MWC 2017: ਲੇਨੋਵੋ ਨੇ ਪੇਸ਼ ਕੀਤੀ ਨਵੀਂ ਟੈਬ 4 ਸੀਰੀਜ਼

Tuesday, Feb 28, 2017 - 07:05 PM (IST)

MWC 2017: ਲੇਨੋਵੋ ਨੇ ਪੇਸ਼ ਕੀਤੀ ਨਵੀਂ ਟੈਬ 4 ਸੀਰੀਜ਼
ਜਲੰਧਰ- ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਲੇਨੋਵੋ ਨੇ ਬਾਰਸਿਲੋਨਾ ''ਚ ਚੱਲ ਰਹੇ ਮੋਬਾਇਲ ਵਰਲਡ ਕਾਂਗਰਸ 2017 ਈਵੈਂਟ ''ਚ ਆਪਣੀ ਨਵੀਂ ਟੈਬ 4 ਸੀਰੀਜ਼ ਨੂੰ ਪੇਸ਼ ਕੀਤਾ ਹੈ। ਕੰਪਨੀ ਨੇ ਇਨ੍ਹਾਂ ਟੈਬਲੇਟ ਨੂੰ ਲੇਨੋਵੋ ਟੈਬ 4 8, ਟੈਬ 4 10, ਟੈਬ 4 8 ਪਲੱਸ, ਲੇਨੋਵੋ ਟੈਬ 4 10 ਪਲੱਸ ਨੂੰ ਲਾਂਚ ਕੀਤਾ ਹੈ। ਐਂਡਰਾਇਡ 7.0 ਨੂਗਾ ਆਪਰੇਟਿੰਗ ਸਿਸਟਮ ''ਤੇ ਚੱਲਣ ਵਾਲੇ ਲੇਨੋਵੋ ਨੂੰ ਕੰਪਨੀ ਨੇ ਟੈਬ 4 ਦੇ 8-ਇੰਚ ਮਾਡਲ ਨੂੰ 109 ਡਾਲਰ (ਕਰੀਬ 7,279 ਰੁਪਏ) ''ਚ ਪੇਸ਼ ਕੀਤਾ ਹੈ। ਉਥੇ ਹੀ ਇਸ ਦੇ ਪਲੱਸ ਵੈਰੀਐਂਟ ਨੂੰ 199 ਡਾਲਰ (ਕਰੀਬ 13,290 ਰੁਪਏ) ''ਚ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ 10-ਇੰਚ ਵਰਜ਼ਨ ਨੂੰ 149 ਡਾਲਰ (ਕਰੀਬ 9,950 ਰੁਪਏ) ''ਚ ਅਤੇ ਇਸ ਦੇ ਸਟੈਂਡਰਡ ਵੈਰੀਐਂਟ ਨੂੰ 249 ਡਾਲਰ (ਕਰੀਬ 16,629 ਰੁਪਏ) ''ਚ ਲਾਂਚ ਕੀਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਟੈਬ 4 ਸੀਰੀਜ਼ ਮਈ ''ਚ ਵਿਕਰੀ ਲਈ ਉਪਲੱਬਧ ਹੋਵੇਗੀ। 
ਫੀਚਰਜ਼ ਦੀ ਗੱਲ ਕਰੀਏ ਤਾਂ ਟੈਬ 4 ਦੇ ਸਟੈਂਡਰਡ ਵਰਜ਼ਨ ''ਚ ਸਕਰੀਨ ਦਾ ਰੈਜ਼ੋਲਿਊਸ਼ਨ (1920x1200 ਪਿਕਸਲ) ਹੈ ਅਤੇ ਇਸ ਨੂੰ ਡੁਅਲ ਗਲਾਸ ਪ੍ਰੋਟੈਕਸਨ ਦੇ ਨਾਲ ਪੇਸ਼ ਕੀਤਾ ਗਿਆ ਹੈ। ਉਥੇ ਹੀ ਇਸ ਵਿਚ ਕੁਆਲਕਾਮ ਸਨੈਪਡਰੈਗਨ 625 ਚਿੱਪਸੈੱਟ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੀ ਇੰਟਰਨਲ ਸਟੋਰੇਜ 16ਜੀ.ਬੀ. ਅਤੇ 64ਜੀ.ਬੀ. ਹੈ ਅਤੇ ਇਸ ਦੀ ਰੈਮ 3ਜੀ.ਬੀ. ਅਤੇ 4ਜੀ.ਬੀ. ਹੈ। ਫੋਟੋਗ੍ਰਾਫੀ ਲਈ ਇਸ ਵਿਚ 8 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੁਨੈਕਟੀਵਿਟੀ ਆਪਸ਼ਨ ਦੇ ਤੌਰ ''ਤੇ ਇਸ ਵਿਚ ਯੂ.ਐੱਸ.ਬੀ. ਟਾਈਪ-ਸੀ ਪੋਰਟ ਦੇ ਨਾਲ ਫਿੰਗਰਪ੍ਰਿੰਟ ਸੈਂਸਰ ਵੀ ਮੌਜੂਦ ਹੈ। 
ਕੰਪਨੀ ਨੇ ਦੋਵਾਂ ਮਾਡਲਾਂ ''ਚ ਸਟੀਰੀਓ ਸਪੀਕਰ ਦੇ ਨਾਲ Dolby Atmos ਨੂੰ ਪੇਸ਼ ਕੀਤਾ ਹੈ ਜੋ ਕਿ ਐਂਡਰਾਇਡ ਨੂਗਟ ''ਤੇ ਆਧਾਰਿਤ ਹਨ ਅਤੇ ਇਹ ਦੋਵੇਂ ਮਾਡਲ ਵਾਈ-ਫਾਈ+ਐੱਲ.ਟੀ.ਈ. ਫੀਚਰਜ਼ ਨਾਲ ਲੈਸ ਹਨ। ਇਸ ਤੋਂ ਇਲਾਵਾ ਕੰਪਨੀ ਲੇਨੋਵੋ ਟੈਬ ਦੇ ਨਾਲ ਹੀ ਐਡੀਸ਼ਨਲ ਕਿੱਟ ਵੀ ਉਪਲੱਬਧ ਕਰਵਾ ਰਹੀ ਹੈ।

Related News