Iphone 11 Pro ਦੀ ਕੀਮਤ ''ਚ ਪਹਿਲੀ ਵਾਰ ਹੋਈ ਭਾਰੀ ਕਟੌਤੀ, ਜਾਣੋ ਨਵੀਂ ਕੀਮਤ

2/14/2020 12:01:21 AM

ਗੈਜੇਟ ਡੈਸਕ—ਐਪਲ ਨੇ ਪਿਛਲੇ ਸਾਲ ਸਤੰਬਰ 'ਚ ਆਈਫੋਨ 11 ਸੀਰੀਜ਼ ਲਾਂਚ ਕੀਤੀ ਸੀ। ਇਸ ਦੇ ਤਹਿਤ ਕੰਪਨੀ ਨੇ ਆਈਫੋਨ 11, 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ਨੂੰ ਬਾਜ਼ਾਰ 'ਚ ਪੇਸ਼ ਕੀਤਾ ਸੀ। ਇਨ੍ਹਾਂ ਡਿਵਾਈਸੇਜ ਨੂੰ ਹਾਈ-ਐਂਡ ਸੈਗਮੈਂਟ 'ਚ ਲਾਂਚ ਕੀਤਾ ਸੀ ਪਰ ਜੇਕਰ ਤੁਸੀਂ ਆਈਫੋਨ 11 ਪ੍ਰੋ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਬਜਟ ਨਾ ਹੋਣ ਕਾਰਨ ਖਰੀਦ ਨਹੀਂ ਪਾ ਰਹੇ ਤਾਂ ਤੁਹਾਡੇ ਕੋਲ ਵਧੀਆ ਮੌਕਾ ਹੈ। ਕਿਉਂਕਿ ਲਾਂਚਿੰਗ ਤੋਂ ਬਾਅਦ ਹੁਣ ਭਾਰਤ 'ਚ ਪਹਿਲੀ ਵਾਰ ਆਈਫੋਨ 11 ਪ੍ਰੋ ਡਿਸਕਾਊਂਟ ਨਾਲ ਮਿਲ ਰਿਹਾ ਹੈ। ਇਸ ਫੋਨ ਨੂੰ ਤੁਸੀਂ ਈ-ਕਾਮਰਸ ਵੈੱਬਸਾਈਟ ਐਮਾਜ਼ੋਨ ਤੋਂ ਮੌਜੂਦਾ ਕੀਮਤ ਤੋਂ ਬੇਹਦ ਘੱਟ ਕੀਮਤ 'ਚ ਖਰੀਦ ਸਕਦੇ ਹੋ। ਦੱਸਣਯੋਗ ਹੈ ਕਿ 99,900 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਇਸ ਨੂੰ ਲਾਂਚ ਕੀਤਾ ਗਿਆ ਸੀ ਜੋ ਕਿ ਹੁਣ 6000 ਰੁਪਏ ਦੇ ਡਿਸਕਾਊਂਟ ਤੋਂ ਬਾਅਦ 93,600 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਐਮਾਜ਼ੋਨ 'ਤੇ ਚੱਲ ਰਹੀ ਐਪਲ ਡੇਜ਼ ਆਨ ਐਮਾਜ਼ੋਨ (Apple Days on Amazon) ਸੇਲ 'ਚ ਇਹ ਫੋਨ ਡਿਸਕਾਊਂਟੇਡ ਪ੍ਰਾਈਸ 'ਤੇ ਖਰੀਦਿਆ ਜਾਸ ਸਕਦਾ ਹੈ।

17 ਫਰਵਰੀ ਤਕ ਲਿਮਟਿਡ ਆਫਰ
ਦੱਸਣਯੋਗ ਹੈ ਕਿ ਇਹ ਲਿਮਟਿਡ ਪੀਰੀਅਡ ਆਫਰ ਹੈ ਭਾਵ ਸਿਰਫ ਸੇਲ 'ਚ ਹੀ ਇਹ ਫੋਨ ਡਿਸਕਾਊਂਟ ਨਾਲ ਮਿਲੇਗਾ। 11 ਫਰਵਰੀ ਤੋਂ ਸ਼ੁਰੂ ਹੋਈ ਇਹ ਸੇਲ 17 ਫਰਵਰੀ ਤਕ ਚੱਲੇਗੀ। ਇਸ ਦੌਰਾਨ ਤੁਸੀਂ ਇਸ ਲੇਟੈਸਟ ਆਈਫੋਨ ਨੂੰ 6,000 ਰੁਪਏ ਦੇ ਡਿਸਕਾਊਂਟ ਨਾਲ ਖਰੀਦ ਸਕਦੇ ਹੋ।

ਸਿਰਫ ਇਨ੍ਹਾਂ ਦੋ ਕਲਰ ਵੇਰੀਐਂਟਸ 'ਤੇ ਮਿਲੇਗਾ ਡਿਸਕਾਊਂਟ
ਸੇਲ 'ਚ ਇਹ ਡਿਸਕਾਊਂਟ ਆਈਫੋਨ 11 ਪ੍ਰੋ ਦੇ ਗੋਲਡ ਅਤੇ ਸਪੇਸ ਗ੍ਰੇ ਕਲਰ ਵੇਰੀਐਂਟ 'ਤੇ ਹੀ ਮਿਲੇਗਾ। ਇਸ ਤੋਂ ਇਲਾਵਾ ਮਿਡਨਾਈਟ ਗ੍ਰੀਨ ਅਤੇ ਗ੍ਰੇ ਕਲਰ ਵੇਰੀਐਂਟ ਆਪਣੇ ਓਰੀਜਨਲ ਪ੍ਰਾਈਵ ਭਾਵ 99,900 ਰੁਪਏ 'ਚ ਖਰੀਦਿਆ ਜਾ ਸਕਦਾ ਹੈ।

ਆਈਫੋਨ 11 ਪ੍ਰੋ ਦੇ ਫੀਚਰਸ
ਦੱਸ ਦੇਈਏ ਕਿ ਇਸ ਫੋਨ ਦੇ ਫੀਚਰਸ ਦੀ ਤਾਂ ਇਸ 'ਚ 5.8 ਇੰਚ ਦੀ ਸੁਪਰ ਰੇਟੀਨਾ XDR ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 2436x1125 ਪਿਕਸਲ ਹੈ। ਇਹ 64ਜੀ.ਬੀ., 256ਜੀ.ਬੀ. ਅਤੇ 512ਜੀ.ਬੀ. ਇੰਟਰਨਲ ਸਟੋਰੇਜ਼ ਆਪਸ਼ੰਸ ਨਾਲ ਆਉਂਦਾ ਹੈ। ਆਈਫੋਨ 11 ਪ੍ਰੋ 'ਚ ਰੀਅਰ ਕੈਮਰਾ ਸੈਟਅਪ ਮਿਲਦਾ ਹੈ ਜਿਸ 'ਚ 12 ਮੈਗਾਪਿਕਸਲ ਦਾ ਅਲਟਰਾ ਵਾਇਡ, 12 ਮੈਗਾਪਿਕਸਲ ਦਾ ਵਾਇਡ ਅਤੇ 12 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਨਾਈਟ ਮੋਡ ਨਾਲ ਮਿਲਦਾ ਹੈ।

ਸਤੰਬਰ 'ਚ ਲਾਂਚ ਹੋਇਆ ਸੀ ਆਈਫੋਨ 11 ਪ੍ਰੋ
ਕੰਪਨੀ ਨੇ ਸਤੰਬਰ 'ਚ ਆਈਫੋਨ 11 ਪ੍ਰੋ ਫੋਨ ਲਾਂਚ ਕੀਤਾ ਸੀ। ਭਾਰਤ 'ਚ ਆਈਫੋਨ 11 ਸੀਰੀਜ਼ ਨੂੰ ਕਾਫੀ ਵਧੀਆ ਰਿਸਪਾਂਸ ਮਿਲਿਆ ਹੈ। ਹੁਣ ਸੇਲ 'ਚ ਇਸ ਨੂੰ ਪਹਿਲੀ ਵਾਰ ਡਿਸਕਾਊਂਟ ਨਾਲ ਖਰੀਦਿਆ ਜਾ ਸਕਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Karan Kumar

This news is Edited By Karan Kumar