iPhone 13 ਖਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੀ 24 ਹਜ਼ਾਰ ਰੁਪਏ ਤਕ ਦੀ ਛੋਟ

Friday, Nov 19, 2021 - 06:18 PM (IST)

iPhone 13 ਖਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੀ 24 ਹਜ਼ਾਰ ਰੁਪਏ ਤਕ ਦੀ ਛੋਟ

ਗੈਜੇਟ ਡੈਸਕ– ਜੇਕਰ ਤੁਸੀਂ ਐਪਲ ਦਾ ਨਵਾਂ ਆਈਫੋਨ 13 ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਹ ਸ਼ਾਨਦਾਰ ਮੌਕਾ ਹੈ। ਐਪਲ ਦੇ ਆਈਫੋਨ 13 ਨੂੰ ਭਾਰੀ ਛੋਟ ਨਾਲ ਉਪਲੱਬਧ ਕਰ ਦਿੱਤਾ ਗਿਆ ਹੈ। ਗਾਹਕ ਇਸ ਡੀਲ ਦਾ ਫਾਇਦਾ indiaiStore ਤੋਂ ਚੁੱਕ ਸਕਦੇ ਹਨ, ਜਿਥੇ ਗਾਹਕਾਂ ਨੂੰ ਕੈਸ਼ਬੈਕ ਅਤੇ ਐਕਸਚੇਂਜ ਆਫਰ ਦਿੱਤੇ ਜਾ ਰਹੇ ਹਨ। 

ਇਹ ਵੀ ਪੜ੍ਹੋ– iPad ਦੇ ਇਸ ਫੀਚਰ ਕਾਰਨ ਬਚੀ ਪਿਓ-ਧੀ ਦੀ ਜਾਨ, ਜਾਣੋ ਕੀ ਹੈ ਪੂਰਾ ਮਾਮਲਾ 

ਜਾਣਕਾਰੀ ਲਈ ਦੱਸ ਦੇਈਏ ਕਿ ਆਈਫੋਨ 13 ਨੂੰ ਭਾਰਤ ’ਚ 79,990 ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਲਾਂਚ ਕੀਤਾ ਗਿਆ ਹੈ। indiaiStore ਦੀ ਅਧਿਕਾਰਤ ਸਾਈਟ ਮੁਤਾਬਕ, ਗਾਹਕ ਆਈਫੋਨ 13 ’ਤੇ 6000 ਰੁਪਏ ਦਾ ਕੈਸ਼ਬੈਕ ਪਾ ਸਕਦੇ ਹਨ। ਇਹ ਕੈਸ਼ਬੈਕ ਗਾਹਕਾਂ ਨੂੰ ਐੱਚ.ਡੀ.ਐੱਫ.ਸੀ. ਬੈਂਕ ਦੇ ਡੈਬਿਟ ਅਤੇ ਕ੍ਰੈਡਿਟ ਕਾਰਡ ਰਾਹੀਂ ਮਿਲੇਗਾ। ਸਾਈਟ ਮੁਤਾਬਕ, ਇਹ ਕੈਸ਼ਬੈਕ ਗਾਹਕਾਂ ਨੂੰ 120 ਦਿਨਾਂ ਦੇ ਅੰਦਰ ਅਕਾਊਂਟ ’ਚ ਮਿਲ ਜਾਵੇਗਾ। ਇਸ ਕੈਸ਼ਬੈਕ ਤੋਂ ਬਾਅਦ ਫੋਨ ਦੀ ਪ੍ਰਭਾਵੀ ਕੀਮਤ 73,900 ਰੁਪਏ ਹੋ ਜਾਂਦੀ ਹੈ। ਇਸ ਤੋਂ ਇਲਾਵਾ ਗਾਹਕ ਐਕਸਚੇਂਜ ਆਫਰ ਰਾਹੀਂ 18,000 ਰੁਪਏ ਤਕ ਦੀ ਛੋਟ ਦਾ ਫਾਇਦਾ ਚੁੱਕ ਸਕਦੇ ਹਨ। ਅਜਿਹੇ ’ਚ ਕੈਸ਼ਬੈਕ ਨੂੰ ਮਿਲਾ ਕੇ ਫੋਨ ਦੀ ਪ੍ਰਭਾਵੀ ਕੀਮਤ 55,990 ਰੁਪਏ ਹੋ ਜਾਂਦੀ ਹੈ। 

ਦੱਸ ਦੇਈਏ ਕਿ ਜੇਕਰ ਤੁਹਾਡੇ ਕੋਲ ਆਈਫੋਨ ਐਕਸ ਆਰ ਹੈ ਤਾਂ ਤੁਹਾਨੂੰ ਐਕਸਚੇਂਜ ’ਚ 18,000 ਰੁਪਏ ਦਾ ਫਲੈਟ ਡਿਸਕਾਊਂਟ ਮਿਲ ਜਾਵੇਗਾ। ਗਾਹਕਾਂ ਨੂੰ ਆਈਫੋਨ 13 ਸੀਰੀਜ਼ ਦੇ ਬਾਕੀ ਫੋਨਾਂ ’ਤੇ ਵੀ ਇਸੇ ਤਰ੍ਹਾਂ ਦੇ ਫਾਇਦੇ ਮਿਲਣਗੇ। 

ਇਹ ਵੀ ਪੜ੍ਹੋ– 63 ਲੱਖ ਰੁਪਏ ’ਚ ਵਿਕਿਆ ਇਹ ਪੁਰਾਣਾ iPhone, ਕਾਰਨ ਜਾਣ ਹੋ ਜਾਓਗੇ ਹੈਰਾਨ


author

Rakesh

Content Editor

Related News