Instagram ਯੂਜ਼ਰਸ ਲਈ ਖ਼ੁਸ਼ਖ਼ਬਰੀ! ਆ ਰਿਹੈ ਧਾਕੜ ਫੀਚਰ
Thursday, Oct 30, 2025 - 05:20 PM (IST)
 
            
            ਗੈਜੇਟ ਡੈਸਕ- ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਹਮੇਸ਼ਾ ਹੀ ਆਪਣੇ ਯੂਜ਼ਰਸ ਲਈ ਨਵੇਂ-ਨਵੇਂ ਫੀਚਰ ਲਿਆਉਂਦਾ ਰਹਿੰਦਾ ਹੈ ਤਾਂ ਜੋ ਉਨ੍ਹਾਂ ਦਾ ਐਪ ਵਰਤਣ ਦਾ ਤਜਰਬਾ ਹੋਰ ਬਿਹਤਰ ਬਣੇ। ਹੁਣ ਕੰਪਨੀ ਇਕ ਅਜਿਹਾ ਨਵਾਂ ਫੀਚਰ “Tune Your Algorithm” ਟੈਸਟ ਕਰ ਰਹੀ ਹੈ, ਜਿਸ ਨਾਲ ਯੂਜ਼ਰ ਆਪ ਇਹ ਤੈਅ ਕਰ ਸਕਣਗੇ ਕਿ ਉਨ੍ਹਾਂ ਦੀ ਫੀਡ ‘ਚ ਕਿਹੜਾ ਕੰਟੈਂਟ ਦਿਖਾਇਆ ਜਾਵੇ ਅਤੇ ਕਿਹੜਾ ਨਹੀਂ।
ਕੀ ਹੈ “Tune Your Algorithm” ਫੀਚਰ?
ਇਹ ਫੀਚਰ ਯੂਜ਼ਰਸ ਨੂੰ ਆਪਣੀ Reels ਅਤੇ Explore Feed ਨੂੰ ਪੂਰੀ ਤਰ੍ਹਾਂ ਕਸਟਮਾਈਜ਼ ਕਰਨ ਦੀ ਆਜ਼ਾਦੀ ਦੇਵੇਗਾ। ਯੂਜ਼ਰ ਆਪਣੀ ਪਸੰਦ ਦੇ ਟਾਪਿਕ ਚੁਣ ਸਕਣਗੇ — ਜਿਵੇਂ ਕਿ ਫੈਸ਼ਨ, ਟਰੈਵਲ, ਟੈਕਨਾਲੋਜੀ, ਖਾਣਾ-ਪੀਣਾ, ਮਨੋਰੰਜਨ ਆਦਿ। ਇਸ ਨਾਲ ਉਹ ਉਨ੍ਹਾਂ ਵਿਸ਼ਿਆਂ ਨੂੰ ਵੀ ਹਟਾ ਸਕਣਗੇ, ਜੋ ਹੁਣ ਉਨ੍ਹਾਂ ਨੂੰ ਪਸੰਦ ਨਹੀਂ ਹਨ। ਇੰਸਟਾਗ੍ਰਾਮ ਦਾ ਐਲਗੋਰਿਦਮ ਫਿਰ ਯੂਜ਼ਰ ਦੀ ਪਸੰਦ ਅਨੁਸਾਰ ਹੀ ਰੀਲਾਂ ਅਤੇ ਪੋਸਟਾਂ ਦਿਖਾਵੇਗਾ, ਜਿਸ ਨਾਲ ਫੀਡ ਹੋਰ ਵਿਅਕਤੀਗਤ ਹੋ ਜਾਵੇਗੀ।
ਕਿਵੇਂ ਕੰਮ ਕਰੇਗਾ ਇਹ ਫੀਚਰ?
ਇੰਸਟਾਗ੍ਰਾਮ ਐਪ 'ਚ ਹੁਣ ਇਕ ਨਵਾਂ ਸੈਕਸ਼ਨ ਜੋੜਿਆ ਜਾਵੇਗਾ — “Tune Your Algorithm”
- ਉਥੇ ਜਾ ਕੇ ਯੂਜ਼ਰ ਇਹ ਕਦਮ ਫੋਲੋ ਕਰ ਸਕਣਗੇ:
- ਐਪ 'ਚ “Tune Your Algorithm” ਖੋਲ੍ਹੋ।
- ਵੱਖ-ਵੱਖ ਸ਼੍ਰੇਣੀਆਂ ਦੀ ਲਿਸਟ ਵੇਖੋ।
- ਆਪਣੀ ਪਸੰਦ ਦੇ ਟਾਪਿਕ ‘ਤੇ ਟਿਕ ਕਰੋ।
- ਜਿਹੜੇ ਟਾਪਿਕ ਪਸੰਦ ਨਹੀਂ, ਉਨ੍ਹਾਂ ਨੂੰ ਅਨਚੈਕ ਕਰੋ।
- ਫੀਡ ਤੁਰੰਤ ਆਟੋਮੈਟਿਕ ਅਪਡੇਟ ਹੋ ਜਾਵੇਗੀ ਤੇ ਤੁਹਾਡੀ ਪਸੰਦ ਮੁਤਾਬਕ ਹੀ ਰੀਲਾਂ ਤੇ ਪੋਸਟਾਂ ਨਜ਼ਰ ਆਉਣਗੀਆਂ।
ਹਾਲੇ ਟੈਸਟਿੰਗ ਸਟੇਜ 'ਚ
ਫਿਲਹਾਲ ਇਹ ਫੀਚਰ ਕੇਵਲ Reels ਸੈਕਸ਼ਨ 'ਚ ਟੈਸਟ ਕੀਤਾ ਜਾ ਰਿਹਾ ਹੈ ਪਰ ਕੰਪਨੀ ਦਾ ਮਨੋਰਥ ਹੈ ਕਿ ਆਉਣ ਵਾਲੇ ਮਹੀਨਿਆਂ 'ਚ ਇਸ ਨੂੰ Explore ਟੈਬ ਤੱਕ ਵੀ ਲਿਆਂਦਾ ਜਾਵੇ। ਇਸ ਨਾਲ ਪੂਰਾ ਐਪ ਹੋਰ ਵੀ ਪ੍ਰਸਨਲਾਈਜ਼ਡ ਤੇ ਇੰਟਰਐਕਟਿਵ ਬਣ ਜਾਵੇਗਾ।
Threads ‘ਤੇ ਵੀ ਆ ਸਕਦਾ ਹੈ ਇਹ ਫੀਚਰ
ਇੰਸਟਾਗ੍ਰਾਮ ਦੇ ਮੁਖੀ ਐਡਮ ਮੋਸੇਰੀ ਨੇ ਇਹ ਜਾਣਕਾਰੀ Threads ਐਪ ‘ਤੇ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ “Tune Your Algorithm” ਯੂਜ਼ਰਾਂ ਨੂੰ ਆਪਣੀ ਫੀਡ ‘ਤੇ ਦਿਖਣ ਵਾਲੇ ਕੰਟੈਂਟ ‘ਤੇ ਪੂਰਾ ਕੰਟਰੋਲ ਦੇਵੇਗਾ। ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ ਭਵਿੱਖ 'ਚ ਇਹੀ ਫੀਚਰ Threads ਐਪ 'ਚ ਵੀ ਸ਼ਾਮਲ ਕੀਤਾ ਜਾ ਸਕਦਾ ਹੈ, ਤਾਂ ਜੋ ਉੱਥੇ ਵੀ ਯੂਜ਼ਰ ਆਪਣੀ ਫੀਡ ਨੂੰ ਆਪਣੀ ਰੁਚੀ ਅਨੁਸਾਰ ਸੈੱਟ ਕਰ ਸਕਣ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                    