਂ ਉਸਨੂੰ ਤੁਰੰਤ ਹਟਾ ਦਿਓ। ਆਪਣੇ ਗੂਗਲ ਕਰੋਮ ਨੂੰ ਲੇਟੈਸਟ ਵਰਜ਼ਨ 'ਤੇ ਅਪਡੇਟ ਕਰੋ। ਇਸ ਲਈ 'Settings' ਵਿੱਚ ਜਾ ਕੇ 'About Chrome' ਵਿਕਲਪ 'ਤੇ ਕਲਿੱਕ ਕਰੋ। ਹਮੇਸ਼ਾ ਸਿਰਫ਼ ਭਰੋਸੇਯੋਗ ਅਤੇ ਪ੍ਰਸਿੱਧ ਐਕਸਟੈਂਸ਼ਨਾਂ ਦੀ ਹੀ ਵਰਤੋਂ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News