ਮਹਿੰਦਰਾ ਨੇ ਲਾਂਚ ਕੀਤਾ Alturas G4 ਦਾ ਨਵਾਂ ਵੇਰੀਐਂਟ, ਖ਼ਰੀਦਣ ’ਤੇ ਹੋਵੇਗਾ 1.20 ਲੱਖ ਰੁਪਏ ਦਾ ਫਾਇਦਾ

09/24/2022 6:26:15 PM

ਆਟੋ ਡੈਸਕ– ਮਹਿੰਦਰਾ ਨੇ ਭਾਰਤੀ ਲੋਕਾਂ ਦੇ ਦਿਲਾਂ ’ਚ ਖ਼ਾਸ ਥਾਂ ਬਣਾਈ ਹੈ, ਜਿਸਦੇ ਚਲਦੇ ਮਹਿੰਦਰਾ ਦੀਆਂ ਕਾਰਾਂ ਨੂੰ ਖ਼ਰੀਦਣਾ ਲੋਕ ਕਾਫੀ ਪਸੰਦ ਕਰਦੇ ਹਨ। ਹਾਲ ਹੀ ’ਚ ਕੰਪਨੀ ਨੇ Alturas G4 ’ਚ ਇਕ ਨਵਾਂ ਵੇਰੀਐਂਟ ਲਾਂਚ ਕੀਤਾ ਹੈ, ਜਿਸਦਾ ਨਾਂ 2WD high ਹੈ। ਇਸ ਵੇਰੀਐਂਟ ਦੀ ਕੀਮਤ 30.68 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ। 

PunjabKesari

ਫੀਚਰਜ਼
ਮਹਿੰਦਰਾ Alturas G4 2WD High ਵੇਰੀਐਂਟ ’ਚ HID ਹੈੱਡਲੈਂਪਸ, LED DRLs, ਕਾਰਨਿੰਗ ਫੰਕਸ਼ਨ ਵਾਲੀ LED ਫੌਗ ਲਾਈਟਾਂ, 18-ਇੰਚ ਡਾਇਮੰਡ-ਕੱਟ ਅਲੌਏ ਵ੍ਹੀਲਜ਼, ਐੱਲ.ਈ.ਡੀ. ਟੇਲ ਲਾਈਟਾਂ, ਟਿੰਟੇਡ ਗਲਾਸ, ਵੈਂਟੀਲੇਟਿਡ ਸੀਟਾਂ, 8-ਇੰਚ ਦੀ ਟੱਚਸਕਰੀਨ ਵੀ ਦਿੱਤੀ ਗਈ ਹੈ। ਇਸਤੋਂ ਇਲਾਵਾ ਇਸ ਵਿਚ ਐਪਲ ਕਾਰ-ਪਲੇਅ, ਐਂਡਰਾਇਡ ਆਟੋ ਦੇ ਨਾਲ ਇੰਫੋਟੇਨਮੈਂਟ ਸਿਸਟਮ, ਇਕ 360-ਡਿਗਰੀ ਕੈਮਰਾ, ਐਂਬੀਅੰਟ ਲਾਈਟਿੰਗ, 9 ਏਅਰਬੈਗ, ਟੀ.ਪੀ.ਐੱਮ.ਐੱਸ., ਮੈਮਰੀ ਫੰਕਸ਼ਨ ਦੇ ਨਾਲ ਇਲੈਕਟ੍ਰਿਕ ਐਡਜਸਟੇਬਲ ਡਰਾਈਵਿੰਗ ਸੀਟ, ਕਰੂਜ਼ ਕੰਟਰੋਲ ਅਤੇ ਇਲੈਕਟ੍ਰਿਕ ਸਨਰੂਫ ਵੀ ਮਿਲਦਾ ਹੈ। 

PunjabKesari

ਕੀਮਤ
ਮਹਿੰਦਰਾ Alturas G4 4WD ਦੇ ਮੁਕਾਬਲੇ ਮਹਿੰਦਰਾ Alturas G4 2WD High ਵੇਰੀਐਂਟ ਦੀ ਕੀਮਤ ਘੱਟ ਹੈ। Alturas G4 4WD ਦੀ ਕੀਮਤ 31.88 ਲੱਖ ਰੁਪਏ ਹੈ, ਜਦਕਿ Alturas G4 2WD High ਦੀ ਕੀਮਤ 30.68 ਲੱਖ ਰੁਪਏ ਹੈ। ਇਸ ਵੇਰੀਐਂਟ ਨੂੰ ਖ਼ਰੀਦਣ ’ਤੇ ਗਾਹਕਾਂ ਨੂੰ 1.20 ਲੱਖ ਰੁਪਏ ਦਾ ਫਾਇਦਾ ਹੋ ਸਕਦਾ ਹੈ।


Rakesh

Content Editor

Related News