ਇੰਸਟਾਗ੍ਰਾਮ ''ਤੇ ਆ ਰਿਹੈ ਸਭ ਤੋਂ ਕਮਾਲ ਦਾ ਫੀਚਰ, ਦੋਸਤਾਂ ਦੀ ਪੋਸਟ ''ਚ ਤਸਵੀਰ ਜੋੜਨ ਦੀ ਮਿਲੇਗੀ ਸਹੂਲਤ

10/31/2023 4:52:18 PM

ਗੈਜੇਟ ਡੈਸਕ- ਮੈਟਾ ਦੀ ਮਲਕੀਅਤ ਵਾਲਾ ਫੋਟੋ-ਵੀਡੀਓ ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ਸਭ ਤੋਂ ਕਮਾਲ ਦੇ ਫੀਚਰ 'ਤੇ ਕੰਮ ਕਰ ਰਿਹਾ ਹੈ। ਇਹ ਫੀਚਰ ਯੂਜ਼ਰਜ਼ ਨੂੰ ਦੋਸਤਾਂ ਦੀ ਪੋਸਟ 'ਚ ਤਸਵੀਰਾਂ ਅਤੇ ਵੀਡੀਓ ਜੋੜਨ ਦੀ ਸਹੂਲਤ ਦੇਣ ਵਾਲਾ ਹੈ। ਯਾਨੀ ਤੁਸੀਂ ਦੋਸਤਾਂ ਦੀ ਵਾਲ 'ਤੇ ਪੋਸਟ ਕਰ ਸਕਦੇ ਹੋ। ਫੀਚਰ ਨੂੰ ਜਲਦ ਹੀ ਜਾਰੀ ਕੀਤਾ ਜਾ ਸਕਦਾ ਹੈ। 

ਕੀ ਹੈ ਫੀਚਰ

ਇੰਸਟਾਗ੍ਰਾਮ 'ਤੇ ਆਉਣ ਵਾਲੇ ਇਸ ਫੀਚਰ ਦਾ ਐਲਾਨ ਇੰਸਟਾਗ੍ਰਾਮ ਮੁਖੀ ਐਡਮ ਮੋਸੇਰੀ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਪੋਸਟ ਦੇ ਹੇਠਾਂ ਖੱਬੇ ਪਾਸੇ ਇਕ 'ਐਡ ਟੂ ਪੋਸਟ' ਬਟਨ ਦਿਖਾਈ ਦੇਵੇਗਾ, ਜਿਸ ਨਾਲ ਯੂਜ਼ਰਜ਼ ਪੋਸਟ 'ਚ ਵੀਡੀਓ ਅਤੇ ਫੋਟੋ ਜੋੜ ਸਕਣਗੇ। ਹਾਲਾਂਕਿ, ਪੋਸਟ ਦਾ ਅੰਤਿਮ ਕੰਟਰੋਲ ਪੋਸਟ ਅਪਲੋਡ ਕਰਨ ਵਾਲੇ ਮੁੱਖ ਯੂਜ਼ਰ ਕੋਲ ਹੀ ਰਹੇਗਾ। 

ਫੀਚਰ ਫਿਲਹਾਲ ਟੈਸਟ ਕੀਤਾ ਜਾ ਰਿਹਾ ਹੈ। ਤੁਸੀਂ ਜਲਦੀ ਹੀ ਨਵੀਂ ਸਹੂਲਤ ਰਾਹੀਂ ਹੋਰ ਯੂਜ਼ਰਜ਼ ਦੇ ਪੋਸਟ 'ਚ ਫੋਟੋ ਜਾਂ ਵੀਡੀਓ ਜੋੜ ਸਕੋਗੇ। ਹਾਲਾਂਕਿ, ਤੁਹਾਡੇ ਵੱਲੋਂ ਜੋੜੀਆਂ ਗਈਆਂ ਤਸਵੀਰਾਂ ਅਤੇ ਵੀਡੀਓ ਨੂੰ ਉਸ ਯੂਜ਼ਰਜ਼ ਦੁਆਰਾ ਅਪਰੂਵ ਕਰਨਾ ਹੋਵੇਗਾ ਜਿਸਦੀ ਪੋਸਟ ਮੂਲ ਰੂਪ ਨਾਲ ਹੈ। ਦੱਸ ਦੇਈਏ ਕਿ ਮੌਜੂਦਾ ਸਮੇਂ 'ਚ ਇੰਸਟਾਗ੍ਰਾਮ 'ਤੇ ਇਕ ਕੈਰੋਸੇਲ ਪੋਸਟ 'ਚ ਵੱਧ ਤੋਂ ਵੱਧ 10 ਤਸਵੀਰਾਂ ਜਾਂ ਵੀਡੀਓ ਹੋ ਸਕਦੀਆਂ ਹਨ। ਇਸ ਫੀਚਰ ਦੇ ਜਾਰੀ ਹੋਣ ਤੋਂ ਬਾਅਦ ਇਹ ਸੰਭਵ ਹੈ ਕਿ ਪਲੇਟਫਾਰਮ ਇਸ ਮਿਆਦ ਨੂੰ ਵਧਾ ਸਕਦਾ ਹੈ। ਹਾਲਾਂਕਿ, ਕੰਪਨੀ ਵੱਲੋਂ ਅਜੇ ਤਕ ਕੁਝ ਵੀ ਪੁਸ਼ਟੀ ਨਹੀਂ ਕੀਤੀ ਗਈ। 

ਇਸਤੋਂ ਇਲਾਵਾ ਪਲੇਟਫਾਰਮ ਇਕ ਅਜਿਹੇ ਫੀਚਰ 'ਤੇ ਕੰਮ ਕਰ ਰਿਹਾ ਹੈ, ਜੋ ਯੂਜ਼ਰਜ਼ ਨੂੰ ਨੋਟਸ 'ਚ ਆਪਣੇ ਪ੍ਰੋਫਾਈਲ ਫੋਟੋ ਦੇ ਰੂਪ 'ਚ ਇਕ ਛੋਟੀ ਜਾਂ ਲੂਪਿੰਗ ਵੀਡੀਓ ਰੱਖਣ ਦੀ ਮਨਜ਼ੂਰੀ ਦੇਵੇਗਾ। ਇਨ੍ਹਾਂ ਫੀਚਰਜ਼ ਬਾਰੇ ਅਜੇ ਤਕ ਜ਼ਿਆਦਾ ਖੁਲਾਸਾ ਨਹੀਂ ਕੀਤਾ ਗਿਆ। ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਇੰਸਟਾਗ੍ਰਾਮ ਅਜਿਹੇ ਫੀਚਰਜ਼ ਰਾਹੀਂ ਯੂਜ਼ਰਜ਼ ਅੰਗੇਜਮੈਂਟ ਨੂੰ ਉਤਸ਼ਾਹ ਦੇਣ ਦੀ ਉਮੀਦ ਕਰ ਰਿਹਾ ਹੈ। 


Rakesh

Content Editor

Related News