iPhone 16 'ਚ ਆਈ ਵੱਡੀ ਸਮੱਸਿਆ, ਖ਼ਰੀਦਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ

Tuesday, Oct 22, 2024 - 05:18 PM (IST)

ਗੈਜੇਟ ਡੈਸਕ- ਤੁਸੀਂ ਵੀ ਨਵੀਂ ਆਈਫੋਨ 16 ਸੀਰੀਜ਼ ਦੇ ਕਿਸੇ ਮਾਡਲ ਨੂੰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਇਨ੍ਹੀਂ ਦਿਨੀਂ ਸਮਾਰਟਫੋਨਜ਼ ਦੀ ਬੈਟਰੀ ਲਾਈਫ ਨੂੰ ਲੈ ਕੇ ਯੂਜ਼ਰਜ਼ ਦੁਆਰਾ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਚਿੰਤਾ ਦਾ ਵਿਸ਼ਾ ਬਣ ਗਈਆਂ ਹਨ। Reddit, Apple ਸਪੋਰਟ ਫੋਰਮ ਅਤੇ ਹੋਰ ਯੂਜ਼ਰਜ਼ ਫੋਰਮਸ  'ਤੇ ਕਈ ਲੋਕ ਇਸ ਬਾਰੇ ਪੋਸਟ ਕਰ ਰਹੇ ਹਨ ਕਿ ਉਨ੍ਹਾਂ ਦੇ ਨਵੇਂ ਆਈਫੋਨ ਦੀ ਬੈਟਰੀ ਲਾਈਫ ਐਪਲ ਦੇ ਦਾਵਿਆਂ ਦੇ ਅਨੁਸਾਰ ਨਹੀਂ ਹੈ। ਖਾਸ ਤੌਰ 'ਤੇ ਆਈਫੋਨ 16 ਪ੍ਰੋ ਮੈਕਸ ਦੇ ਵੱਡੇ ਬੈਟਰੀ ਸਾਈਜ਼ ਦੇ ਬਾਵਜੂਦ, ਲੋਕ ਬੈਟਰੀ ਤੇਜੀ ਨਾਲ ਖਤਮ ਹੋਣ ਦੀ ਸ਼ਿਕਾਇਤ ਕਰ ਰਹੇ ਨਹ। 

ਹੋ ਰਹੇ ਫਟਾਫਟ ਡਿਸਚਾਰਜ

ਕੁਝ ਯੂਜ਼ਰਜ਼ ਨੇ ਦੱਸਿਆ ਕਿ ਉਨ੍ਹਾਂ ਦੇ ਪੁਰਾਣੇ ਆਈਫੋਨ ਮਾਡਲਾਂ ਦੇ ਮੁਕਾਬਲੇ ਆਈਫੋਨ 16 ਜ਼ਿਆਦਾ ਜਲਦੀ ਡਿਸਚਾਰਜ ਹੋ ਰਿਹਾ ਹੈ। ਕਈ ਯੂਜ਼ਰਜ਼ ਦਾ ਕਹਿਣਾ ਹੈ ਕਿ ਇਹ ਸਮੱਸਿਆ iOS 18 ਕਾਰਨ ਆ ਰਹੀ ਹੈ ਅਤੇ ਉਮੀਦ ਕਰ ਰਹੇ ਹਾਂ ਕਿ ਸਾਫਟਵੇਅਰ ਅਪਡੇਟ ਇਸ ਸਮੱਸਿਆ ਨੂੰ ਠੀਕ ਕਰ ਦੇਵੇਗਾ। ਐਪਲ ਨੇ ਅਜੇ ਤਕ ਇਸ ਸਮੱਸਿਆ ਨੂੰ ਸਵਿਕਾਰ ਨਹੀਂ ਕੀਤਾ ਅਤੇ ਨਾ ਹੀ ਕਿਸੇ ਅਪਡੇਟ ਦਾ ਵਾਅਦਾ ਕੀਤਾ ਹੈ ਪਰ iOS 18.1 ਦੀ ਅਪਡੇਟ ਦੇ ਨਾਲ ਇਸ ਨੂੰ ਫਿਕਸ ਕੀਤਾ ਜਾ ਸਕਦਾ ਹੈ, ਜੋ ਅਕਤੂਬਰ ਦੇ ਅਖੀਰ ਤਕ ਆਉਣ ਦੀ ਉਮੀਦ ਹੈ। 

ਇਹ ਵੀ ਪੜ੍ਹੋ- BSNL ਦੇ ਮਾਸਟਰ ਪਲਾਨ ਨੇ ਵਧਾਈ Airtel-Jio ਦੀ ਟੈਨਸ਼ਨ

ਯੂਜ਼ਰਜ਼ ਲਗਾ ਰਹੇ ਇਹ ਜੁਗਾੜ

ਫਿਲਹਾਲ ਕੁਝ ਯੂਜ਼ਰਜ਼ ਫੋਨ 'ਤੇ ਕਲੰਡਰ ਐਪ ਨੂੰ ਹਟਾਉਣ, ਆਲਵੇਜ਼-ਆਨ ਡਿਸਪਲੇਅ ਅਤੇ ਪ੍ਰਮੋਸ਼ਨ ਵਰਗੇ ਬੈਟਰੀ-ਇੰਟੈਂਸਿਵ ਫੀਚਰਜ਼ ਨੂੰ ਬੰਦ ਕਰਨ ਵਰਗੇ ਅਸਥਾਈ ਟਿਪਸ ਦਾ ਸਹਾਰਾ ਲੈ ਰਹੇ ਹਨ। ਹਾਲਾਂਕਿ ਇਹ ਹੱਲ ਸਾਰਿਆਂ ਲਈ ਕਾਰਗਰ ਨਹੀਂ ਹੈ ਅਤੇ ਕਈ ਲੋਕ ਆਪਣੇ ਡਿਵਾਈਸ ਨੂੰ ਰੀਸੈੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਸ ਨਾਲ ਵੀ ਜ਼ਿਆਦਾ ਫਾਇਦਾ ਨਹੀਂ ਮਿਲਿਆ। ਐਪਲ ਵੱਲੋਂ ਅਗਲੀ ਅਪਡੇਟ ਦੇ ਨਾਲ ਇਸ ਸਮੱਸਿਆ ਦਾ ਹੱਲ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ, ਜਿਸ ਨਾਲ ਬੈਟਰੀ ਲਾਈਫ 'ਚ ਸੁਧਾਰ ਹੋ ਸਕਦਾ ਹੈ। 

ਪਹਿਲਾਂ ਵੀ ਆਈ ਸੀ ਸਮੱਸਿਆ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਆਈਫੋਨ ਯੂਜ਼ਰਜ਼ ਨੂੰ ਟੱਚ ਸਕਰੀਨ 'ਚ ਸਮੱਸਿਆ ਆ ਰਹੀ ਸੀ। ਆਸਾਨ ਸ਼ਬਦਾਂ 'ਚ ਕਹੀਏ ਤਾਂ ਹਜ਼ਾਰਾਂ ਆਈਫੋਨ 16 ਯੂਜ਼ਰਜ਼ ਦੇ ਫੋਨ ਕੁਝ ਕੰਡੀਸ਼ਨ 'ਚ ਰਿਸਪਾਂਸ ਨਹੀਂ ਕਰ ਰਹੇ ਸਨ। ਐਪ ਡ੍ਰਾਈਵਰ ਓਪਨ ਕਰਨ ਦੌਰਾਨ ਟੱਚ ਸਕਰੀਨ ਰਿਸਪਾਂਸ ਦੇਣਾ ਬੰਦ ਕਰ ਦਿੰਦਾ ਸੀ ਪਰ ਇਹ ਇਕ ਬਗ ਸੀ ਜਿਸ ਨੂੰ iOS 18.0.1 ਅਪਡੇਟ ਦੇ ਨਾਲ ਫਿਕਸ ਕਰ ਦਿੱਤਾ ਗਿਆ ਸੀ। ਉਥੇ ਹੀ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਅਕਤੂਬਰ ਦੇ ਅਖੀਰ ਤਕ ਆਉਣ ਵਾਲੀ ਅਪਡੇਟ 'ਚ ਇਸ ਬੈਟਰੀ ਦੀ ਸਮੱਸਿਆ ਨੂੰ ਫਿਕਸ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ- WhatsApp ਨੇ 80 ਲੱਖ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ, ਤੁਹਾਡਾ ਨੰਬਰ ਤਾਂ ਨਹੀਂ ਸ਼ਾਮਲ


Rakesh

Content Editor

Related News