ਜਾਣੋ ਕਿਹੜੇ ਸਰਚ ਇੰਜਨ ਹਨ ਗੂਗਲ ਤੋਂ ਵੀ ਜ਼ਿਆਦਾ ਸਕਿਓਰ
Sunday, Feb 26, 2017 - 06:47 PM (IST)

ਜਲੰਧਰ- ਦੁਨੀਆ ਭਰ ''ਚ ਜ਼ਿਆਦਾਤਰ ਲੋਕਾਂ ਦੁਆਰਾ ਸਰਚ ਇੰਜਨ ਦੇ ਰੂਪ ''ਚ ਗੂਗਲ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਨੂੰ ਹੀ ਸਭ ਤੋਂ ਜ਼ਿਆਦਾ ਸਕਿਓਰ ਮੰਨਿਆ ਜਾਦਾ ਹੈ। ਪਰ ਅਸੀਂ ਅੱਜ ਤੁਹਾਨੂੰ ਅਜਿਹੇ ਸਰਚ ਇੰਜਨਸ ਦੇ ਬਾਰੇ ''ਚ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਗੂਗਲ ਤੋਂ ਵੀ ਜ਼ਿਆਦਾ ਸਕਿਓਰ ਅਤੇ ਪਰਾਈਵੇਟ ਮੰਨਿਆ ਜਾਂਦਾ ਹੈ।
1. Wolfarm alpha
ਇਹ ਕੰਪਿਊਟੇਬਲ ਸਰਚ ਇੰਜਨ ਹੈ ਜੋ ਸਹੀ ਜਵਾਬ ਲੱਭਦਾ ਹੈ। ਇਹ ਵੀ ਤੁਹਾਡੇ ਦੁਆਰਾ ਸਰਚ ਕੀਤੇ ਗਏ ਕੰਟੈਟ ਨੂੰ ਸਟੋਰ ਨਹੀਂ ਕਰਦਾ ਅਤੇ ਨਾ ਹੀ ਕੁਝ ਟਰੈਕ ਕਰਦਾ ਹੈ। ਇਹ ਪਰਾਈਵੇਟ ਸਰਚ ਇੰਜਨ ਇੰਨਬਿਲਟ ਐਲਗੋਰਿਥਮ ਨਾਲ ਕੈਲਕੁਲੇਸ਼ਨ ਕਰਦਾ ਹੈ ਅਤੇ ਲੋਗੋ ਹੈਲਥ ਫਿੱਟਨੈੱਸ ਮਿਊਜ਼ਿਕ ਅਤੇ ਮੂਵੀਜ਼ ਦੇ ਬਾਰੇ ਸਹੀ ਜਾਣਕਾਰੀ ਰੱਖਦਾ ਹੈ।
2. Gibiru
ਇਹ ਵੀ ਪੂਰੀ ਤਰ੍ਹਾਂ ਨਾਲ ਅਨਸੈਂਸਰਡ ਅਤੇ ਅਨਕ੍ਰਿਪਟਿਡ ਸਰਚ ਇੰਜਨ ਹੈ, ਜਿਸ ''ਚ ਕਿਸੇ ਵੀ ਥਰਡ ਪਾਰਟੀ ਡਾਟਾ ਲੀਕ ਹੋਣ ਦੀ ਗੁਜਾਇੰਸ਼ ਨਹੀਂ ਹੈ। ਇਹ ਹੋਰ ਕਈ ਪਰਾਈਵੇਟ ਸਰਚ ਇੰਜਨਸ ਨਾਲੋਂ ਤੇਜ਼ ਚੱਲਦਾ ਹੈ। ਕਿਉਂਕਿ ਇਹ ਗੂਗਲ ਕਸਟਮ ਸਰਚ ਇਜਨ ਨਾਲੋਂ ਤੇਜ਼ ਚੱਲਦਾ ਹੈ। ਹਾਲਾਂਕਿ ਇਹ ਗੂਗਲ ਦੁਆਰਾ ਇਸਤੇਮਾਲ ਕੀਤੇ ਜਾਣ ਵਾਲੇ ਸਭ ਟਰੈਕਿੰਗ ਮੈਥਡ ਨੂੰ ਹਟਾ ਦਿੰਦਾ ਹੈ।
3. Start page
ਸਟਾਰਟਪੇਜ ਪ੍ਰਕੋਸੀ ਸਰਵਰ ਦੇ ਰਾਹੀ ਬਰਾਊਜਿੰਗ ਦਾ ਆਪਸ਼ਨ ਦਿੰਦਾ ਹੈ। ਜਿਸ ਨਾਲ ਵੇਬਸਾਈਟ ਤੁਹਾਡਾ ਆਈ. ਪੀ. ਐਡਰੈੱਸ ਜਾਂ ਲੋਕੇਸ਼ਨ ਟਰੈਕ ਨਹੀਂ ਕਰ ਪਾਉਂਦੇ। ਇਸ ਨੂੰ ਤੁਸੀਂ ਆਪਣੇ ਬਰਾਊਜ਼ਰ ''ਚ ਐਡ ਕਰ ਸਕਦੇ ਹੋ ਅਤੇ ਕਲਰ ਥੀਮਸ ਵੀ ਚੁਣ ਸਕਦੇ ਹੋ।
4. Privatelee
ਪਰਾਈਵੇਟ-ਲੀ ਦੀ ਪਾਵਰ ਸਰਚ ਕੰਮਾਡ ਨਾਲ ਤੁਸੀਂ ਆਪਣਾ ਸਰਚ ਸੋਰਸ ਅਤੇ ਹੋਰ ਚੀਜ਼ਾ ਚੁਣ ਸਕਦੇ ਹੋ। ਇਸ ਦਾ ਇਕ ਹੋਰ ਨਾਂ qrobe.it ਵੀ ਹੈ।
5. Yippy
ਇਸ ਦੀ ਮਦਦ ਨਾਲ ਨਤੀਜੇ ਨੂੰ ਫਿਲਟਰ ਕਰ ਸਕਦੇ ਹੋ ਅਤੇ ਕਿਸੇ ਖਰਾਬ ਨਤੀਜੇ ਨੂੰ ਫਲੈਗ ਕਰ ਸਕਦੇ ਹੋ। ਇਸ ''ਤੇ ਵੈੱਬ ਤਸਵੀਰਾਂ, ਨਿਊਜ਼, ਬਲਾਗ ਅਤੇ ਸਰਕਾਰੀ ਡਾਟਾ ਸਰਚ ਕਰ ਸਕਦੇ ਹੋ। ਇਸ ''ਤੇ ਤੁਸੀਂ ਗੂਗਲ ਦੀ ਤਰ੍ਹਾਂ ਕੈਸ਼ਡ ਪੇਜ ਦੇਖ ਸਕਦੇ ਹੋ।
6. lukol
ਇਹ ਗੂਗਲ ਦੇ ਕਸਟਮਾਈਜ਼ ਸਰਚ ਨਤੀਜਾ ਦਿਖਾਉਣ ਦੇ ਲਈ ਪ੍ਰੌਕਸੀ ਸਰਵਰ ਇਸਤੇਮਾਲ ਕਰਦਾ ਹੈ। ਇਸ ਨੂੰ ਬੈਸਟ ਕੀਮਤ ਸਰਚ ਇੰਜਨ ''ਚ ਇਕ ਵਧੀਆ ਮੰਨਿਆ ਜਾਂਦਾ ਹੈ। ਇਹ ਆਨਲਾਈਨ ਫਰਾਡ ਕਰਨ ਵਾਲੇ ਅਤੇ ਸਸਪੈਨਸਰ ਨੂੰ ਦੂਰ ਰੱਖਦਾ ਹੈ। ਤੁਹਾਡੀ ਸਰਚ ਵੀ ਗੁੱਪਤ ਰਹਿੰਦੀ ਹਨ।
7. Hulbee
ਇਹ ਸਰਚ ਇੰਜਨ ਵੀ ਤੁਹਾਡੀ ਸਰਚ ਜਾਂ ਲੋਕੇਸ਼ਨ ਹਿਸਟਰੀ ਨੂੰ ਟਰੈਕ ਕੀਤੇ ਬਿਨਾਂ ਇੰਟੈਲੀਜੈਂਟ ਇਨਫਾਰਮੇਸ਼ਨ ਦਿੰਦਾ ਹੈ। ਤੁਹਾਡੇ ਸਰਚ ਨੂੰ ਸਿਕਓਰਟੀ ਲਈ ਐਨਕਰਿਪਟ ਕੀਤਾ ਜਾਂਦਾ ਹੈ।
8. Giga blast
ਇਸ ਨੇ ਅਰਬਾਂ ਵੈੱਬ ਪੇਜ ਇੰਨਡੈਕਸ ਕੀਤੇ ਹਨ ਅਤੇ ਤੁਹਾਡੇ ਆਨਲਾਈਨ ਸਰਚ ਨੂੰ ਟਰੈਕ ਕੀਤੇ ਬਿਨਾਂ ਜਲਦੀ ਹੀ ਨਤੀਜਾ ਵਿਖਾਉਂਦਾ ਹੈ। ਇਸ ਨੂੰ ਵੀ ਬੈਸਟ ਪਰਾਈਵੇਟ ਸਰਚ ਇੰਜਨ ''ਚ ਸ਼ਾਮਲ ਕੀਤਾ ਜਾਂਦਾ ਹੈ।
9. duckduck go
ਇਹ ਸਭ ਤੋਂ ਸਕਿਓਰ ਸਰਚ ਇੰਜਨਸ ''ਚੋਂ ਇਕ ਹੈ। ਇਹ ਤੁਹਾਡੀਆਂ ਸਰਚ ਕੀਤੀਆਂ ਗਈਆਂ ਚੀਜ਼ਾਂ ਨੂੰ ਕਦੀ ਟਰੈਕ ਨਹੀਂ ਕਰਦਾ। ਇਹ ਬਿਨਾਂ ਐਪ ਦੇ ਜਲਦੀ ਹੀ ਨਤੀਜਾ ਵਿਖਾਉਂਦਾ ਹੈ। ਇਸ ਵਿਚ ਇਕ ਦਿਨ ''ਚ 10 ਕਰੋੜ ਸਰਚ ਹੁੰਦੇ ਹਨ।
10. Oscobo
ਇਹ ਸਰਚ ਇੰਜਨ ਕਿਸੇ ਵੀ ਤਰ੍ਹਾਂ ਦਾ ਡਾਟਾ ਸਟੋਰ ਨਹੀਂ ਕਰਦਾ ਅਤੇ ਨਾ ਹੀ ਥਰਡ ਪਾਰਟੀ ਨੂੰ ਯੂਜ਼ਰਸ ਦਾ ਡਾਟਾ ਇਸਤੇਮਾਲ ਕਰਨ ਦਿੰਦਾ ਹੈ।
11. Disconnect search
ਡਿਸਕੁਨੈੱਕਟ ਸਰਚ ਗੂਗਲ, ਬਿੰਗ ਅਤੇ ਯਾਹੂ ਵਰਗੇ ਸਰਚ ਇੰਜਨਸ ਤੋਂ ਸਰਚ ਕਰਨ ''ਚ ਮਦਦ ਲੈਂਦਾ ਹੈ ਪਰ ਤੁਹਾਡੇ ਆਨਲਾਈਨ ਸਰਚ ਜਾਂ ਆਈ. ਪੀ. ਐੱਸ. ਐਡਰੈੱਸ ਨੂੰ ਟਰੈਕ ਨਹੀਂ ਕਰਦਾ। ਇਸ ਨੂੰ ਤੁਸੀਂ ਲੋਕੇਸ਼ਨ ਦੇ ਆਧਾਰ ''ਤੇ ਸਰਚ ਕਰ ਸਕਦੇ ਹੋ।
12. Metager
ਇਹ ਸਰਵਰ ਵੀ ਗੁੱਪਤ ਸਰਚ ''ਚ ਤੁਹਾਡੀ ਮਦਦ ਕਰਦਾ ਹੈ। ਇਹ ਪ੍ਰੌਕਸੀ ਸਰਵਰ ਨੂੰ ਇਸਤੇਮਾਲ ਕਰਦਾ ਹੈ ਅਤੇ ਡੈਸਟੀਨੇਸ਼ਨ ਸਰਵਰ ਨਾਲ ਤੁਹਾਡੇ ਆਈ. ਪੀ. ਐਡਰੈੱਸ ਨੂੰ ਲੁਕਾ ਕੇ ਰੱਖਦਾ ਹੈ। ਇਸ ਦੀ ਡਿਫਾਲਟ ਭਾਸ਼ਾ ਜਰਮਨ ਹੈ।