Jio ਦਾ ਸਸਤਾ ਪਲਾਨ, 3 ਮਹੀਨੇ ਤੱਕ ਰਿਚਾਰਜ ਦੀ ''No Tension''

Sunday, Dec 08, 2024 - 06:00 PM (IST)

ਗੈਜਟ ਡੈਸਕ- ਲੱਗਭਗ ਸਾਰੀਆਂ ਟੈਲੀਕਾਮ ਕੰਪਨੀਆਂ ਆਪਣੇ ਰਿਚਾਰਜ ਮਹਿੰਗੀਆਂ ਕਰ ਚੁੱਕੀਆਂ ਹਨ। ਇਸ ਮਹਿੰਗਾਈ ਤੋਂ ਬਾਅਦ ਵੀ ਜੇਕਰ ਤੁਸੀਂ ਵੀ 3 ਮਹੀਨੇ ਤੱਕ ਆਪਣਾ ਸਿਮ ਐਕਟਿਵ ਰੱਖਣਾ ਚਾਹੁੰਦੇ ਹੋ ਤਾਂ Jio ਨੇ ਆਪਣੇ ਗਾਹਕਾਂ ਲਈ ਸਸਤੇ ਰਿਚਾਰਜ ਪਲਾਨ ਦਿੱਤਾ ਹੈ। ਇਸ ਵਿਚ ਯੂਜ਼ਰਸ ਨੂੰ ਅਨਲਿਮਟਿਡ ਕਾਲਿੰਗ, ਇੰਟਰਨੈੱਟ ਡਾਟਾ, SMS ਦਾ ਲਾਭ ਮਿਲਦਾ ਹੈ। 28 ਦਿਨ ਵਾਲੇ ਰਿਚਾਰਜ ਨਾਲੋਂ 84 ਦਿਨ ਵਾਲੇ ਪਲਾਨ ਸਸਤੇ ਹੁੰਦੇ ਹਨ। ਜੇਕਰ ਤੁਸੀਂ ਵੀ Jio ਯੂਜ਼ਰ ਹੋ ਅਤੇ 84 ਦਿਨ ਵਾਲਾ ਸਸਤਾ ਪਲਾਨ ਦੀ ਭਾਲ ਕਰ ਰਹੇ ਹੋ ਤਾਂ ਅਸੀਂ ਤੁਹਾਡੀ ਇਸ ਦਿੱਕਤ ਨੂੰ ਦੂਰ ਕਰ ਦਿੰਦੇ ਹਾਂ।

ਇਹ ਵੀ ਪੜ੍ਹੋ- PM ਮੋਦੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਸ ਨੂੰ ਮਿਲੇ ਮੈਸੇਜ ਤੋਂ ਮਚੀ ਤਰਥੱਲੀ

479 ਰੁਪਏ ਵਾਲਾ ਪਲਾਨ

ਇਸ ਪ੍ਰੀਪੇਡ ਰਿਚਾਰਜ ਪਲਾਨ 'ਚ Jio ਕੋਲ 84 ਦਿਨ ਵਾਲਾ ਇਕ ਵੈਲਿਊ ਪਲਾਨ ਵੀ ਹੈ। ਇਸ ਪ੍ਰੀਪੇਡ ਰਿਚਾਰਜ ਪਲਾਨ ਲਈ ਯੂਜ਼ਰ ਨੂੰ 479 ਰੁਪਏ ਖਰਚੇ ਕਰਨੇ ਪੈਣਗੇ। ਪਲਾਨ ਵਿਚ ਪੂਰੇ ਦੇਸ਼ ਵਿਚ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਫਰੀ ਕਾਲਿੰਗ ਦਾ ਲਾਭ ਮਿਲਦਾ ਹੈ। ਨਾਲ ਹੀ ਯੂਜ਼ਰਸ ਨੂੰ ਕੁੱਲ 1000 ਫਰੀ SMS ਦਾ ਲਾਭ ਦਿੱਤਾ ਜਾਂਦਾ ਹੈ। ਇਹ ਪ੍ਰੀਪੇਡ ਪਲਾਨ ਖ਼ਾਸ ਤੌਰ 'ਤੇ ਉਨ੍ਹਾਂ ਯੂਜ਼ਰਸ ਲਈ ਹੈ, ਜੋ ਆਪਣੇ ਨੰਬਰ ਦਾ ਯੂਜ਼ ਸਿਰਫ ਕਾਲਿੰਗ ਲਈ ਕਰਦੇ ਹਨ। ਇਸ ਵਿਚ ਯੂਜ਼ਰਸ ਨੂੰ ਸਿਰਫ 6GB ਹਾਈ ਸਪੀਡ ਡਾਟਾ ਮਿਲਦਾ ਹੈ, ਜਿਸ ਦਾ ਇਸਤੇਮਾਲ ਉਹ ਵੈਲੀਡਿਟੀ ਖ਼ਤਮ ਹੋਣ ਤੋਂ ਪਹਿਲਾਂ ਕਰ ਸਕਦੇ ਹਨ।

ਇਹ ਵੀ ਪੜ੍ਹੋ- UPI ਦੀ ਸਫ਼ਲਤਾ, ਭਾਰਤ ਦਾ ਮਾਡਲ ਹੋਰਨਾਂ ਦੇਸ਼ਾਂ ਲਈ ਬਣਿਆ ਪ੍ਰੇਰਣਾ

ਕਿਵੇਂ ਕਰੀਏ Jio ਪਲਾਨ ਤੋਂ ਰਿਚਾਰਜ

ਇਹ ਪਲਾਨ ਤੁਹਾਨੂੰ Paytm, PhonePe 'ਤੇ ਨਹੀਂ ਵਿਖਾਈ ਦੇਵੇਗਾ। ਇਸ ਪਲਾਨ ਤੋਂ ਰਿਚਾਰਜ ਕਰਨ ਲਈ ਤੁਹਾਨੂੰ My Jio App ਡਾਊਨਲੋਡ ਕਰਨਾ ਹੋਵੇਗਾ। ਇਸੇ ਐੱਪ ਤੋਂ ਤੁਸੀਂ ਪਲਾਨ ਨੂੰ ਰਿਚਾਰਜ ਕਰ ਸਕੋਗੇ। ਇਹ ਪਲਾਨ ਤੁਹਾਨੂੰ ਵੈਲਿਊ ਕੈਟੇਗਰੀ ਵਿਚ ਵਿਖਾਈ ਦੇਵੇਗਾ।

ਇਹ ਵੀ ਪੜ੍ਹੋ- ਵਿਆਹ ਸਮੇਂ ਲਾੜੀ ਦੇ ਪਿਤਾ ਨੇ ਲਾੜੇ ਦੀ ਝੋਲੀ 'ਚ ਪਾਏ 11 ਲੱਖ ਰੁਪਏ ਅਤੇ ਫਿਰ...


 


Tanu

Content Editor

Related News