ਜੀਓ ਨੇ ਐਂਡਰਾਇਡ ਟੀ.ਵੀ. ਲਈ ਪੇਸ਼ ਕੀਤੀ JioPages ਐਪ, ਇੰਝ ਕਰੋ ਡਾਊਨਲੋਡ

Thursday, Mar 18, 2021 - 06:20 PM (IST)

ਜੀਓ ਨੇ ਐਂਡਰਾਇਡ ਟੀ.ਵੀ. ਲਈ ਪੇਸ਼ ਕੀਤੀ JioPages ਐਪ, ਇੰਝ ਕਰੋ ਡਾਊਨਲੋਡ

ਗੈਜੇਟ ਡੈਸਕ– ਰਿਲਾਇੰਸ ਜੀਓ ਨੇ ਆਪਣੇ ਵੈੱਬ ਬ੍ਰਾਊਜ਼ਰ ਜੀਓ ਪੇਜਿਸ ਨੂੰ ਹੁਣ ਐਂਡਰਾਇਡ ਟੀ.ਵੀ.ਪਲੇਟਫਾਰਮ ’ਤੇ ਵੀ ਮੁਹੱਈਆ ਕਰਵਾ ਦਿੱਤੀ ਹੈ। ਇਸ ਵੈੱਬ ਬ੍ਰਾਊਜ਼ਰ ਨੂੰ 8 ਭਾਰਤੀ ਭਾਸ਼ਾਵਾਂ ਦੀ ਸੁਪੋਰਟ ਨਾਲ ਲਿਆਇਆ ਗਿਆ ਹੈ ਅਤੇ ਇਸ ਵਿਚ ਤੁਹਾਨੂੰ ਪੀ.ਡੀ.ਐੱਫ. ਰੀਡਰ ਵੀ ਮਿਲਦਾ ਹੈ। ਤੁਸੀਂ ਇਸ ਐਪ ’ਚ ਟ੍ਰੈਂਡਿੰਗ ਨਿਊਜ਼ ਵੇਖਣ ਤੋਂ ਇਲਾਵਾ ਈ-ਨਿਊਜ਼ ਪੇਪਰ ਨੂੰ ਵੀ ਡਾਊਨਲੋਡ ਕਰ ਸਕਦੇ ਹੋ। 

- ਜੀਓ ਪੇਜਿਸ ਐਪ ਐਂਡਰਾਇਡ ਟੀ.ਵੀ. ਦੀ ਵੱਡੀ ਸਕਰੀਨ ’ਤੇ ਸਿੱਧਾ ਵੈੱਬ ਬ੍ਰਾਊਜ਼ਿੰਗ ਕਰਨ ’ਚ ਮਦਦ ਕਰਦੀ ਹੈ। 
- ਇਸ ਰਾਹੀਂ ਤੁਸੀਂ ਆਨਲਾਈਨ ਕੰਟੈਂਟ ਨੂੰ ਆਸਾਨੀ ਨਾਲ ਸਰਚ ਕਰ ਸਕਦੇ ਹੋ ਅਤੇ ਇਸ ਵਿਚ ਤੁਹਾਨੂੰ ਵੌਇਸ ਸਰਚ ਦੀ ਸੁਪੋਰਟ ਵੀ ਮਿਲਦੀ ਹੈ। 
- ਤੁਸੀਂ ਆਪਣੀਆਂ ਪਸੰਦੀਦਾ ਸਾਈਟਾਂ ਨੂੰ ਇਸ ਰਾਹੀਂ ਬੁਕਮਾਰਕ ਕਰ ਸਕਦੇ ਹੋ ਅਤੇ ਆਪਣੀ ਬ੍ਰਾਊਜ਼ਿੰਗ ਹਿਸਟਰੀ ਨੂੰ ਆਸਾਨੀ ਨਾਲ ਐਕਸੈਸ ਕਰ ਸਕਦੇ ਹੋ।
- ਜੀਓ ਪੇਜਿਸ ਐਪ ’ਚ ਕੁਇੱਕ ਲਿਕ ਸੈਕਸ਼ਨ ਵੀ ਦਿੱਤਾ ਗਿਆ ਹੈ ਜਿਸ ਵਿਚ ਤੁਹਾਨੂੰ ਕਈ ਲੋਕਪ੍ਰਸਿੱਧ ਸਾਈਟਾਂ ਦਾ ਲਿੰਕ ਮਿਲਦਾ ਹੈ। 
- ਇਸ ਐਪ ’ਚ ਤੁਹਾਨੂੰ ਇੰਕੋਗਨਿਟੋ ਮੋਡ ਵੀ ਮਿਲਦਾ ਹੈ ਜਿਸ ਰਾਹੀਂ ਤੁਸੀਂ ਨਿੱਜੀ ਬ੍ਰਾਊਜ਼ਿੰਗ ਕਰ ਸਕਦੇ ਹੋ। 

ਇੰਝ ਕਰੋ ਡਾਊਨਲੋਡ
ਤੁਸੀਂ ਆਪਣੇ ਐਂਡਰਾਇਡ ਸਮਾਰਟ ਟੀ.ਵੀ. ’ਚ ਗੂਗਲ ਪਲੇਅ ਸਟੋਰ ਨੂੰ ਓਪਨ ਕਰਕੇ ਜੀਓ ਪੇਜਿਸ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਟੀ.ਵੀ. ਲਈ ਬਣਾਈ ਗਈ ਇਹ ਐਪ ਥੋੜ੍ਹੀ ਅਲੱਗ ਲੱਗੇ ਇਸ ਲਈ ਇਸ ਦਾ ਨਾਂ ਕੰਪਨੀ ਨੇ JioPagesTV ਹੀ ਰੱਖਿਆ ਹੈ। 


author

Rakesh

Content Editor

Related News