ਇੰਸਟਾਗ੍ਰਾਮ ਥ੍ਰੈਡਸ ''ਚ ਆਉਣ ਵਾਲਾ ਹੈ ''X'' ਦਾ ਇਹ ਪ੍ਰੀਮੀਅਮ ਫੀਚਰ, ਆਮ ਯੂਜ਼ਰਜ਼ ਮਿਲੇਗਾ ਇਕਦਮ ਫ੍ਰੀ!

Sunday, Sep 24, 2023 - 04:18 PM (IST)

ਇੰਸਟਾਗ੍ਰਾਮ ਥ੍ਰੈਡਸ ''ਚ ਆਉਣ ਵਾਲਾ ਹੈ ''X'' ਦਾ ਇਹ ਪ੍ਰੀਮੀਅਮ ਫੀਚਰ, ਆਮ ਯੂਜ਼ਰਜ਼ ਮਿਲੇਗਾ ਇਕਦਮ ਫ੍ਰੀ!

ਗੈਜੇਟ ਡੈਸਕ- ਇੰਸਟੈਂਟ ਬਲਾਗਿੰਗ ਪਲੇਟਫਾਰਮ ਐਕਸ ਦੀ ਤਰਜ 'ਤੇ ਹੁਣ ਇੰਸਟਾਗ੍ਰਾਮ ਥ੍ਰੈਡਸ 'ਤੇ ਵੀ ਪੋਸਟ ਐਡਿਟ ਕਰਨ ਦੀ ਸਹੂਲਤ ਆਉਣ ਵਾਲੀ ਹੈ। ਕੰਪਨੀ ਜਲਦ ਹੀ ਪੋਸਟ ਐਡਿਟ ਫੀਚਰਜ਼ ਨੂੰ ਪੇਸ਼ ਕਰ ਸਕਦੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ਪੋਸਟ ਨੂੰ ਪਬਲਿਸ਼ ਕਰਨ ਦੇ 5 ਮਿੰਟਾਂ ਦੇ ਅੰਦਰ ਐਡਿਟ ਕਰਨ ਦਾ ਆਪਸ਼ਨ ਪੇਸ਼ ਕਰ ਸਕਦਾ ਹੈ।

ਦੱਸ ਦੇਈਏ ਕਿ ਐਕਸ ਪੋਸਟਿੰਗ ਦੇ ਇਕ ਘੰਟੇ ਦੇ ਅੰਦਰ ਪੋਸਟ ਐਡਿਟ ਕਰਨ ਦੀ ਮਨਜ਼ੂਰੀ ਦਿੰਦਾ ਹੈ ਪਰ ਇਹ ਸਹੂਲਤ ਸਿਰਫ ਐਕਸ ਪ੍ਰੀਮੀਅਮ ਮੈਂਬਰਾਂ ਨੂੰ ਹੀ ਮਿਲਦੀ ਹੈ। ਜਿਸ ਵਿਚ ਬਲੂ ਚੈੱਕਮਾਰਕ ਵਾਲੇ ਯੂਜ਼ਰਜ਼ ਸ਼ਾਮਲ ਹਨ। ਇਸਦੇ ਉਲਟ ਮੈਟਾ ਥ੍ਰੈਡਸ ਸਾਰੇ ਯੂਜ਼ਰਜ਼ ਲਈ ਮੁਫ਼ਤ 'ਚ ਇਸ ਐਡਿਟ ਪੋਸਟ ਸਹੂਲਤ ਨੂੰ ਪੇਸ਼ ਕਰ ਸਕਦਾ ਹੈ।

ਇਹ ਫੀਚਰ ਫਿਲਹਾਲ ਡਿਵੈਲਪਿੰਗ ਮੋਡ 'ਚ ਹੈ ਅਤੇ ਇਸਦਾ ਪਤਾ ਡਿਵੈਲਪ ਐਲੇਸੈਂਡਰੋ ਪਲੁਜੀ ਦੁਆਰਾ ਸ਼ੇਅਰ ਕੀਤੇ ਗਏ ਸਕਰੀਨਸ਼ਾਟ ਤੋਂ ਚਲਦਾ ਹੈ। ਉਨ੍ਹਾਂ ਕਿਹਾ ਕਿ ਯੂਜ਼ਰਜ਼ ਕੋਲ ਪੋਸਟ ਪਬਲਿਸ਼ ਕਰਨ ਤੋਂ ਬਾਅਦ ਆਪਣੇ ਪੋਸਟ ਨੂੰ ਐਡਿਟ ਕਰਨ ਲਈ 5 ਮਿੰਟ ਦੀ ਵਿੰਡੋ ਹੋਵੇਗੀ। ਯਾਨੀ ਯੂਜ਼ਰਜ਼ ਪੋਸਟ ਕਰਨ ਦੇ 5 ਮਿੰਟਾਂ ਦੇ ਅੰਦਰ ਹੀ ਪੋਸਟ 'ਚ ਬਦਲਾਅ ਕਰ ਸਕਣਗੇ। ਇਸਤੋਂ ਬਾਅਦ ਪੋਸਟ ਨੂੰ ਐਡਿਟ ਨਹੀਂ ਕੀਤਾ ਜਾ ਸਕੇਗਾ। 

ਜਲਦ ਆ ਸਕਦਾ ਹੈ ਫੀਚਰ

ਹਾਲਾਂਕਿ ਇਹ ਫੀਚਰ ਫਿਲਹਾਲ ਯੂਜ਼ਰਜ਼ ਲਈ ਉਪਲੱਬਧ ਨਹੀਂ ਹੈ ਪਰ ਭਵਿੱਖ 'ਚ ਇਸਨੂੰ ਲਾਂਚ ਕੀਤਾ ਜਾ ਸਕਦਾ ਹੈ। ਹੁਣ ਤਕ ਮੈਟਾ ਨੇ ਅਧਿਕਾਰਤ ਤੌਰ 'ਤੇ ਇਸ ਫੀਚਰ ਦਾ ਐਲਾਨ ਨਹੀਂ ਕੀਤਾ ਪਰ ਵਿਸ਼ੇਸ਼ ਰੂਪ ਨਾਲ ਇੰਸਟਾਗ੍ਰਾਮ ਮੁਖੀ ਮੋਸੇਰੀ ਨੇ ਪਹਿਲਾਂ ਜ਼ਿਕਰ ਕੀਤਾ ਹੈ ਕਿ ਮੈਟਾ ਥ੍ਰੈਡਸ ਲਈ ਨਵੀਆਂ ਸਹੂਲਤਾਂ 'ਤੇ ਕੰਮ ਕਰ ਰਿਹਾ ਹੈ ਜਿਸ ਵਿਚ ਪੋਸਟ ਐਡਿਟ ਕਰਨ ਦੀ ਸਮਰਥਾ ਵੀ ਸ਼ਾਮਲ ਹੈ। ਹੁਣ ਇਹ ਦੇਖਣਾ ਬਾਕੀ ਹੈ ਕਿ ਮੈਟਾ ਅਸੀਲ 'ਚ ਇਸ ਨਵੇਂ ਫੀਚਰ ਨੂੰ ਕਦੋਂ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ।


author

Rakesh

Content Editor

Related News