ਇਸ 4ਜੀ.ਬੀ. ਰੈਮ ਵਾਲੇ ਸਮਾਰਟਫੋਨ ਦੀ ਕੀਮਤ ''ਚ ਹੋਈ ਭਾਰੀ ਕਟੌਤੀ
Monday, Aug 29, 2016 - 04:49 PM (IST)

ਜਲੰਧਰ- LeEco ਲੀ-ਮੈਕਸ 2 ਨੂੰ ਚਾਈਨਾ ''ਚ ਮਈ ਮਹੀਨੇ ''ਚ ਲਾਂਚ ਕੀਤਾ ਗਿਆ ਸੀ ਅਤੇ ਹੁਣ ਇਸ ਦੀ ਕੀਮਤ ''ਚ ਕਟੌਤੀ ਕਰ ਦਿੱਤੀ ਗਈ ਹੈ। ਹਾਲਾਂਕਿ ਕੀਮਤ ''ਚ ਕਟੌਤੀ ਚੀਨ ''ਚ ਹੋਈ ਹੈ ਪਰ ਆਉਣ ਵਾਲੇ ਦਿਨਾਂ ''ਚ ਹੋਰ ਦੇਸ਼ਾਂ ''ਚ ਵੀ ਕਟੌਤੀ ਦੇਖਣ ਨੂੰ ਮਿਲੇਗੀ।
ਇਸ ਦੀ ਨਵੀਂ ਕੀਮਤ RMB 1,455 (ਕਰੀਬ 14,634 ਰੁਪਏ) ਹੈ। ਜ਼ਿਕਰਯੋਗ ਹੈ ਕਿ ਲਾਂਚ ਦੇ ਸਮੇਂ ਇਸ ਦੀ ਕੀਮਤ RMB 2099 (ਕਰੀਬ 21,111 ਰੁਪਏ) ਸੀ। ਜੇਕਰ ਆਉਣ ਵਾਲੇ ਦਿਨਾਂ ''ਚ ਭਾਰਤ ''ਚ ਇਸ ਦੀ ਕੀਮਤ ਘੱਟ ਹੁੰਦੀ ਹੈ ਜੋ ਲੀ ਮੈਕਸ 2 ਦੀ ਨਵੀਂ ਕੀਮਤ 16 ਤੋਂ 18 ਹਜ਼ਾਰ ਰੁਪਏ ਦੇ ਵਿਚਕਾਰ ਹੋ ਸਕਦੀ ਹੈ ਜਦੋਂਕਿ ਇਸ ਦੀ ਮੌਜੂਦਾ ਕੀਮਤ 22,999 ਰੁਪਏ ਹੈ।
ਫੀਚਰਸ ਦੀ ਗੱਲ ਕਰੀਏ ਤਾਂ ਇਸ ਵਿਚ 4 ਜੀ.ਬੀ. ਰੈਮ ਦਿੱਤੀ ਗਈ ਹੈ। ਫੋਨ ''ਚ 5.7-ਇੰਚ ਦੀ ਕਵਾਰਡ ਐੱਚ.ਡੀ. ਡਿਸਪਲੇ, ਸਨੈਪਡ੍ਰੈਗਨ 820 ਚਿਪਸੈੱਟ ਲੱਗਾ ਹੈ। ਫੋਨ ''ਚ 21 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਲੱਗਾ ਹੈ। ਹੈਂਡਸੈੱਟ ''ਚ 3,100 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।