iPhone 11 ਖ਼ਰੀਦਣ ਦਾ ਸੁਨਹਿਰੀ ਮੌਕਾ, ਮਿਲ ਰਿਹੈ ਇੰਨਾ ਸਸਤਾ
Friday, Aug 07, 2020 - 11:29 AM (IST)

ਗੈਜੇਟ ਡੈਸਕ– ਜੇਕਰ ਤੁਸੀਂ ਆਈਫੋਨ 11 ਖ਼ੀਰਦਣ ਬਾਰੇ ਸੋਚ ਰਹੇ ਹੋ ਤਾਂ ਹੁਣ ਇਸ ਨੂੰ ਖ਼ਰੀਦਣ ਦਾ ਸੁਨਹਿਰੀ ਮੌਕਾ ਹੈ। ਐਮਾਜ਼ੋਨ ਇੰਡੀਆ ’ਤੇ ਚੱਲ ਰਹੀ ਪ੍ਰਾਈਮ ਡੇ ਸੇਲ ’ਚ ਆਈਫੋਨ 11 ਦਾ 64 ਜੀ.ਬੀ. ਸਟੋਰੇਜ ਵਾਲਾ ਮਾਡਲ 5,400 ਰੁਪਏ ਦੀ ਛੋਟ ਨਾਲ ਉਪਲੱਬਧ ਕੀਤਾ ਗਿਆ ਹੈ। ਛੋਟ ਤੋਂ ਬਾਅਦ ਇਸ ਫੋਨ ਦੀ ਕੀਮਤ ਘੱਟ ਕੇ 62,900 ਰੁਪਏ ਰਹਿ ਗਈ ਹੈ। ਉਥੇ ਹੀ ਆਈਫੋਨ 11 ਦੇ 128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਗੱਲ ਕਰੀਏ ਤਾਂ ਐਮਾਜ਼ੋਨ ਪ੍ਰਾਈਮ ਡੇ ਸੇਲ ’ਚ ਇਸ ਨੂੰ 4,700 ਰੁਪਏ ਦੀ ਛੋਟ ਤੋਂ ਬਾਅਦ 68,900 ਰੁਪਏ ਦੀ ਕੀਮਤ ’ਚ ਖ਼ਰੀਦਿਆ ਜਾ ਸਕਦਾ ਹੈ। ਆਈਫੋਨ 11 ’ਤੇ ਮਿਲ ਰਿਹਾ ਡਿਸਕਾਊਂਟ ਫੋਨ ਦੇ ਸਾਰੇ ਕਲਰ ਵੇਰੀਐਂਟਸ ’ਤੇ ਉਪਲੱਬਧ ਹੈ।
iPhone 11 ਦੇ ਫੀਚਰਜ਼
ਡਿਸਪਲੇਅ - 6.1 ਇੰਚ (15.49 cm)
ਪ੍ਰੋਸੈਸਰ - Apple A13 Bionic
ਰੈਮ - 4GB
ਸਟੋਰੇਜ - 64GB
ਕੈਮਰਾ - 12MP+12MP
ਬੈਟਰੀ - 3110mAh
ਕੁਇਕ ਚਾਰਜਿੰਗ - Yes
ਓ.ਐੱਸ. - iOS v13.0
ਸਿਮ ਸਲਾਟ - Dual SIM, GSM+GSM
ਨੈੱਟਵਰਕ - 4G