Kodak ਨੇ ਭਾਰਤ ’ਚ ਲਾਂਚ ਕੀਤੇ ਦੋ ਨਵੇਂ Smart TV, 42 ਇੰਚ ਮਾਡਲ ਦੀ ਕੀਮਤ 20 ਹਜ਼ਾਰ ਤੋਂ ਵੀ ਘੱਟ

01/19/2021 11:10:14 AM

ਗੈਜੇਟ ਡੈਸਕ– ਕੋਡਕ ਨੇ ਭਾਰਤ ’ਚ ਦੋ ਨਵੇਂ ਐਂਡਰਾਇਡ ਸਮਾਰਟ ਟੀ.ਵੀ. ਲਾਂਚ ਕਰ ਦਿੱਤੇ ਹਨ। ਨਵੀਂ Kodak 7XPRO ਐਂਡਰਾਇਡ ਸੀਰੀਜ਼ ਤਹਿਤ 42 ਇੰਚ ਅਤੇ 50 ਇੰਚ ਵਾਲੇ ਮਾਡਲ ਪੇਸ਼ ਕੀਤੇ ਗਏ ਹਨ। ਇਨ੍ਹਾਂ ’ਚੋਂ 42 ਇੰਚ ਵਾਲੇ ਮਾਡਲ ਦੀ ਕੀਮਤ 19,999 ਰੁਪਏ ਅਤੇ Kodak UHDX7XPRO 50 ਇੰਚ ਵਾਲੇ ਮਾਡਲ ਦੀ ਕੀਮਤ 29,999 ਰੁਪਏ ਰੱਖੀ ਗਈ ਹੈ। ਇਨ੍ਹਾਂ ਨੂੰ 7 ਦਿਨਾਂ ਤਕ ਚੱਲਣ ਵਾਲੀ ਫਲਿਪਕਾਰਟ ਡੇ ਸੇਲ ਦੌਰਾਨ ਵਿਕਰੀ ਲਈ ਮੁਹੱਈਆ ਕੀਤਾ ਜਾਵੇਗਾ। 

ਪਾਵਰਫੁਲ ਪ੍ਰੋਸੈਸਰ ਨਾਲ ਲੈਸ ਹਨ ਇਹ ਟੀ.ਵੀ.
ਫੁਲ ਐੱਚ.ਡੀ. ਅਤੇ ਅਲਟਰਾ ਐੱਚ.ਡੀ. ਪਿਕਚਰ ਕੁਆਲਿਟੀ ਨਾਲ ਲਿਆਏ ਗਏ ਇਨ੍ਹਾਂ ਟੀਵੀਆਂ ’ਚ Cortex A53 ਕਵਾਡ ਕੋਰ ਪ੍ਰੋਸੈਸਰ ਅਤੇ ਗ੍ਰਾਫਿਕਸ ਲਈ ਮਾਲੀ450 ਜੀ.ਪੀ.ਯੂ. ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਸਾਊਂਡ ਦੇ ਮਾਮਲੇ ’ਚ ਇਹ ਜ਼ਬਰਦਸਤ ਹਨ। ਇਨ੍ਹਾਂ ਨੂੰ 32 ਵਾਟ ਦੇ ਸਪੀਕਰਾਂ ਨਾਲ ਲਿਆਇਆ ਗਿਆ ਹੈ। 

ਇਨ੍ਹਾਂ ’ਚ ਯੂਟਿਊਬ, ਐਮਾਜ਼ੋਨ ਪ੍ਰਾਈਮ ਵੀਡੀਓ, ਡਿਜ਼ਨੀ+ਹਾਟਸਟਾਰ, ਸੋਨੀ ਲਿਵ, ਐੱਮ.ਐਕਸ. ਪਲੇਅਰ ਅਤੇ ਜ਼ੀ5 ਸਮੇਤ ਬਹੁਤ ਸਾਰੇ ਐਪਸ ਪ੍ਰੀਲੋਡਿਡ ਹੀ ਮਿਲਦੇ ਹਨ। ਕੰਪਨੀ ਦਾ ਦਾਅਵਾ ਹੈ ਕਿ Kodak FHDX7XPRO 50 ਇੰਚ ਵਾਲੇ ਮਾਡਲ ਨਾਲ ਉਪਭੋਗਤਾ ਨੂੰ ਘਰ ’ਚ ਹੀ ਥਿਏਟਰ ਵਰਗਾ ਮਜ਼ਾ ਮਿਲੇਗਾ।


Rakesh

Content Editor

Related News