ਬ੍ਰਹਿਸਪਤੀ ਦੇ ਨੇੜਿਓਂ ਲੰਘੀ ਨਾਸਾ ਦੀ ਜੂਨੋ ਪੁਲਾੜ ਗੱਡੀ
Monday, Aug 29, 2016 - 12:30 PM (IST)

ਵਾਸ਼ਿੰਗਟਨ— ਸੂਰਜੀ ਊਰਜਾ ਨਾਲ ਚੱਲਣ ਵਾਲੀ ਨਾਸਾ ਦੀ ਜੂਨੋ ਪੁਲਾੜ ਗੱਡੀ ਨੇ ਪਹਿਲੀ ਵਾਰ ਬ੍ਰਹਿਸਪਤੀ ਦੇ ਸਭ ਤੋਂ ਨੇੜਿਓਂ ਉਡਾਨ ਭਰਨ ਵਿਚ ਸਫਲਤਾ ਪ੍ਰਾਪਤ ਕੀਤੀ। ਪੁਲਾੜ ਗ੍ਰਹਿਆਂ ਦੇ ਰਾਜਾ ਕਹੇ ਜਾਣ ਵਾਲੇ ਬ੍ਰਹਿਸਪੀਤੀ ਕੋਲੋਂ ਸਿਰਫ 4200 ਕਿਲੋਮੀਟਰ ਦੇ ਉਪਰੋਂ ਲੰਘੀ। ਅਜਿਹਾ ਪਹਿਲੀ ਵਾਰ ਹੋਇਆ ਹੈਜਦੋਂ ਮਨੁੱਖ ਵਲੋਂ ਤਿਆਰ ਕੋਈ ਪੁਲਾੜ ਗੱਡੀ ਇਸ ਗ੍ਰਹਿ ਦੇ ਇੰਨੇ ਨੇੜੇ ਤਕ ਪਹੁੰਚੀ ਹੋਵੇ। ਨਾਸਾ ਨੇ ਕਿਹਾ ਕਿ 27 ਅਗਸਤ ਨੂੰ ਪਹਿਲੀ ਵਾਰ ਸਾਰੇ ਵਿਗਿਆਨੀਆਂ ਨੇ ਆਪਣੇ ਸਾਜ਼ੋ-ਸਾਮਾਨ ਨਾਲ ਵਿਸ਼ਲੇਸ਼ਣ ਕਰਦੇ ਰਹੇ ਕਿਉਂਕਿ ਜੂਨੋ ਦੇ ਜੂਮ ਤਕਨੀਕੀ ਕੰਮ ਕਰ ਰਿਹਾ ਸੀ।