Huawei ਦੇ ਇਨ੍ਹਾਂ ਸਮਾਰਟਫੋਨਜ਼ ਲਈ ਐਂਡਰਾਇਡ ਪਾਈ ਅਪਡੇਟ ਜਾਰੀ
Wednesday, Dec 19, 2018 - 03:58 PM (IST)
ਗੈਜੇਟ ਡੈਸਕ– ਹੈਂਡਸੈੱਟ ਨਿਰਮਾਤਾ ਕੰਪਨੀ ਹੁਵਾਵੇਈ ਨੇ ਆਪਣੇ P20, P20 Pro, Mate 10, Mate 10 Pro, Honor Play, ਆਨਰ ਵਿਊ 10 ਅਤੇ ਆਨਰ 10 ਸਮਾਰਟਫੋਨ ਲਈ ਅਪਡੇਟ ਜਾਰੀ ਕੀਤੀ ਹੈ। ਬੀਟਾ ਤੋਂ ਬਾਅਦ ਹੁਣ ਇਨ੍ਹਾਂ ਸਮਾਰਟਫੋਨਜ਼ ਲਈ ਈ.ਐੱਮ.ਯੂ.ਆਈ. 9.0 ਆਧਾਰਿਤ ਐਂਡਰਾਇਡ 9.0 ਪਾਈ ਅਪਡੇਟ ਨੂੰ ਰੋਲ ਆਊਟ ਕੀਤਾ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਓਵਰ-ਦਿ-ਏਅਰ (OTA) ਰਾਹੀਂ ਅਪਡੇਟ ਨੂੰ ਜਾਰੀ ਕੀਤਾ ਗਿਆ ਹੈ। ਅਪਡੇਟ ਨੂੰ ਬੈਚ ਬਣਾ ਕੇ ਜਾਰੀ ਕੀਤਾ ਜਾ ਰਿਹਾ ਹੈ, ਅਜਿਹੇ ’ਚ ਸਾਰੇ ਯੂਜ਼ਰਜ਼ ਨੂੰ ਅਪਡੇਟ ਮਿਲਣ ’ਚ ਕੁਝ ਸਮਾਂ ਲੱਗ ਸਕਦੀ ਹੈ।
ਹੁਵਾਵੇਈ ਨੇ ਟਵੀਟ ਕਰਕੇ ਹੁਵਾਵੇ ਪੀ20, ਪੀ20ਪ੍ਰੋ, ਮੈਟ 10 ਪ੍ਰੋ, ਆਨਰ ਪਲੇਅ , ਆਨਰ ਵਿਊ 10 ਅਤੇ ਆਨਰ 10 ਯੂਜ਼ਰ ਨੂੰ ਈ.ਐੱਮ.ਯੂ.ਆਈ. 9 ’ਤੇ ਆਧਾਰਿਤ ਐਂਡਰਾਇਡ ਪਾਈ ਅਪਡੇਟ ਦਿੱਤੇ ਜਾਣ ਦੀ ਜਾਣਕਾਰੀ ਦਿੱਤੀ ਸੀ। ਇਸ ਮਹੀਨੇ ਦੀ ਸ਼ੁਰੂਆਤ ’ਚ ਚੀਨ ’ਚ ਹੁਵਾਵੇਈ ਪੀ20 ਅਤੇ ਹੁਵਾਵੇਈ ਪੀ20 ਪ੍ਰੋ ਯੂਜ਼ਰਜ਼ ਲਈ ਈ.ਐੱਮ.ਯੂ.ਆਈ. 9 ’ਤੇ ਆਧਾਰਿਤ ਐਂਡਰਾਇਡ ਪਾਈ ਅਪਡੇਟ ਨੂੰ ਜਾਰੀ ਕੀਤਾ ਗਿਆ ਸੀ।
ਈ.ਐੱਮ.ਯੂ.ਆਈ. 9 ਆਧਾਰਿਤ ਐਂਡਰਾਇਡ ਪਾਈ ਅਪਡੇਟ ਨਵੇਂ ਯੂ.ਆਈ. ਜੈਸਚਰ ਆਧਾਰਿਤ ਨੈਵੀਗੇਸ਼ਨ ਅਤੇ ਹਾਈਵਿਜ਼ਨ ਵਿਜ਼ੁਅਲ ਸਰਚ ਦੇ ਨਾਲ ਆ ਰਿਹਾ ਹੈ। ਈ.ਐੱਮ.ਯੂ.ਆਈ. 9 ਦੇ ਨਾਲ ਵਨ-ਕਲਿਕ ਪ੍ਰਾਜੈਕਸ਼ਨ, ਜੀ.ਪੀ.ਯੂ. ਟਰਬੋ 2.0 ਅਤੇ ਪੀ.ਸੀ. ਮੋਡ ਵਰਗੇ ਫੀਚਰਜ਼ ਵੀ ਮਿਲਣਗੇ। ਅਪਡੇਟ ਦੇ ਨਾਲ ਫੋਨ ’ਚ ਹਾਈਟੱਚ ਨਾਂ ਦਾ ਇਕ ਨਵਾਂ ਫੀਚਰ ਵੀ ਜੁੜ ਜਾਵੇਗਾ।
