ਜਾਣੋ ਗੂਗਲ, ਲਿਨੋਵੋ ਅਤੇ ਕਵਾਲਕਾਮ ਮਿਲ ਕੇ ਕਿਸ ਤਰ੍ਹਾਂ ਦਾ ਸਮਾਰਟਫੋਨ ਬਣਾ ਰਹੇ ਹਨ !
Friday, Jan 08, 2016 - 05:53 PM (IST)
ਜਲੰਧਰ— ਲਾਸ ਵੇਗਾਸ ''ਚ ਚੱਲ ਰਹੇ CES 2016 ਦੇ ਦੌਰਾਨ ਲਿਨੋਵੋ ਨੇ ਘੋਸ਼ਣਾ ਕੀਤੀ ਕਿ ਉਹ ਪ੍ਰਾਜੈਕਟ ਟੈਂਗੋ ਦੇ ਨਾਲ ਪਹਿਲੇ ਕੰਜ਼ਿਊਮਰ ਮੋਬਾਇਲ ਡਿਵਾਈਸ ''ਤੇ ਕੰਮ ਕਰੇਗੀ। ਇਸ ਲਈ ਕੰਪਨੀ ਨੇ ਗੂਗਲ ਨਾਲ ਪਾਰਟਨਰਸ਼ਿਪ ਕੀਤੀ ਹੈ। ਇਹ ਡਿਵਾਈਸ 2016 ਦੇ ਮੱਧ ''ਚ ਉਪਲੱਬਧ ਹੋਵੇਗਾ।
ਗੂਗਲ ਦੇ ਪ੍ਰਾਜੈਕਟ ਟੈਂਗੋ ਦੇ ਤਹਿਤ ਲਿਨੋਵੋ, ਗੂਗਲ ਅਤੇ ਕਵਾਲਕਾਮ ਮਿਲ ਕੇ ਫੋਨ ਤਿਆਰ ਕਰਣਗੇ। ਇਸ ਸਮਾਰਟਫੋਨ ''ਚ ਕਵਾਲਕਾਮ ਸਨੈਪਡ੍ਰੈਗਨ ਪ੍ਰੋਸੈਸਰ ''ਤੇ ਆਧਾਰਿਤ ਹੋਵੇਗਾ, ਨਾਲ ਹੀ ਖਾਸ ਗੱਲ ਇਹ ਹੈ ਕਿ ਫੋਨ ''ਚ ਮੈਜ਼ਿਕ ਵਿੰਡੋਜ਼ ਵਾਲੀ ਸਕ੍ਰੀਨ ਦੀ ਵਰਤੋਂ ਕੀਤੀ ਜਾਵੇਗੀ ਜਿਸ ਦੁਆਰਾ ਉਪਭੋਗਤਾ 3D ਅਨੁਭਵ ਲੈ ਸਕਦੇ ਹਨ ।
ਲਿਨੋਵੋ, ਗੂਗਲ ਅਤੇ ਕਵਾਲਕਾਮ ਪ੍ਰਾਜੈਕਟ ਟੈਂਗੋ ਪਲੇਟਫਾਰਮ ''ਤੇ ਸਾਫਟਵੇਅਰ ਅਤੇ ਹਾਰਡਵੇਅਰ ''ਤੇ ਕੰਮ ਕਰ ਰਹੇ ਹਨ। ਗੂਗਲ ਪ੍ਰਾਜੈਕਟ ਟੈਂਗੋ ਤਕਨੀਕ ਦੀ ਗੱਲ ਕਰੀਏ ਤਾਂ ਇਸ ਅਡਵਾਂਸ ਕੰਪਿਊਟਰ ਵਿਜ਼ਨ ਦਾ ਮੋਸ਼ਨ ਟਰੈਕਿੰਗ ਦੇ ਨਾਲ ਆਨ-ਸਕ੍ਰੀਨ 3D ਅਨੁਭਵ ਲਿਆ ਜਾ ਸਕਦਾ ਹੈ। ਪ੍ਰਾਜੈਕਟ ਟੈਂਗੋ ਪਲੇਟਫਾਰਮ ''ਤੇ ਬਣਨ ਵਾਲੇ ਡਿਵਾਈਸ ''ਚ ਹਾਰਡਵੇਅਰ ਅਤੇ ਸਾਫਟਵੇਅਰ ''ਤੇ ਖਾਸ ਧਿਆਨ ਦਿੱਤਾ ਗਿਆ ਹੈ।
ਪ੍ਰਾਜੈਕਟ ਟੈਂਗੋ ''ਤੇ ਨਿਰਮਿਤ ਡਿਵਾਈਸ ਤੁਹਾਡੇ ਦਫਤਰ ਅਤੇ ਘਰ ਆਦਿ ਨੂੰ ਸਮਝਣ ''ਚ ਸਮਰੱਥ ਹੈ ਅਤੇ ਉਸ ਮੁਤਾਬਕ ਚੀਜਾਂ ਨੂੰ ਅਤੇ ਸੂਚਨਾਵਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰੇਗਾ। ਫੋਨ ''ਚ ਲੱਗਿਆ 7PS ਪ੍ਰਾਜੈਕਟ ਤੁਹਾਡੇ ਆਲੇ-ਦੁਆਲੇ ਸ਼ਾਪਿੰਗ ਮਾਲ ਅਤੇ ਹੋਰ ਥਾਵਾਂ ਦੀਆਂ ਸੂਚਨਾਵਾਂ ਪ੍ਰਦਾਨ ਕਰਦਾ ਰਹੇਗਾ।
ਜੇਕਰ ਤੁਸੀਂ ਉਸ ਮਾਲ ''ਚ ਕੋਈ ਸਾਮਾਨ ਲਭ ਰਹੇ ਹੋ ਤਾਂ ਵੀ ਇਹ ਤੁਹਾਡੀ ਮਦਦ ਕਰ ਕੇ ਦੱਸੇਗਾ ਕਿ ਸਟੋਰ ''ਚ ਉਹ ਸਾਮਾਨ ਕਿੱਥੇ ਹੈ। ਟੈਂਗੋ ਡਿਵਾਈਸ ''ਚ ਇਸਤੇਮਾਲ ਕੀਤਾ ਗਿਆ ਸੈਂਸਰ ਤੁਹਾਡੇ ਰੂਮ ਦੀ 34 ਡਾਇਮੈਨਸ਼ਨ ਕੈਪਚਰ ਕਰ ਕੇ ਤੁਹਾਨੂੰ ਫ਼ਰਨੀਚਰ ਅਤੇ ਡੈਕੋਰੇਸ਼ਨ ''ਚ ਵੀ ਮਦਦ ਕਰੇਗਾ।
