ਜੀਓ ਦੇ ਰੋਜ਼ਾਨਾ 1.5GB ਡਾਟਾ ਵਾਲੇ ਸਸਤੇ ਪਲਾਨ, ਕੀਮਤ 119 ਰੁਪਏ ਤੋਂ ਸ਼ੁਰੂ

04/14/2022 1:29:19 PM

ਗੈਜੇਟ ਡੈਸਕ– ਰਿਲਾਇੰਸ ਜੀਓ ਕੋਲ ਰੋਜ਼ਾਨਾ 1.5GB ਡਾਟਾ ਵਾਲੇ ਕਈ ਪ੍ਰੀਪੇਡ ਪਲਾਨ ਹਨ, ਹਾਲਾਂਕਿ, ਸਾਰੇ ਗਾਹਕਾਂ ਨੂੰ ਸਾਰੇ ਪਲਾਨਾਂ ਬਾਰੇ ਜਾਣਕਾਰੀ ਨਹੀਂ ਹੈ। ਜੀਓ ਦੇ ਰੋਜ਼ਾਨਾ 1.5 ਜੀ.ਬੀ. ਡਾਟਾ ਵਾਲੇ ਪਲਾਨ ਦੀ ਸ਼ੁਰੂਆਤੀ ਕੀਮਤ 119 ਰੁਪਏ ਹੈ, ਜਦਕਿ ਸਭ ਤੋਂ ਮਹਿੰਗੇ ਪਲਾਨ ਦੀ ਕੀਮਤ 2,545 ਰੁਪਏ ਹੈ। ਅੱਜ ਦੀ ਇਸ ਰਿਪੋਰਟ ’ਚ ਅਸੀਂ ਤੁਹਾਨੂੰ ਜੀਓ ਦੇ ਰੋਜ਼ਾਨਾ 1.5 ਜੀ.ਬੀ. ਡਾਟਾ ਵਾਲੇ ਟਾਪ-5 ਪ੍ਰੀ-ਪਲਾਨਾਂ ਬਾਰੇ ਦੱਸਾਂਗੇ। ਆਓ ਜਾਣਦੇ ਹਾਂ...

ਜੀਓ ਦਾ 119 ਰੁਪਏ ਵਾਲਾ ਪਲਾਨ
ਇਸ ਪਲਾਨ ’ਚ ਤੁਹਾਨੂੰ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲੇਗਾ। ਇਸ ਪਲਾਨ ਦੀ ਮਿਆਦ 14 ਦਿਨਾਂ ਦੀ ਹੈ ਯਾਨੀ ਇਸ ਵਿਚ ਤੁਹਾਨੂੰ ਕੁੱਲ 21 ਜੀ.ਬੀ. ਡਾਟਾ ਮਿਲੇਗਾ। ਡਾਟਾ ਖਤਮ ਹੋਣ ਤੋਂ ਬਾਅਦ ਇੰਟਰਨੈੱਟ ਦੀ ਸਪੀਡ 64kbps ਹੋ ਜਾਵੇਗੀ। ਇਸ ਪਲਾਨ ਦੇ ਨਾਲ ਤੁਹਾਨੂੰ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਵੀ ਮਿਲੇਗੀ ਅਤੇ ਕੁੱਲ 300 SMS ਮਿਲਣਗੇ। ਇਸ ਪਲਾਨ ’ਚ ਜੀਓ ਦੇ ਸਾਰੇ ਐਪਸ ਦਾ ਸਬਸਕ੍ਰਿਪਸ਼ਨ ਵੀ ਮਿਲੇਗਾ। 

ਰੋਜ਼ਾਨਾ 1.5 ਜੀ.ਬੀ. ਡਾਟਾ ਵਾਲੇ ਜੀਓ ਦੇ ਦੂਜੇ ਪਲਾਨ ਦੀ ਕੀਮਤ 199 ਰੁਪਏ ਹੈ। ਇਸ ਪਲਾਨ ਦੀ ਮਿਆਦ 23 ਦਿਨਾਂ ਦੀ ਹੈ। ਇਸ ਵਿਚ ਰੋਜ਼ਾਨਾ 100 SMS ਮਿਲਣਗੇ। ਇਸ ਵਿਚ ਵੀ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਮਿਲੇਗੀ। ਇਸ ਪਲਾਨ ਦੇ ਨਾਲ ਜੀਓ ਐਪਸ ਦਾ ਐਕਸੈੱਸ ਮਿਲੇਗਾ। 

ਰੋਜ਼ਾਨਾ 1.5 ਜੀ.ਬੀ. ਡਾਟਾ ਵਾਲਾ ਜੀਓ ਦਾ ਤੀਜਾ ਪਲਾਨ 239 ਰੁਪਏ ਦਾ ਹੈ। ਇਸ ਪਲਾਨ ’ਚ 28 ਦਿਨਾਂ ਦੀ ਮਿਆਦ ਮਿਲੇਗੀ। ਇਸ ਵਿਚ ਤੁਹਾਨੂੰ ਰੋਜ਼ਾਨਾ 1.5 ਜੀ.ਬੀ. ਡਾਟਾ ਦੇ ਨਾਲ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 SMS ਮਿਲਣਗੇ। 

ਜੀਓ ਕੋਲ 479 ਰੁਪਏ ਅਤੇ 666 ਰੁਪਏ ਦੇ ਵੀ ਪਲਾਨ ਹਨ ਜਿਨ੍ਹਾਂ ’ਚ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲਦਾ ਹੈ। ਇਨ੍ਹਾਂ ਪਲਾਨਾਂ ਦੀ ਮਿਆਦ 56 ਦਿਨਾ ਅਤੇ 84 ਦਿਨਾਂ ਦੀ ਹੈ। ਜੀਓ ਕੋਲ 2,545 ਰੁਪਏ ਦਾ ਵੀ ਇਕ ਪਲਾਨ ਹੈ ਜਿਸ ਵਿਚ 336 ਦਿਨਾਂ ਦੀ ਮਿਆਦ ਦੇ ਨਾਲ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲੇਗਾ। 


Rakesh

Content Editor

Related News