Mahindra Thar ਹੋਈ ਭਾਰਤ ''ਚ ਲਾਂਚ, ਮਿਲਣਗੇ ਧਮਾਕੇਦਾਰ ਨਵੇਂ ਫੀਚਰਜ਼

Friday, Oct 03, 2025 - 04:28 PM (IST)

Mahindra Thar ਹੋਈ ਭਾਰਤ ''ਚ ਲਾਂਚ, ਮਿਲਣਗੇ ਧਮਾਕੇਦਾਰ ਨਵੇਂ ਫੀਚਰਜ਼

ਗੈਜੇਟ ਡੈਸਕ- ਭਾਰਤ ਦੀ ਸਭ ਤੋਂ ਲੋਕਪ੍ਰਿਯ ਆਫ-ਰੋਡ ਲਾਈਫਸਟਾਈਲ SUV Mahindra Thar ਨੂੰ 2020 'ਚ ਆਈ ਦੂਜੀ ਜਨਰੇਸ਼ਨ ਤੋਂ ਬਾਅਦ ਹੁਣ ਪਹਿਲਾ ਵੱਡਾ ਅਪਡੇਟ ਮਿਲਿਆ ਹੈ। ਨਵੀਂ 2025 Thar ਨੂੰ AXT ਅਤੇ LXT ਨਾਂ ਦੇ 2 ਟ੍ਰਿਮਜ਼ ਅਤੇ ਕਈ ਵੈਰੀਅੰਟਸ 'ਚ ਲਾਂਚ ਕੀਤਾ ਗਿਆ ਹੈ। ਜਿਸ ਦੀ ਐਕਸ-ਸ਼ੋਰੂਮ ਕੀਮਤ 9.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਨਵੇਂ ਮਾਡਲ ਦੇ ਐਕਸਟਰੀਅਰ 'ਚ ਹਲਕੇ ਬਦਲਾਅ ਕੀਤੇ ਗਏ ਹਨ, ਜਦਕਿ ਇੰਟੀਰੀਅਰ 'ਚ ਆਰਾਮ ਅਤੇ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਕਈ ਨਵੇਂ ਫੀਚਰ ਜੋੜੇ ਗਏ ਹਨ।

ਇਹ ਵੀ ਪੜ੍ਹੋ : ਸਸਤੀਆਂ ਹੋਈਆਂ Yamaha ਦੀਆਂ ਪ੍ਰੀਮੀਅਰ ਬਾਈਕਸ, ਮਿਲ ਰਿਹੈ ਬੰਪਰ Discount

ਨਵੇਂ ਫੀਚਰ

  • ਨਵਾਂ ਡਿਜ਼ਾਈਨ ਕੀਤਾ ਗ੍ਰਿਲ ਅਤੇ ਡੁਅਲ-ਟੋਨ ਬੰਪਰ
  • ਆਲ-ਬਲੈਕ ਥੀਮ ਡੈਸ਼ਬੋਰਡ, ਨਵਾਂ ਸਟੀਅਰਿੰਗ ਵ੍ਹੀਲ
  • ਰੀਅਰ AC ਵੈਂਟਸ, ਵਨ-ਟਚ ਪਾਵਰ ਵਿੰਡੋ
  • ਸਲਾਈਡਿੰਗ ਆਰਮਰੇਸਟ ਨਾਲ ਅਪਡੇਟ ਸੈਂਟਰ ਕੰਸੋਲ
  • A-ਪਿਲਰ ਐਂਟਰੀ ਅਸਿਸਟ ਹੈਂਡਲ
  • ਰੀਅਰ ਵੌਸ਼ਰ ਤੇ ਵਾਈਪਰ
  • ਅੰਦਰੋਂ ਖੁੱਲ੍ਹਣ ਵਾਲਾ ਫਿਊਲ ਲਿਡ
  • 10.24-ਇੰਚ HD ਟਚਸਕ੍ਰੀਨ ਇਨਫੋਟੇਨਮੈਂਟ ਸਿਸਟਮ
  • Adventure Stats Gen II (ਇੰਸਟਰੂਮੈਂਟ ਕਲੱਸਟਰ 'ਚ)
  • ਰੀਅਰ-ਵਿਊ ਕੈਮਰਾ

ਇਹ ਵੀ ਪੜ੍ਹੋ : ਦੀਵਾਲੀ 'ਤੇ ਕਾਰ ਖਰੀਦਣ ਦਾ ਵਧੀਆ ਮੌਕਾ, 5 ਲੱਖ ਤੋਂ ਘੱਟ 'ਚ ਮਿਲਣਗੀਆਂ ਇਹ ਸ਼ਾਨਦਾਰ ਕਾਰਾਂ

ਡਿਜ਼ਾਈਨ ਅਤੇ ਰੰਗ

ਨਵੀਂ Thar 'ਚ LED DRLs ਵਾਲੇ ਸਿਗਨੇਚਰ ਸਰਕੂਲਰ ਹੈੱਡਲੈਂਪਸ, ਫਰੰਟ ਫੌਗ ਲੈਂਪਸ, 18-ਇੰਚ ਅਲੌਯ ਵ੍ਹੀਲਸ ਅਤੇ LED ਟੇਲ ਲੈਂਪਸ ਹਨ। ਇਹ ਹੁਣ ਨਵੇਂ ਰੰਗਾਂ BattleShip Grey ਅਤੇ Tango Red 'ਚ ਵੀ ਉਪਲਬਧ ਹੋਵੇਗੀ, ਜਦਕਿ Deep Forest, Red Rage, Everest White, Stealth Black ਅਤੇ Deep Grey ਸ਼ੇਡਸ ਵੀ ਮਿਲਣਗੇ।

ਸੁਰੱਖਿਆ

  • ESP (ਇਲੈਕਟ੍ਰਾਨਿਕ ਸਟੇਬਿਲਟੀ ਪ੍ਰੋਗਰਾਮ) ਰੋਲਓਵਰ ਮਿਟੀਗੇਸ਼ਨ, ਹਿੱਲ ਹੋਲਡ ਅਤੇ ਹਿੱਲ ਡਿਸੈਂਟ ਕੰਟਰੋਲ ਨਾਲ
  • ਤਿੰਨ-ਪਾਇੰਟ ਸੀਟ ਬੈਲਟ
  • ਬਿਲਟ-ਇਨ ਰੋਲ-ਕੇਜ
  • ਰੀਅਰ ਵਿਊ ਕੈਮਰਾ

ਇੰਜਨ ਵਿਕਲਪ

2.0L ਟਰਬੋ ਪੈਟਰੋਲ – 152 bhp

1.5L ਟਰਬੋ ਡੀਜ਼ਲ – 119 bhp

2.2L ਟਰਬੋ ਡੀਜ਼ਲ – 132 bhp

ਇਨ੍ਹਾਂ ਇੰਜਨਾਂ ਨਾਲ 6-ਸਪੀਡ ਮੈਨੂਅਲ ਅਤੇ 6-ਸਪੀਡ ਆਟੋਮੈਟਿਕ ਗੀਅਰਬੌਕਸ ਦੇ ਵਿਕਲਪ ਉਪਲਬਧ ਹਨ।

ਕੀਮਤਾਂ (ਐਕਸ-ਸ਼ੋਰੂਮ)

  • AXT RWD 1.5L Diesel MT – 9.99 ਲੱਖ ਰੁਪਏ
  • LXT RWD 1.5L Diesel MT – 12.19 ਲੱਖ ਰੁਪਏ
  • LXT 4WD 2.2L Diesel MT – 15.49 ਲੱਖ ਰੁਪਏ
  • LXT 4WD 2.2L Diesel AT – 16.99 ਲੱਖ ਰੁਪਏ
  • LXT RWD Petrol AT – 13.99 ਲੱਖ ਰੁਪਏ
  • LXT 4WD Petrol MT – 14.69 ਲੱਖ ਰੁਪਏ

ਨਵੀਂ Mahindra Thar 2025 ਹੁਣ ਹੋਰ ਵੱਧ ਫੀਚਰ-ਲੋਡਡ ਅਤੇ ਸੁਰੱਖਿਅਤ SUV ਦੇ ਤੌਰ ‘ਤੇ ਸਾਹਮਣੇ ਆਈ ਹੈ, ਜੋ ਆਫ-ਰੋਡਿੰਗ ਦੇ ਸ਼ੌਕੀਨਾਂ ਲਈ ਹੋਰ ਵੀ ਆਕਰਸ਼ਕ ਚੋਣ ਬਣੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News