iPhone 16 Pro ਖਰੀਦਣ ਦਾ ਸੁਨਹਿਰੀ ਮੌਕਾ, ਮਿਲ ਰਿਹਾ ਬੰਪਰ ਡਿਸਕਾਊਂਟ

Saturday, Jun 21, 2025 - 07:08 PM (IST)

iPhone 16 Pro ਖਰੀਦਣ ਦਾ ਸੁਨਹਿਰੀ ਮੌਕਾ, ਮਿਲ ਰਿਹਾ ਬੰਪਰ ਡਿਸਕਾਊਂਟ

ਗੈਜੇਟ ਡੈਸਕ- ਇਸ ਸਾਲ ਐਪਲ ਦੀ ਨਵੀਂ iPhone 17 ਲਾਂਚ ਹੋਣ ਵਾਲੀ ਹੈ ਅਤੇ ਉਸ ਤੋਂ ਪਹਿਲਾਂ iPhone 16 ਸੀਰੀਜ਼ ਦੇ ਸਮਾਰਟਫੋਨ ਨੂੰ ਘੱਟ ਕੀਮਤ 'ਚ ਖਰੀਦਣ ਦਾ ਸ਼ਾਨਦਾਰ ਮੌਕਾ ਮਿਲ ਰਿਹਾ ਹੈ। ਜੇਕਰ ਤੁਸੀਂ iPhone 16 Pro ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਇਸ 'ਤੇ 10,000 ਰੁਪਏ ਤਕ ਦਾ ਡਿਸਕਾਊਂਟ ਮਿਲ ਸਕਦਾ ਹੈ। ਇਸ ਤੋਂ ਇਲਾਵਾ ਬੈਂਕ ਆਫਰਜ਼ ਅਤੇ ਐਕਸਚੇਂਜ ਡੀਲ ਤਹਿਤ ਇਹ ਹੋਰ ਵੀ ਸਸਤੀ ਕੀਮਤ 'ਤੇ ਮਿਲ ਸਕਦਾ ਹੈ। ਹੁਣ ਸਵਾਲ ਇਹ ਹੈ ਕਿ ਇਹ ਆਫਰ ਕਿਥੇ ਅਤੇ ਕਿਵੇਂ ਮਿਲੇਗਾ? ਆਓ ਜਾਣਦੇ ਹਾਂ ਵਿਸਤਾਰ ਨਾਲ।

iPhone 16 Pro 'ਤੇ ਡਿਸਕਾਊਂਟ ਪਾਉਣ ਲਈ ਤੁਹਾਨੂੰ ਫਲਿਪਕਾਰਟ ਤੋਂ ਖਰੀਦਦਾਰੀ ਕਰਨੀ ਪਵੇਗੀ। ਫਲਿਪਕਾਰਟ 'ਤੇ iPhone 16 Pro ਦਾ 128GB ਵੇਰੀਐਂਟ 8 ਫੀਸਦੀ ਦੇ ਡਿਸਕਾਊਂਟ ਨਾਲ ਉਪਲੱਬਧ ਹੈ। ਫੋਨ ਦੀ ਅਸਲ ਕੀਮਤ 1,19,900 ਰੁਪਏ ਹੈ ਪਰ ਡਿਸਕਾਊਂਟ ਤੋਂ ਬਾਅਦ ਇਸਨੂੰ 1,09,900 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਯਾਨੀ ਕੁੱਲ ਮਿਲਾ ਕੇ 10,000 ਰੁਪਏ ਦੀ ਬਚਤ ਹੋ ਰਹੀ ਹੈ। 

ਬੈਂਕ ਆਫਰਜ਼

iPhone 16 Pro ਨੂੰ ਬੈਂਕ ਆਫਰਜ਼ ਰਾਹੀਂ ਹੋਰ ਵੀ ਘੱਟ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਗਾਹਕ UPI ਪੇਮੈਂਟ ਤੋਂ ਲੈ ਕੇ ਡੈਬਿਟ ਅਤੇ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਕੇ ਵਾਧੂ ਡਿਸਕਾਊਂਟ ਦਾ ਫਾਇਦਾ ਵੀ ਚੁੱਕ ਸਕਦੇ ਹਨ। 

ਫਲਿਪਕਾਰਟ ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡ 'ਤੇ ਅਨਲਿਮਟਿਡ ਕੈਸ਼ਬੈਕ ਦਾ ਫਾਇਦਾ ਮਿਲ ਰਿਹਾ ਹੈ। ਉਥੇ ਹੀ ਜੇਕਰ Non-EMI ਟ੍ਰਾਂਜੈਕਸ਼ਨ ਕਰਦੇ ਹੋ ਤਾਂ ਤੁਹਾਨੂੰ 2,000 ਰੁਪਏ ਦਾ ਵਾਧੂ ਡਿਸਕਾਊਂਟ ਮਿਲ ਸਕਦਾ ਹੈ। ਇਸਤੋਂ ਇਲਾਵਾ ਸਾਰੇ ਪ੍ਰਮੁੱਖ ਬੈਂਕ ਕਾਰਡਾਂ 'ਤੇ 3,000 ਰੁਪਏ ਤਕ ਦਾ ਡਿਸਕਾਊਂਟ ਮਿਲ ਰਿਹਾ ਹੈ। 

ਐਕਸਚੇਂਜ ਆਫਰਜ਼

iPhone 16 Pro ਨੂੰ ਐਕਸਚੇਂਜ ਆਫਰ ਤਹਿਤ ਵੀ ਘੱਟ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਫਲਿਪਕਾਰਟ 'ਤੇ ਇਹ ਸਮਾਰਟਫੋਨ 48,150 ਰੁਪਏ ਤਕ ਦੇ ਐਕਸਚੇਂਜ ਡਿਸਕਾਊਂਟ ਦੇ ਨਾਲ ਉਪਲੱਬਧ ਹੈ। 

ਜੇਕਰ ਤੁਸੀਂ ਇਕ ਚੁਣੇ ਹੋਏ ਮਾਡਲ ਦਾ ਸਮਾਰਟਫੋਨ ਐਕਸਚੇਂਜ ਕਰਦੇ ਹੋ ਤਾਂ ਤੁਹਾਨੂੰ 3,000 ਰੁਪਏ ਦਾ ਵਾਧੂ ਡਿਸਕਾਊਂਟ ਮਿਲ ਸਕਦਾ ਹੈ। ਹਾਲਾਂਕਿ, ਇਸ ਡਿਸਕਾਊਂਟ ਦਾ ਫਾਇਦਾ ਚੁੱਕਣ ਲਈ ਜ਼ਰੂਰੀ ਹੈ ਕਿ ਤੁਹਾਡੇ ਪੁਰਾਣੇ ਫੋਨ ਦੀ ਹਾਲਤ ਚੰਗੀ ਹੋਵੇ ਅਤੇ ਉਹ ਲੇਟੈਸਟ ਮਾਡਲਾਂ 'ਚ ਸ਼ਾਮਲ ਹੋਵੇ। 

iPhone 16 Pro ਦੇ ਫੀਚਰਜ਼

ਡਿਸਪਲੇ- 6.3 ਇੰਚ ਸੁਪਰ ਰੇਟਿਨਾ ਐਕਸਡੀਆਰ
ਰੀਅਰ ਕੈਮਰਾ- 48MP + 48MP + 12MP
ਫਰੰਟ ਕੈਮਰਾ- 12MP
ਪ੍ਰੋਸੈਸਰ- A18 ਪ੍ਰੋ ਚਿੱਪ, 6 ਕੋਰ ਪ੍ਰੋਸੈਸਰ


author

Rakesh

Content Editor

Related News