13 MP ਕੈਮਰੇ ਨਾਲ ਲੈਸ ਹੈ HTC ਦਾ ਇਹ ਸਮਾਰਟਫੋਨ, ਜਾਣੋ ਹੋਰ ਕੀ ਹੈ ਖਾਸ
Wednesday, May 04, 2016 - 11:08 AM (IST)

ਜਲੰਧਰ— ਐੱਚ.ਟੀ.ਸੀ. ਨੇ ਆਪਣੇ ਡਿਜ਼ਾਇਰ 830 ਸਮਾਰਟਫੋਨ ਨੂੰ ਤਾਇਵਾਨ ''ਚ ਲਾਂਚ ਕਰ ਦਿੱਤਾ ਹੈ। ਇਸ ਹੈਂਡਸੈੱਟ ਦੀ ਕੀਮਤ 9,990 ਤਾਇਵਾਨੀ ਡਾਲਰ (ਕਰੀਬ 20,600 ਰੁਪਏ) ਹੈ ਅਤੇ ਸਥਾਨਿਕ ਮਾਰਕੀਟ ''ਚ ਇਸ ਦੀ ਵਿਕਰੀ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗੀ। ਹੈਂਡਸੈੱਟ ਦੀ ਸਭ ਤੋਂ ਅਹਿਮ ਖਾਸੀਅਤ ਬੂਮਸਾਊਂਡ ਸਟੀਰੀਓ ਸਪੀਕਰ ਸੈੱਟਅਪ ਹੈ। ਇਸ ਤੋਂ ਇਲਾਵਾ ਇਹ ਡਾਲਬੀ ਆਡੀਓ ਇਨਹਾਂਸਮੈਂਟ ਦੇ ਨਾਲ ਆਉਂਦਾ ਹੈ।
ਐੱਚ.ਟੀ.ਸੀ. ਡਿਜ਼ਾਇਰ 830 ''ਚ 5.5-ਇੰਚ ਦੀ ਫੁੱਲ-ਐੱਚ.ਡੀ. (1080x1920 ਪਿਕਸਲ) ਡਿਸਪਲੇ ਹੈ। ਇਹ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚਲਦਾ ਹੈ ਜਿਸ ਦੇ ਉੱਪਰ ਕੰਪਨੀ ਦੇ ਸੈਂਸ ਯੂ.ਆਈ. ਦਾ ਇਸਤੇਮਾਲ ਕੀਤਾ ਗਿਆ ਹੈ। ਹੈਂਡਸੈੱਟ ''ਚ 1.5 ਗੀਗਾਹਰਟਜ਼ 64-ਬਿਟ ਆਕਟਾ-ਕੋਰ ਮੀਡੀਆਟੈੱਕ ਹੀਲਿਓ ਐਕਸ10 ਪ੍ਰੋਸੈਸਰ ਦਿੱਤਾ ਗਿਆ ਹੈ ਅਤੇ 3ਜੀ.ਬੀ. ਰੈਮ ਦਿੱਤੀ ਗਈ ਹੈ।
ਕੈਮਰੇ ਦੀ ਦੀ ਗੱਲ ਕੀਤੀ ਜਾਵੇ ਤਾਂ ਐੱਚ.ਟੀ.ਸੀ. ਡਿਜ਼ਾਇਰ 830 ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਆਪਟਿਕਲ ਇਮੇਜ ਸਟੇਬਲਾਈਜ਼ੇਸ਼ਨ ਫੀਚਰ ਨਾਲ ਲੈਸ ਹੈ। ਫਰੰਟ ਕੈਮਰਾ 4 ਅਲਟ੍ਰਾਪਿਕਸਲ ਦਾ ਹੈ। ਫੋਨ ਦੀ ਇੰਟਰਨਲ ਸਟੋਰੇਜ਼ 32ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਫੋਨ ਨੂੰ ਪਾਵਰ ਦੇਣ ਲਈ 2800 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਦਾ ਡਾਈਮੈਂਸ਼ਨ 157.5x78.9x7.79 ਮਿਲੀਮੀਟਰ ਹੈ। ਇਹ ਸਮਾਰਟਫੋਨ ਬਲੂ ਅਤੇ ਰੈੱਡ ਕਲਰ ਵੇਰੀਅੰਟ ''ਚ ਉਪਲੱਬਧ ਹੋਵੇਗਾ।
ਇਸ ਦੇ ਨਾਲ ਹੀ ਐੱਚ.ਟੀ.ਸੀ. ਨੇ ਤਾਇਵਾਨ ''ਚ ਡਿਜ਼ਾਇਰ 825 ਨੂੰ ਵੀ ਲਾਂਚ ਕੀਤਾ ਹੈ। ਯਾਦ ਰਹੇ ਕਿ ਇਸ ਸਮਾਰਟਫੋਨ ਨੂੰ ਸਭ ਤੋਂ ਪਹਿਲਾਂ ਐੱਮ.ਡਬਲਯੂ.ਸੀ. 2016 ਦੌਰਾਨ ਪੇਸ਼ ਕੀਤਾ ਗਿਆ ਸੀ। ਕੰਪਨੀ ਨੇ ਹੁਣ ਦੱਸਿਆ ਹੈ ਕਿ ਇਹ ਸਮਾਰਟਫੋਨ 7,990 ਤਾਇਵਾਨੀ ਡਾਲਰ (ਕੀਰਬ 16,500 ਰੁਪਏ) ''ਚ ਮਿਲੇਗਾ।