Hyundai ਨੇ ਇਨ੍ਹਾਂ ਕਾਰਾਂ ’ਚ ਜੋੜੇ ਨਵੇਂ ਫੀਚਰਜ਼, ਮਿਲ ਰਿਹੈ 95,000 ਰੁਪਏ ਤਕ ਦਾ ਫਾਇਦਾ

Monday, Nov 19, 2018 - 05:15 PM (IST)

Hyundai ਨੇ ਇਨ੍ਹਾਂ ਕਾਰਾਂ ’ਚ ਜੋੜੇ ਨਵੇਂ ਫੀਚਰਜ਼, ਮਿਲ ਰਿਹੈ 95,000 ਰੁਪਏ ਤਕ ਦਾ ਫਾਇਦਾ

ਆਟੋ ਡੈਸਕ– ਹੁੰਡਈ ਨੇ ਆਪਣੀਆਂ ਪ੍ਰਸਿੱਧ ਕਾਰਾਂ Grand i10 ਅਤੇ Xcent ਨੂੰ ਨਵੇਂ ਫੀਚਰਜ਼ ਨਾਲ ਲੈਸ ਕੀਤਾ ਹੈ ਤਾਂ ਜੋ ਇਹ ਆਪਣੀਆਂ ਵਿਰੋਧੀ ਕਾਰਾਂ ਨੂੰ ਸਖਤ ਟੱਕਰ ਦੇ ਸਕਣ। ਕੰਪਨੀ ਨੇ Grand i10 ਦੇ ਮਿਡ ਵੇਰੀਐਂਟਜ਼ ਅਤੇ Xcent ਦੇ ਟਾਪ ਵੇਰੀਐਂਟਜ਼ ਨੂੰ ਅਪਡੇਟ ਕੀਤਾ ਹੈ। ਇਹ ਅਪਡੇਟ ਕਾਰਾਂ ਦੇ ਇੰਟੀਰੀਅਰ ਦੇ ਨਾਲ-ਨਾਲ ਐਕਸਟੀਰੀਅਰ ’ਚ ਵੀ ਦੇਖਣ ਨੂੰ ਮਿਲੇਗਾ। 

ਹੁੰਡਈ ਨੇ Grand i10 Magna ’ਚ ਬਾਹਰੇ ਪਾਸੇ ਰੂਫਰੇਲ ਅਤੇ ਸਾਈਡ ’ਚ ਮੋਲਡਿੰਗ ਜੋੜ ਦਿੱਤਾ ਹੈ। ਇੰਟੀਰੀਅਰ ਦੀ ਗੱਲ ਕਰੀਏ ਤਾਂ ਹੁਣ ਇਸ ਵਿਚ 7-ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਅਤੇ ਹੁੰਡਈ ਆਈਬਲਿਊ ਐਪ ਮਿਲੇਗੀ। Grand i10 Sportz ਵੇਰੀਐਂਟ ’ਚ ਹੁਣ ਐੱਲ.ਈ.ਡੀ. ਡੇਟਾਈਮ ਰਨਿੰਗ ਲਾਈਟਾਂ ਅਤੇ ਰੀਅਰ ਸਪਾਈਲਰ ਮਿਲੇਗਾ। ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ ਵੇਰੀਐਂਟ ’ਚ ਰੀਅਰ ਏਸੀ ਵੈਂਟ ਜੋੜਿਆ ਗਿਆ ਹੈ। ਇਸ ਤੋਂ ਇਲਾਵਾ ਇਸ ਦੇ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਨੂੰ ਅਪਡੇਟ ਕਰਕੇ ਆਈਬਲਿਊ ਐਪ ਦੇ ਦਿੱਤੀ ਗਈ ਹੈ। 

ਹੁੰਡਈ ਐਕਸੈਂਟ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਦੇ SX ਅਤੇ SX(O) ’ਚ ਰੀਅਰ ਸਪਾਈਲਰ, ਐੱਲ.ਈ.ਡੀ. ਰਨਿੰਗ ਲਾਈਟਾਂ, ਇੰਫੋਟੇਨਮੈਂਟ ਸਿਸਟਮ ਲਈ ਆਈਬਲਿਊ ਐਪ ਅਤੇ ਵਾਇਰਲੈੱਸ ਚਾਰਜਿੰਗ ਵਰਗੀਆਂ ਸੁਵਿਧਾਵਾਂ ਜੋੜ ਦਿੱਤੀਆਂ ਹਨ। 

ਆਫਰਜ਼
ਹੁੰਡਈ ਇਨ੍ਹਾਂ ਦੋਵਾਂ ਕਾਰਾਂ ’ਤੇ ਆਫਰ ਵੀ ਦੇ ਰਹੀ ਹੈ। ਗ੍ਰੈਂਡ ਆਈ10 ਦੇ ਪੈਟਰੋਲ ਵੇਰੀਐਂਟ ’ਤੇ 65,000 ਰੁਪਏ ਤਕ ਦਾ ਫਾਇਦਾ ਅਤੇ ਡੀਜ਼ਲ ਵੇਰੀਐਂਟ ’ਤੇ ਸਪੈਸ਼ਲ ਆਫਰ ਮਿਲ ਰਿਹਾ ਹੈ। ਹੁੰਡਈ ਐਕਸੈਂਟ ਦੇ ਪੈਟਰੋਲ  ਅਤੇ ਡੀਜ਼ਲ ਵੇਰੀਐਂਟ ’ਤੇ 95,000 ਰੁਪਏ ਤਕ ਦਾ ਫਾਇਦਾ ਦਿੱਤਾ ਜਾ ਰਿਹਾ ਹੈ।

ਪਾਵਰ
ਗ੍ਰੈਂਡ ਆਈ10 ’ਚ 1.2 ਲੀਟਰ ਪੈਟਰੋਲ ਇੰਜਣ ਹੈ ਜੋ 6,000rpm ’ਤੇ 83ps ਦੀ ਪਾਵਰ ਪੈਦਾ ਕਰਦਾ ਹੈ। ਇਸ ਕਾਰ ’ਚ 1.2 ਲੀਟਰ ਡੀਜ਼ਲ ਇੰਜਣ ਹੈ ਜੋ 4,000rpm ’ਤੇ 75ps ਦੀ ਪਾਵਰ ਪੈਦਾ ਕਰਦਾ ਹੈ। ਇਹੀ ਇੰਜਣ ਐਕਸੈਂਟ ’ਚ ਵੀ ਦਿੱਤਾ ਗਿਆ ਹੈ। 


Related News